ਖੁੱਲ੍ਹੀ ਮਠਿਆਈ ਵੀ ਮਿੱਥੀ ਤਰੀਕ ਤੱਕ ਹੀ ਵੇਚੀ ਜਾ ਸਕੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਵਿਚ ਹੁਣ ਤਿਉਹਾਰਾਂ ਦਾ ਮੌਸਮ ਆ ਰਿਹਾ ਹੈ ਅਤੇ ਸਰਕਾਰ ਨੇ ਹੁਣ ਮਠਿਆਈਆਂ ਸਬੰਧੀ ਵੀ ਨਿਯਮ ਬਣਾਏ ਹਨ, ਜੋ ਅੱਜ ਤੋਂ ਲਾਗੂ ਵੀ ਹੋ ਗਏ ਹਨ। ਹੁਣ ਦੁਕਾਨਦਾਰ ਜਿਹੜੀ ਵੀ ਮਠਿਆਈ ਵੇਚੇਗਾ ਤਾਂ ਡੱਬੇ ‘ਤੇ ਮਠਿਆਈ ਬਣਨ ਦੀ ਮਿਤੀ ਅਤੇ ਐਕਸਪਾਇਰੀ ਮਿਤੀ ਵੀ ਲਿਖੀ ਜਾਵੇਗੀ। ਇਸੇ ਤਰ੍ਹਾਂ ਖੁੱਲ੍ਹੀ ਮਠਿਆਈ ਸਬੰਧੀ ਵੀ ਦੁਕਾਨਦਾਰ ਨੂੰ ਜ਼ਿਕਰ ਕਰਨਾ ਪਵੇਗਾ ਕਿ ਇਹ ਮਠਿਆਈ ਕਿਹੜੀ ਤਰੀਕ ਨੂੰ ਬਣੀ ਸੀ। ਗ੍ਰਾਹਕਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਖਾਧ ਸੁਰੱਖਿਆ ਦੇ ਮਾਪਦੰਡ ਤਹਿਤ ਇਹ ਫੈਸਲਾ ਲਿਆ ਗਿਆ ਹੈ। ਕੋਈ ਦੁਕਾਨਦਾਰ ਜੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਦੋ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …