22.3 C
Toronto
Wednesday, September 17, 2025
spot_img
Homeਪੰਜਾਬਛੇਵੇਂ ਵਿਸ਼ਵ ਕਬੱਡੀ ਕੱਪ ਵਿੱਚੋਂ ਪਾਕਿਸਤਾਨ ਦੀ ਟੀਮ 'ਆਊਟ'

ਛੇਵੇਂ ਵਿਸ਼ਵ ਕਬੱਡੀ ਕੱਪ ਵਿੱਚੋਂ ਪਾਕਿਸਤਾਨ ਦੀ ਟੀਮ ‘ਆਊਟ’

logo-2-1-300x105-3-300x105ਬਠਿੰਡਾ/ਬਿਊਰੋ ਨਿਊਜ਼ : ਛੇਵੇਂ ਵਿਸ਼ਵ ਕਬੱਡੀ ਕੱਪ ਵਿੱਚ ਐਤਕੀਂ ਪਾਕਿਸਤਾਨ ਦੀ ਕਬੱਡੀ ਟੀਮ ਨਹੀਂ ਦਿਸੇਗੀ। ਕੌਮਾਂਤਰੀ ਤਣਾਅ ਕਾਰਨ ਪਾਕਿਸਤਾਨ ਦੀ ਕਬੱਡੀ ਟੀਮ ਦਾ ਵਿਸ਼ਵ ਕੱਪ ਵਿੱਚ ਸ਼ਾਮਲ ਹੋਣਾ ਮੁਸ਼ਕਿਲ ਜਾਪ ਰਿਹਾ ਹੈ। ਪਿਛਲੇ ਬਹੁਤੇ ਵਿਸ਼ਵ ਕਬੱਡੀ ਕੱਪਾਂ ਵਿੱਚ ਫਾਈਨਲ ਵਿੱਚ ਭਾਰਤ ਤੇ ਪਾਕਿਸਤਾਨ ਦੇ ਖਿਡਾਰੀ ਹੀ ਭਿੜੇ ਹਨ। ਭਾਰਤ -ਪਾਕਿਸਤਾਨ ਦੇ ਤਣਾਅ ਭਰੇ ਸਬੰਧਾਂ ਨੂੰ ਦੇਖਦਿਆਂ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਪਾਕਿਸਤਾਨ ਦੀ ਕਬੱਡੀ ਟੀਮ ਤੋਂ ਪਾਸਾ ਵੱਟ ਲਿਆ ਹੈ। ਛੇਵਾਂ ਵਿਸ਼ਵ ਕਬੱਡੀ ਕੱਪ 3 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੀ ਤਿਆਰੀ ਪੰਜਾਬ ਸਰਕਾਰ ਨੇ ਵਿੱਢੀ ਹੋਈ ਹੈ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕੌਮਾਂਤਰੀ ਹਾਲਾਤ ਪਾਕਿਸਤਾਨ ਦੀ ਕਬੱਡੀ ਟੀਮ ਨੂੰ ਸੱਦਣ ਵਾਲੇ ਨਹੀਂ ਹਨ ਜਿਸ ਕਰਕੇ ਪਾਕਿਸਤਾਨ ਦੀ ਟੀਮ ਦਾ ਐਤਕੀਂ ਕਬੱਡੀ ਕੱਪ ਖੇਡਣਾ ਸੰਭਵ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਦੀ ਲੜਕਿਆਂ ਦੀ ਕਬੱਡੀ ਟੀਮ ਲਈ ਟਰਾਇਲ ਹੋ ਚੁੱਕੇ ਹਨ ਅਤੇ ਲੜਕੀਆਂ ਦੇ ਟਰਾਇਲ ਇਸ ਹਫਤੇ ਹੋਣੇ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਛੇਵੇਂ ਕਬੱਡੀ ਕੱਪ ਦਾ ਅੰਦਾਜ਼ਨ ਖਰਚਾ 19 ਕਰੋੜ ਰੁਪਏ ਲਾਇਆ ਗਿਆ ਹੈ ਜਿਸ ਚੋਂ ਪੰਜ ਕਰੋੜ ਰੁਪਏ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਉੱਤੇ ਖਰਚ ਆਉਣਗੇ। ઠਰੋਪੜ ਦੇ ਨਹਿਰੂ ਸਟੇਡੀਅਮ ਵਿੱਚ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਹੋਣਗੇ ਜਦੋਂ ਕਿ ਸਮਾਪਤੀ ਸਮਾਰੋਹ ਜਲਾਲਾਬਾਦ ਵਿੱਚ ਹੋਣਗੇ। ਅਗਾਮੀ ਚੋਣਾਂ ਤੋਂ ਪਹਿਲਾਂ ਇਹ ਕਬੱਡੀ ਕੱਪ ਹੋਣਾ ਹੈ ਜਿਸ ਕਰਕੇ ਇਸ ਕਬੱਡੀ ਕੱਪ ਵਿੱਚ ਦਰਸ਼ਕਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਲਈ ਪੂਰਾ ਤਾਣ ਲਾਏਗੀ। ਪਿੰਡ ਬਾਦਲ ਦੇ ਖੇਡ ਸਟੇਡੀਅਮ ਵਿੱਚ ਵੀ ਸੈਮੀ ਫਾਈਨਲ ਮੈਚ ਹੋਣੇ ਹਨ। ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਵੀ ਮੈਚ ਹੋਣਗੇ। ਛੇਵੇਂ ਕੱਪ ਲਈ ਪੁਰਸ਼ਾਂ ਦੀਆਂ 12 ਟੀਮਾਂ ਅਤੇ ਲੜਕੀਆਂ ਦੀਆਂ 8 ਟੀਮਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

RELATED ARTICLES
POPULAR POSTS