Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਵਲੋਂ ਭਦੌੜ ਵਾਸੀਆਂ ਦੇ ਸਹਿਯੋਗ ਨਾਲ 10 ਜੁਲਾਈ ਨੂੰ ਵਿਸ਼ੇਸ਼ ਸੈਮੀਨਾਰ

ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਵਲੋਂ ਭਦੌੜ ਵਾਸੀਆਂ ਦੇ ਸਹਿਯੋਗ ਨਾਲ 10 ਜੁਲਾਈ ਨੂੰ ਵਿਸ਼ੇਸ਼ ਸੈਮੀਨਾਰ

ਭਦੌੜ ਮੰਡਲੀ ਦੇ ਮਾਸਟਰ ਰਾਮ ਕੁਮਾਰ, ਤਰਕਸ਼ੀਲ ਸੁਸਾਇਟੀ ਦੇ ਰਾਜਿੰਦਰ ਭਦੌੜ ਅਤੇ ਸੁਰਜੀਤ ਦੌਧਰ ਦਾ ਸਨਮਾਨ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਵਲੋਂ 10 ਜੁਲਾਈ, ਐਤਵਾਰ ਨੂੰ ਵੇਰਸਾਏ ਕਨਵੈਂਸ਼ਨ ਸੈਂਟਰ ਜੋ 6721 ਐਡਵਰਡਸ ਬੁਲੇਵਾਰਡ ਮਿਸੀਸਾਗਾ ਵਿਚ ਹੈ, ਭਦੌੜ ਵਾਸੀਆਂ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਇਨਕਲਾਬੀ ਗੀਤਾਂ ਲਈ ਮਸ਼ਹੂਰ ਭਦੌੜ ਮੰਡਲੀ ਦੇ ਰਾਮ ਕੁਮਾਰ, ਪੰਜਾਬ ਤੋਂ ਆਏ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੂਬਾ ਮੁਖੀ ਵਿਦਿਆਰਥੀ ਚੇਤਨਾ ਵਿਭਾਗ, ਰਜਿੰਦਰ ਭਦੌੜ, ਜੋਤਿਸ਼ ਅਤੇ ਹੱਥ ਰੇਖਾਵਾਂ ਦੀ ਬਹੁਤ ਬਰੀਕ ਜਾਣਕਾਰੀ ਰਖਦੇ ਤਰਕਸ਼ੀਲ ਆਗੂ, ਸੁਰਜੀਤ ਦੌਧਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਜਿੰਦਰ ਭਦੌੜ ਅਤੇ ਸੁਰਜੀਤ ਦੌਧਰ ਅਪਣੇ ਵਿਚਾਰ ਰੱਖਣਗੇ ਅਤੇ ਰਾਮ ਕੁਮਾਰ ਦੀ ਭਦੌੜ ਮੰਡਲੀ ਵਲੋਂ ਇਨਕਲਾਬੀ ਗੀਤ ਸੰਗੀਤ ਹੋਵੇਗਾ।
ਸੈਮੀਨਾਰ ਵਿਚ ਰਾਮ ਕੁਮਾਰ ਦੀ ਭਦੌੜ ਮੰਡਲੀ ਵਲੋਂ, ਜਿਸ ਦਾ ਪੰਜਾਬ ਵਿਚ ਲੋਕਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਜੁੜੀਆਂ ਰਚਨਾਵਾਂ ਲੋਕਾਂ ਵਿਚ ਸੰਗੀਤ ਨਾਲ ਲਿਜਾਣ ਦਾ ਲੰਬਾ ਤਜਰਬਾ ਹੈ, ਗੀਤ ਸੰਗੀਤ ਪੇਸ਼ ਕੀਤਾ ਜਾਵੇਗਾ। ਰਜਿੰਦਰ ਭਦੌੜ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਨੂੰ ਪੰਜਾਬ ਵਿਚ ਵਹਿਮਾਂ ਭਰਮਾਂ ਵਿਚ ਫਸੇ ਲੋਕਾਂ ਦੇ ਮਨਾਂ ਵਿਚੋਂ ਸਰਲ ਸਪੱਸ਼ਟ ਸ਼ਬਦਾਂ ਵਿਚ ਭਰਮ ਤੋੜਨ ਦਾ ਲੰਬਾ ਤਜਰਬਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਪੱਧਰ ‘ਤੇ ਕਈ ਅਚੰਭੇ ਜਨਕ ਵਰਤਾਰਿਆਂ ਦੀ ਜਾਂਚ ਕਰਕੇ, ਉਨ੍ਹਾਂ ਨਾਲ ਕਿਸੇ ਗੈਬੀ ਸ਼ਕਤੀ ਦੇ ਜੁੜੇ ਹੋਣ ਦੇ ਭਰਮ ਭੁਲੇਖੇ ਦੂਰ ਕੀਤੇ ਹਨ। ਕਈ ਪਰਿਵਾਰਾਂ ਨੂੰ ਤੰਗ ਕਰ ਰਹੇ ਭੂਤਾਂ ਪ੍ਰੇਤਾਂ ਨਾਲ ਆਢਾ ਲਿਆ ਹੈ ਅਤੇ ਵਿਅੱਕਤੀਆਂ ਅਤੇ ਪਰਿਵਾਰਾਂ ਨੂੰ ਇਨ੍ਹਾਂ ਤੋਂ ਛੁਟਕਾਰਾ ਦਿਵਾਇਆ ਹੈ ਅਤੇ ਹਰ ਇੱਕ ਵਰਤਾਰੇ ਦੀ ਤਰਕਸ਼ੀਲ ਵਿਆਖਿਆ ਕੀਤੀ ਹੈ। ਸੁਰਜੀਤ ਦੌਧਰ ਜੋ ਆਪਣੇ ਨਿਵੇਕਲੇ ਰੌਚਿਕ ਢੰਗ ਨਾਲ ਵੱਡੇ ਇਕੱਠਾਂ ਵਿਚ ਹੱਥ ਰੇਖਾਵਾਂ ਅਤੇ ਗ੍ਰਿਹਾਂ ‘ਤੇ ਅਧਾਰਤ ਜੋਤਿਸ਼ ਦੇ ਦਾਅਵਿਆਂ ਨੂੰ ਝੁਠਲਾਉਂਦੇ ਰਹੇ ਹਨ, ਵੀ ਇਸ ਸਮੇਂ ਬੋਲਣਗੇ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ, ਬਲਰਾਜ ਸ਼ੌਕਰ (647 679 4398) ਜਾਂ ਅਮਨਦੀਪ ਮੰਡੇਰ (647 782 8334) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …