25.9 C
Toronto
Friday, June 12, 2026
spot_img
Homeਪੰਜਾਬਚੰਨੀ ਨੇ ਚਾਹ ਦੀਆਂ ਚੁਸਕੀਆਂ ’ਤੇ ਸੁਣਾਈ ਸ਼ੇਅਰੋ-ਸ਼ਾਇਰੀ

ਚੰਨੀ ਨੇ ਚਾਹ ਦੀਆਂ ਚੁਸਕੀਆਂ ’ਤੇ ਸੁਣਾਈ ਸ਼ੇਅਰੋ-ਸ਼ਾਇਰੀ

ਪੰਜਾਬੀਆਂ ਨੂੰ ਸੁਪਨੇ ਦਿਖਾਉਣ ਦੀ ਕੀਤੀ ਗੱਲ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਫੇਰੀ ’ਤੇ ਪਹੁੰਚੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਖਰੇ ਹੀ ਅੰਦਾਜ਼ ਵਿਚ ਨਜ਼ਰ ਆਏ। ਉਹ ਅੰਮਿ੍ਰਤਸਰ ਦੀ ਇਕ ਮਸ਼ਹੂਰ ਦੁਕਾਨ ਗਿਆਨੀ ਟੀ ਸਟਾਲ ’ਤੇ ਪਹੁੰਚੇ ਜਿੱਥੇ ਉਨ੍ਹਾਂ ਬਾਟੀ ਵਿਚ ਪਾ ਕੇ ਚਾਹ ਦੀਆਂ ਚੁਸਕੀਆਂ ਲਈਆਂ ਅਤੇ ਕਚੌਰੀਆਂ ਦਾ ਆਨੰਦ ਮਾਣਿਆ। ਚੰਨੀ ਨੇ ਉਥੇ ਮੌਜੂਦ ਲੋਕਾਂ ਨੂੰ ਆਪਣੇ ਸ਼ੇਅਰ ਵੀ ਸੁਣਾਏ
ਚਲਤੇ ਫਿਰਤੇ ਹੂਏ,
ਮਹਿਤਾਬ ਦਿਖਾਏਂਗੇ ਤੁਮਹੇਂ
ਹਮਸੇ ਮਿਲਨਾ ਕਭੀ ਯੇ
ਪੰਜਾਬ ਦਿਖਾਏਂਗਾ ਤੁਮਹੇ
ਚਾਂਦ ਹਰ ਛਤ ਪਰ ਹੈ
ਸੂਰਜ ਹਰ ਆਂਗਨ ਮੇਂ
ਨੀਂਦ ਸੇ ਜੋਗੋ,
ਨਏਂ ਖਾਬ ਦਿਖਾਏਂਗੇ ਤੁਮਹੇਂ।
ਇਸ ਮੌਕੇ ਚੰਨੀ ਨੇ ਆਪਣੇ ਹੀ ਅੰਦਾਜ਼ ਵਿਚ ਲੋਕਾਂ ਨਾਲ ਚੰਗਾ ਪੰਜਾਬ ਬਣਾਉਣ ਦਾ ਵਾਅਦਾ ਵੀ ਕੀਤਾ ਅਤੇ ਮੁੱਖ ਮੰਤਰੀ ਦੇ ਇਸ ਰੂਪ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਇਸ ਦੌਰਾਨ ਉਥੇ ਮੌਜੂਦ ਲੋਕਾਂ ਦੇ ਨਾਲ ਵੀ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਨੇ ਗੱਲਬਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਦੀ ਨਵੀਂ ਸਰਕਾਰ ਦਾ ਇਕ ਮਾਤਰ ਟੀਚਾ ਲੋਕਾਂ ਦਾ ਭਲਾ ਕਰਨਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਵਜੋਤ ਸਿੱਧੂ, ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀ ਅਤੇ ਹੋਰ ਵਿਧਾਇਕ ਅਤੇ ਕਾਂਗਰਸੀ ਆਗੂ ਵੀ ਮੌਜੂਦ ਸਨ।

RELATED ARTICLES
POPULAR POSTS