15.2 C
Toronto
Monday, June 15, 2026
spot_img
Homeਪੰਜਾਬਬੋਰਵੈਲ ’ਚ ਡਿੱਗਣ ਕਾਰਨ 6 ਸਾਲਾਂ ਦੇ ਬੱਚੇ ਦੀ ਗਈ ਸੀ ਜਾਨ

ਬੋਰਵੈਲ ’ਚ ਡਿੱਗਣ ਕਾਰਨ 6 ਸਾਲਾਂ ਦੇ ਬੱਚੇ ਦੀ ਗਈ ਸੀ ਜਾਨ

ਖੇਤ ਦੇ ਮਾਲਕ ਸਤਵੀਰ ਸਿੰਘ ਖਿਲਾਫ ਪਰਚਾ ਹੋਇਆ ਦਰਜ
ਹੁਸ਼ਿਆਰਪੁਰ/ਬਿੳੂਰੋ ਨਿੳੂਜ਼
ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਨੇੜਲੇ ਪਿੰਡ ਬੈਰਮਪੁਰ ਵਿਚ ਲੰਘੇ ਕੱਲ੍ਹ ਇਕ 6 ਸਾਲਾਂ ਦਾ ਬੱਚਾ ਬੋਰਵੈਲ ਵਿਚ ਡਿੱਗ ਗਿਆ ਸੀ। ਉਸ ਬੱਚੇ ਨੂੰ ਲੰਮੀ ਜੱਦੋ ਜਹਿਦ ਤੋਂ ਬਾਅਦ ਬੋਰਵੈਲ ਵਿਚੋਂ ਕੱਢ ਲਿਆ ਗਿਆ ਸੀ, ਪਰ ਉਸਦੀ ਜਾਨ ਨਹੀਂ ਬਚ ਸਕੀ ਸੀ। ਜ਼ਿਕਰਯੋਗ ਹੈ ਕਿ ਪਰਵਾਸੀ ਮਜ਼ਦੂਰਾਂ ਦਾ ਇਹ 6 ਸਾਲਾਂ ਦਾ ਰਿਤਿਕ ਨਾਮ ਦਾ ਬੱਚਾ ਜਦੋਂ ਖੇਡ ਰਿਹਾ ਸੀ ਤਾਂ ਉਸਦੇ ਮਗਰ ਇਕ ਕੁੱਤਾ ਪੈ ਗਿਆ। ਇਹ ਬੱਚਾ ਕੁੱਤੇ ਤੋਂ ਡਰਦਾ ਹੋਇਆ ਇਕ ਬੋਰਵੈਲ ’ਤੇ ਜਾ ਚੜ੍ਹਿਆ, ਜਿਹੜਾ ਜ਼ਮੀਨ ਤੋਂ ਦੋ ਕੁ ਫੁੱਟ ਉੱਚਾ ਸੀ। ਇਸ ਤੋਂ ਬਾਅਦ ਰਿਤਿਕ ਸੌ ਫੁੱਟ ਡੂੁੰਘੇ ਬੋਰਵੈਲ ਵਿਚ ਡਿੱਗ ਗਿਆ। ਅੱਠ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਇਸ ਬੱਚੇ ਨੂੰ ਬੋਰਵੈਲ ’ਚੋਂ ਕੱਢ ਲਿਆ ਗਿਆ, ਪਰ ਉਦੋਂ ਤੱਕ ਉਸਦੀ ਜਾਨ ਜਾ ਚੁੱਕੀ ਸੀ। ਇਸਦੇ ਚੱਲਦਿਆਂ ਹੁਣ ਗੜ੍ਹਦੀਵਾਲਾ ਦੀ ਪੁਲਿਸ ਨੇ ਬੋਰਵੈਲ ਦੇ ਮਾਲਕ ਸਤਵੀਰ ਸਿੰਘ ਨਾਮ ਦੇ ਵਿਅਕਤੀ ਖਿਲਾਫ ਧਾਰਾ 304 ਏ, 279 ਅਤੇ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

RELATED ARTICLES
POPULAR POSTS