
ਕਿਹਾ – ਹੁਣ ਕਿਸਾਨੀ ਝੰਡਾ ਫੜ ਲੈਣ ਜਿਆਣੀ
ਫ਼ਾਜ਼ਿਲਕਾ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਆਗੂਆਂ ਖਿਲਾਫ ਕਾਂਗਰਸੀ ਵੀ ਡਟ ਗਏ। ਅੱਜ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਜੱਦੀ ਰਿਹਾਇਸ਼ ਫਾਜ਼ਿਲਕਾ ਵਿਖੇ ਕਾਂਗਰਸ ਵੱਲੋਂ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵੀ ਪਹੁੰਚੇ। ਜ਼ਿਕਰਯੋਗ ਹੈ ਕਿ ਜਿਆਣੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਬਣਾਈ ਗਈ ਭਾਜਪਾ ਦੀ ਕਮੇਟੀ ਦੇ ਚੈਅਰਮੈਨ ਹਨ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਸੁਰਜੀਤ ਜਿਆਣੀ ਨੂੰ ਕਿਸਾਨੀ ਹਿੱਤਾਂ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਿਸਾਨੀ ਝੰਡੇ ਨੂੰ ਫੜਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਜਿਆਣੀ ਨੇ ਕਿਹਾ ਸੀ ਕਿ ਭਲਕੇ 9 ਦਸੰਬਰ ਨੂੰ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਣ ਵਾਲੀ ਮੀਟਿੰਗ ਦੌਰਾਨ ਚੰਗੀ ਖਬਰ ਮਿਲ ਸਕਦੀ ਹੈ।