Breaking News
Home / ਭਾਰਤ / ਅਮਰੀਕਾ ਦੀ ਚੀਨ ਨੂੰ ਸਿੱਧੀ ਚਿਤਾਵਨੀ

ਅਮਰੀਕਾ ਦੀ ਚੀਨ ਨੂੰ ਸਿੱਧੀ ਚਿਤਾਵਨੀ

ਜੇ ਤਾਇਵਾਨ ’ਤੇ ਹਮਲਾ ਕੀਤਾ ਤਾਂ ਫੌਜੀ ਕਾਰਵਾਈ ਕਰੇਗਾ ਅਮਰੀਕਾ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਯੂਕਰੇਨ ਯੁੱਧ ਦੌਰਾਨ ਤਾਇਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਚੀਨ ਨੂੰ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਕੁਆਡ ਬੈਠਕ ’ਚ ਹਿੱਸਾ ਲੈਣ ਲਈ ਜਾਪਾਨ ਪਹੁੰਚੇ ਬਾਈਡਨ ਨੇ ਇਕ ਮੀਟਿੰਗ ’ਚ ਕਿਹਾ ਕਿ ਜੇਕਰ ਚੀਨ ਵਲੋਂ ਤਾਇਵਾਨ ’ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ ਫੌਜੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਚੀਨ ਤਾਇਵਾਨ ਦੀ ਸਰਹੱਦ ’ਤੇ ਘੁਸਪੈਠ ਕਰਕੇ ਉਲੰਘਣਾ ਕਰ ਰਿਹਾ ਹੈ। ਬਾਈਡਨ ਨੇ ਕਿਹਾ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਤਾਇਵਾਨ ਦੀ ਰੱਖਿਆ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵਧ ਗਈ ਹੈ। ਜੇਕਰ ਚੀਨ ਹਮਲਾ ਕਰਦਾ ਹੈ ਤਾਂ ਅਮਰੀਕਾ ਫੌਜੀ ਮੱਦਦ ਦੇ ਜ਼ਰੀਏ ਤਾਇਵਾਨ ਦੀ ਰੱਖਿਆ ਕਰੇਗਾ। ਜ਼ਿਕਰਯੋਗ ਹੈ ਕਿ ਤਾਇਵਾਨ ਰਿਲੇਸ਼ਨ ਐਕਟ ਮੁਤਾਬਕ ਅਮਰੀਕਾ ਤਾਇਵਾਨ ਦੀ ਰੱਖਿਆ ਕਰਨ ਲਈ ਤੱਤਪਰ ਹੈ। ਇਹੀ ਕਾਰਨ ਹੈ ਕਿ ਅਮਰੀਕਾ ਤਾਇਵਾਨ ਨੂੰ ਹਥਿਆਰ ਵੀ ਭੇਜਦਾ ਹੈ। ਰੂਸ-ਯੂਕਰੇਨ ਜੰਗ ਤੋਂ ਬਾਅਦ ਹੁਣ ਇਸ ਗੱਲ ਦਾ ਡਰ ਹੈ ਕਿ ਕਿਤੇ ਤਾਇਵਾਨ ’ਤੇ ਕਬਜ਼ਾ ਕਰਨ ਲਈ ਚੀਨ ਵੀ ਯੁੱਧ ਦਾ ਰਸਤਾ ਨਾ ਅਖਤਿਆਰ ਕਰ ਲਵੇ।

 

Check Also

ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਪਰ ਰਿਹਾਈ ਨਹੀਂ

ਸੀਬੀਆਈ ਮਾਮਲੇ ’ਚ ਅਜੇ ਜੇਲ੍ਹ ’ਚ ਹੀ ਰਹਿਣਗੇ ਕੇਜਰੀਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਆਬਕਾਰੀ ਨੀਤੀ ਘੁਟਾਲਾ …