21.4 C
Toronto
Sunday, September 27, 2026
spot_img
Homeਪੰਜਾਬਬਿਕਰਮ ਮਜੀਠੀਆ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣ

ਬਿਕਰਮ ਮਜੀਠੀਆ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣ

ਬਿਕਰਮ ਮਜੀਠੀਆ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣਡਾ. ਨਵਜੋਤ ਕੌਰ ਸਿੱਧੂ ਨੇ ਕਿਹਾ, ਜਾਂਚ ਰਿਪੋਰਟ ਦੇ ਪਹਿਲੇ ਪੰਨੇ ’ਤੇ ਮਜੀਠੀਆ ਦਾ ਨਾਮ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅਕਾਲੀ ਦਲ ਦੇ ਆਗੂਆਂ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣ ਦੀ ਸਲਾਹ ਦਿੱਤੀ। ਬਿਕਰਮ ਮਜੀਠੀਆ ਬਾਰੇ ਗੱਲ ਕਰਦਿਆਂ ਡਾ. ਸਿੱਧੂ ਨੇ ਅੰਮਿ੍ਰਤਸਰ ’ਚ ਕਿਹਾ ਕਿ ਨਸ਼ੇ ਦੀ ਜਾਂਚ ਰਿਪੋਰਟ ’ਤੇ ਪਹਿਲੇ ਪੰਨੇ ’ਤੇ ਮਜੀਠੀਆ ਦਾ ਹੀ ਨਾਮ ਹੈ ਅਤੇ ਉਹ ਰਿਪੋਰਟ ਉਨ੍ਹਾਂ ਨੇ ਖੁਦ ਪੜ੍ਹੀ ਹੈ। ਏਨਾ ਹੀ ਨਹੀਂ ਡਾ. ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨੂੰ ਲੈ ਕੇ ਵੀ ਮਜੀਠੀਆ ’ਤੇ ਸਿਆਸੀ ਹਮਲਾ ਬੋਲਿਆ। ਡਾ. ਸਿੱਧੂ ਨੇ ਕਿਹਾ ਕਿ ਮਜੀਠੀਆ ਵਾਰ-ਵਾਰ ਨਵਜੋਤ ਸਿੱਧੂ ਦੇ ‘ਆਪ’ ਵਿਚ ਜਾਣ ਦੀ ਗੱਲ ਕਰਦੇ ਹਨ ਅਤੇ ਇਹ ਬਿਲਕੁਲ ਗਲਤ ਹੈ। ਡਾ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੈ ਅਤੇ ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਅੜੇ ਹੋਏ ਹਨ।

 

RELATED ARTICLES
POPULAR POSTS