Home / ਪੰਜਾਬ / ਭਾਸ਼ਾ ਵਿਭਾਗ ਵੱਲੋਂ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ

ਭਾਸ਼ਾ ਵਿਭਾਗ ਵੱਲੋਂ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ

ਸਾਲ 2015, 2016, 2017, 2018, 2019 ਤੇ 2020 ਲਈ ਦਿੱਤੇ ਜਾਣਗੇ ਪੁਰਸਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਹਿਤ ਅਤੇ ਕਲਾ ਦੇ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਵਿਚ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ਵਿਚ ਇਨ੍ਹਾਂ ਪੁਰਸਕਾਰਾਂ ਦਾ ਫੈਸਲਾ ਕੀਤਾ ਗਿਆ।
ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਬਾਜਵਾ ਨੇ ਮੀਟਿੰਗ ਦੇ ਸ਼ੁਰੂ ਵਿਚ ਬੋਰਡ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਪੁਰਸਕਾਰਾਂ ਦੀ ਚੋਣ ਨਿਰਪੱਖਤਾ ਤੇ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਕਿ ਇਨ੍ਹਾਂ ਪੁਰਸਕਾਰਾਂ ਦਾ ਵਕਾਰ ਅਤੇ ਸ਼ਾਨ ਕਾਇਮ ਰਹੇ। ਉਨ੍ਹਾਂ ਨੇ ਸਮੂਹ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕਾਰ ਤੇ ਲੇਖਕ ਸਾਡੇ ਸਮਾਜ ਦਾ ਸਰਮਾਇਆ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਅਤੇ ਨਰੋਏ ਸਮਾਜ ਦੀ ਉਸਾਰੀ ਲਈ ਆਪਣਾ ਵਡਮੁੱਲਾ ਯੋਗਦਾਨ ਨਿਰੰਤਰ ਜਾਰੀ ਰੱਖਣਗੇ।
ਪੰਜਾਬੀ ਸਾਹਿਤ ਰਤਨ ਸਾਲ 2015 ਲਈ ਓਮ ਪ੍ਰਕਾਸ਼ ਗਾਸ਼ੋ, 2016 ਲਈ ਗੁਰਭਜਨ ਭੁੱਲਰ, 2017 ਲਈ ਗੁਲਜ਼ਾਰ ਸਿੰਘ ਸੰਧੂ, 2018 ਲਈ ਫ਼ਖ਼ਰ ਜ਼ਮਾਨ, 2019 ਲਈ ਡਾ. ਤੇਜਵੰਤ ਮਾਨ ਅਤੇ 2020 ਲਈ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਾਲ 2015 ਲਈ ਜੋਗਿੰਦਰ ਸਿੰਘ ਕੈਰੋਂ, 2016 ਲਈ ਤਾਰਨ ਗੁਲਜ਼ਾਰ, 2017 ਲਈ ਕੇ ਐਲ ਗਰਗ, 2018 ਲਈ ਅਤਰਜੀਤ ਸਿੰਘ, 2019 ਲਈ ਕਿਰਪਾਲ ਕਜ਼ਾਕ ਅਤੇ 2020 ਲਈ ਡਾ. ਮਨਮੋਹਨ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਹਿੰਦੀ ਸਾਹਿਤਕਾਰ ਸਾਲ 2015 ਲਈ ਵਿਨੋਦ ਸ਼ਾਹੀ, 2016 ਲਈ ਸੁਖਵਿੰਦਰ ਕੌਰ ਬਾਠ, 2017 ਲਈ ਰਾਜੀ ਸੇਠ, 2018 ਲਈ ਬਲੀ ਸਿੰਘ ਚੀਮਾ, 2019 ਲਈ ਅਜੈ ਸ਼ਰਮਾ ਅਤੇ 2020 ਲਈ ਡਾ. ਕੀਰਤੀ ਕੇਸਰ ਨੂੰ ਚੁਣਿਆ ਗਿਆ ਹੈ।
ਸ਼ੋਮਣੀ ਉਰਦੂ ਸਾਹਿਤਕਾਰ ਸਾਲ 2015 ਲਈ ਮੁਹੰਮਦ ਫਯਾਜ਼ ਫਾਰੂਕੀ, 2016 ਲਈ ਨਦੀਮ ਅਹਿਮਦ ਨਦੀਮ, 2017 ਲਈ ਟੀ ਐਨ ਰਾਜ, 2018 ਲਈ ਬੀ. ਡੀ. ਕਾਲੀਆ ਹਮਦਮ, 2019 ਲਈ ਮੁਹੰਮਦ ਬਸ਼ੀਰ ਅਤੇ 2020 ਲਈ ਰਹਿਮਾਨ ਅਖ਼ਤਰ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਸਾਲ 2015 ਲਈ ਰਮਾ ਕਾਂਤ ਅੰਗਰੀਸ਼, 2016 ਲਈ ਵੇਦ ਪ੍ਰਕਾਸ਼ ઠਉਪਾਧਿਆ, 2017 ਲਈ ਦਾਮੋਦਰ ਝਾਅ, 2018 ਲਈ ਕਨਹੀਆ ਲਾਲ ਪਰਾਸ਼ਰ, 2019 ਲਈ ਵਰਿੰਦਰ ਅਲੰਕਾਰ ਅਤੇ 2020 ਲਈ ઠਡਾ. ਸ਼ਰਨ ਕੌਰ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਕਵੀ ਸਾਲ 2015 ਲਈ ਸੰਤੋਖ ਸਿੰਘ ਸ਼ਹਰਯਾਰ, 2016 ਲਈ ਮਨਜੀਤ ਇੰਦਰਾ, 2017 ਲਈ ਡਾ. ਰਵਿੰਦਰ ਬਟਾਲਾ, 2018 ਲਈ ਜਸਵੰਤ ਜਫ਼ਰ, 2019 ਲਈ ਬਲਵਿੰਦਰ ਸਿੰਘ ਸੰਧੂ ਅਤੇ 2020 ਲਈ ਸ਼ਿਰੀ ਰਾਮ ਅਰਸ਼ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਸਾਲ 2015 ਲਈ ਡਾ. ਸਤਿੰਦਰ ਸਿੰਘ, 2016 ਲਈ ਬਲਦੇਵ ਸਿੰਘ ਚੀਮਾ, 2017 ਲਈ ਅਮਰਜੀਤ ਗਰੇਵਾਲ, 2018 ਲਈ ਡਾ.ਧਨਵੰਤ ਕੌਰ, 2019 ਲਈ ਡਾ. ਸੁਖਦੇਵ ਸਿੰਘ ਸਿਰਸਾ ਅਤੇ 2020 ਲਈ ઠਸੁਰਿੰਦਰ ਕੁਮਾਰ ਦਵੇਸ਼ਵਰ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਸਾਲ 2015 ਲਈ ਡਾ. ਮਦਨ ਲਾਲ ਹਸੀਜਾ, 2016 ਲਈ ਹਰਪਾਲ ਸਿੰਘ ਪੰਨੂੰ, 2017 ਲਈ ਡਾ. ਅਨੂਪ ਸਿੰਘ, 2018 ਲਈ ઠਡਾ. ਗਿਆਨ ਸਿੰਘ, 2019 ਲਈ ਡਾ. ਗੁਰਸ਼ਰਨ ਕੌਰ ਜੱਗੀ ਅਤੇ 2020 ਲਈ ਨਿੰਦਰ ਘੁਗਿਆਣਵੀ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਸਾਲ 2015 ਲਈ ਡਾ. ਜਸਪਾਲ ਸਿੰਘ, 2016 ਲਈ ਡਾ. ਜਗਬੀਰ ਸਿੰਘ, 2017 ਲਈ ਜੀ ਡੀ ਚੌਧਰੀ, 2018 ਲਈ ਸਵਰਨ ਸਿੰਘ ਵਿਰਕ, 2019 ਲਈ ਬਰਜਿੰਦਰ ਚੌਹਾਨ ਅਤੇ 2020 ਲਈ ઠਡਾ. ਰਵੀ ਰਵਿੰਦਰ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਸਾਲ 2015 ਲਈ ਅਵਤਾਰ ਸਿੰਘ ਦੀਪਕ, 2016 ਲਈ ਹਰਬੰਸ ਸਿੰਘ ਚਾਵਲਾ, 2017 ਲਈ ਕਰਨੈਲ ਸਿੰਘ ਸੋਮਲ, 2018 ਲਈ ਕੁਲਬੀਰ ਸਿੰਘ ਸੂਰੀ, 2019 ਲਈ ਤੇਜਿੰਦਰ ਹਰਜੀਤ ਅਤੇ 2020 ਲਈ ਬਲਜਿੰਦਰ ਮਾਨ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਪੱਤਰਕਾਰ ਸਾਲ 2015 ਲਈ ਕੁਲਦੀਪ ਸਿੰਘ ਬੇਦੀ, 2016 ਲਈ ਹਰਬੀਰ ਸਿੰਘ ਭੰਵਰ, 2017 ਲਈ ਸੁਰਿੰਦਰ ਸਿੰਘ ਤੇਜ, 2018 ਲਈ ਚਰਨਜੀਤ ਸਿੰਘ ਭੁੱਲਰ, 2019 ਲਈ ਦਵਿੰਦਰ ਪਾਲ ਅਤੇ 2020 ਲਈ ਜਗੀਰ ਸਿੰਘ ਜਗਤਾਰ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਸਾਲ 2015 ਲਈ ਗੁਰਬਚਨ (ਫਿਲਹਾਲ), 2016 ਲਈ ਬਲਬੀਰ ਪਰਵਾਨਾ, 2017 ਲਈ ਪੂਨਮ ਪ੍ਰੀਤਲੜੀ, 2018 ਲਈ ਡਾ. ਹਰਜਿੰਦਰ ਵਾਲੀਆ, 2019 ਲਈ ਕੰਵਰਜੀਤ ਭੱਠਲ ਅਤੇ 2020 ਲਈ ਦਰਸ਼ਨ ਢਿੱਲੋਂ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਰਾਗੀ ਸਾਲ 2015 ਲਈ ਭਾਈ ਰਣਧੀਰ ਸਿੰਘ, 2016 ਲਈ ਭਾਈ ਨਰਿੰਦਰ ਸਿੰਘ, 2017 ਲਈ ਭਾਈ ਰਵਿੰਦਰ ਸਿੰਘ, 2018 ਲਈ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ, 2019 ਲਈ ਡਾ. ਜਸਬੀਰ ਕੌਰ ਅਤੇ 2020 ਲਈ ઠਭਾਈ ਗੁਰਮੇਲ ਸਿੰਘ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਢਾਡੀ/ਕਵੀਸ਼ਰ ਸਾਲ 2015 ਲਈ ਹੰਸ ਸਿੰਘ ਮਾਨੀਖੇੜਾ, 2016 ਲਈ ਜਗਦੇਵ ਸਿੰਘ ਛਾਜਲੀ, 2017 ਲਈ ਮੁਖਤਿਆਰ ਸਿੰਘ ਜਫ਼ਰ, 2018 ਲਈ ਫਜ਼ਲਦੀਨ ਲੋਹਟਬੱਧੀ, 2019 ਲਈ ਭਾਈ ਬਲਬੀਰ ਸਿੰਘ ਬੀਹਲਾ ਅਤੇ 2020 ਲਈ ઠਦਲਬਾਰਾ ਸਿੰਘ ਉੱਭਾ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਟੈਲੀਵਿਜ਼ਨ/ਰੇਡੀਓ/ਫਿਲਮ ਪੁਰਸਕਾਰ ਸਾਲ 2015 ਲਈ ਵਿਜੈ ਟੰਡਨ, 2016 ਲਈ ਕੁਲਵਿੰਦਰ ਬੁੱਟਰ, 2017 ਲਈ ਗਿਰਜਾ ਸ਼ੰਕਰ, 2018 ਲਈ ਸੁਰੇਸ਼ ਪੰਡਿਤ, 2019 ਲਈ ਬੀ ਐਨ ਸ਼ਰਮਾ ਅਤੇ 2020 ਲਈ ઠਪੁਨੀਤ ਸਹਿਗਲ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਨਾਟਕ/ਥੀਟੇਟਰ ਪੁਰਸਕਾਰ ਸਾਲ 2015 ਲਈ ਪ੍ਰਾਣ ਸੱਭਰਵਾਲ, 2016 ਲਈ ਕੈਲਾਸ਼ ਕੌਰ, 2017 ਲਈ ਨਵਨਿੰਦਰਾ ਬਹਿਲ, 2018 ਲਈ ਜਸਵੰਤ ਕੌਰ ਦਮਨ, 2019 ਲਈ ਡਾ. ਸਤੀਸ਼ ਕੁਮਾਰ ਵਰਮਾ ਅਤੇ 2020 ਲਈ ਡਾ. ਸਾਹਿਬ ਸਿੰਘ ਨੂੰ ਚੁਣਿਆ ਗਿਆ ਹੈ।
ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਸਾਲ 2015 ਲਈ ਚਰਨਜੀਤ ਆਹੂਜਾ, 2016 ਲਈ ਰਣਜੀਤ ਕੌਰ, 2017 ਲਈ ਸਰਦੂਲ ਸਿਕੰਦਰ, 2018 ਲਈ ઠਹਰਭਜਨ ਮਾਨ, 2019 ਲਈ ਪਾਲੀ ਦੇਤਵਾਲੀਆ ਅਤੇ 2020 ਲਈ ਮੇਜਰ ਸਿੰਘ ਨੂੰ ਚੁਣਿਆ ਗਿਆ ਹੈ।
ਇਸ ਮੀਟਿੰਗ ਵਿਚ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪ੍ਰਬੰਧਕੀ ਸਕੱਤਰ ਉਚੇਰੀ ਸਿੱਖਿਆ ਵਿਭਾਗ, ਪ੍ਰਬੰਧਕੀ ਸਕੱਤਰ ਸੱਭਿਆਚਾਰਕ ਮਾਮਲੇ, ਪ੍ਰਬੰਧਕੀ ਸਕੱਤਰ ਵਿੱਤ ਵਿਭਾਗ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪ੍ਰਧਾਨ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਡਾਇਰੈਕਟਰ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਦਿੱਲੀ, ਪ੍ਰਧਾਨ ਪੰਜਾਬੀ ਸਾਹਿਤ ਸਭਾ ਦਿੱਲੀ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪ੍ਰਧਾਨ ਕੇਂਦਰੀ ਸਾਹਿਤ ਅਕਾਦਮੀ ਨਵੀਂ ਦਿੱਲੀ, ਪ੍ਰਧਾਨ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਸ਼ਮੂਲੀਅਤ ਕੀਤੀ।
ੲੲੲ
ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ)
ਸਾਲ 2015 ਲਈ ਸਾਧੂ ਸਿੰਘ ਬਨਿੰਗ, 2016 ਲਈ ਇਕਬਾਲ ਮਾਹਿਲ, 2017 ਲਈ ਹਰਜੀਤ ਅਟਵਾਲ, 2018 ਲਈ ਰਵਿੰਦਰ ਸਹਿਰਾਅ, 2019 ਲਈ ਸੁਖਵਿੰਦਰ ਕੰਬੋਜ ਅਤੇ 2020 ਲਈ ਐਸ.ਬਲਵੰਤ ਨੂੰ ਚੁਣਿਆ ਗਿਆ ਹੈ।

Check Also

ਕਿਸਾਨੀ ਅੰਦੋਲਨ ਦੇ ਹੱਕ ‘ਚ ਆਏ ਧਰਮਵੀਰ ਗਾਂਧੀ

ਬੋਲੇ, ਜੇ ਕਿਸਾਨ ਖਾਲਿਸਤਾਨੀ ਤਾਂ ਮੈਂ ਵੀ ਹਾਂ ਖਾਲਿਸਤਾਨੀ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਤੋਂ ਸਾਬਕਾ …