ਬਰੈਂਪਟਨ ਵਿਖੇ ਸੇਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਪੂਰੇ ਯਾਦਗਾਰੀ ਮਾਹੌਲ ਨਾਲ ਸੰਪੰਨ ਹੋਈ। ਸਰਦੂਲ ਸਿੰਘ ਥਿਆੜਾ ਨੇ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ ਚਰਨਜੀਤ ਸਿੰਘ ਬਾਠ ਨੇ ਸ਼ਮਾ ਰੌਸ਼ਨ ਕੀਤੀ। ਸਵਾਗਤੀ ਸ਼ਬਦ ਤਰਲੋਚਨ ਸਿੰਘ ਅਟਵਾਲ ਵੱਲੋ ਕਹੇ ਗਏ।
ਦਲਬੀਰ ਸਿੰਘ ਕਥੂਰੀਆ ਪ੍ਰਧਾਨ ਜਗਤ ਪੰਜਾਬੀ ਸਭਾ ਨੇ ਕਾਨਫਰੰਸ ਬਾਰੇ ਗੱਲ ਕੀਤੀ। ਇਸ ਮੌਕੇ ‘ਤੇ ਸੋਨੀਆ ਸਿੱਧੂ, ਮਨਿੰਦਰ ਸਿੱਧੂ ਐਮ ਪੀ ਨੇ ਵੀ ਸੰਬੋਧਨ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਸਾਂਝਾ ਕੀਤਾ।
ਕੁਲਵਿੰਦਰ ਸਿੰਘ ਥਿਆੜਾ ਨੇ ਸਮਾਗਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਸਰਬਜੀਤ ਸਿੰਘ ਵਿਰਕ, ਗੁਰਸ਼ਰਨ ਕੌਰ ਦਿਓਲ ਨੇ ਵੀ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ ਯੂ ਐਸ ਏ ਨੇ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਮੇਸ਼ਾਂ ਵਾਂਗ ਸਹਿਯੋਗ ਦਿੰਦੇ ਰਹਿਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਨੇ 2009 ਤੋਂ ਸਹਿਯੋਗ ਕਰਨ ਵਾਲੇ ਮੈਬਰਾਂ ਦਾ ਸਨਮਾਨ ਕੀਤਾ ਗਿਆ। ਡਾਕਟਰ ਅਜੈਬ ਸਿੰਘ ਚੱਠਾ ਨੂੰ (ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਐਵਾਰਡ) ਨਾਲ ਸਨਮਾਨਿਤ ਕੀਤਾ ਗਿਆ। ਜਗਜੀਤ ਸਿੰਘ ਧੂਰੀ ਨੇ ਡਾਕਟਰ ਅਜੈਬ ਸਿੰਘ ਚੱਠਾ ਨੂੰ (ਗੁਰਮੁਖੀ ਦਾ ਪੁੱਤਰ) ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਦੇ ਜੀਵਨ ‘ਤੇ ਡਾਕੂਮੈਂਟਰੀ ਪੇਸ਼ ਕੀਤੀ ਅਤੇ (ਪਦਮਸ਼੍ਰੀ ਭਾਈ ਵੀਰ ਸਿੰਘ ਐਵਾਰਡ) ਨਾਲ ਸਨਮਾਨਿਤ ਕੀਤਾ ਗਿਆ। ਅਰਵਿੰਦਰ ਢਿੱਲੋਂ ਨੂੰ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ ਪੁਸਤਕ ਲਈ (ਪੰਜਾਬ ਗੌਰਵ ਪੁਰਸਕਾਰ) ਨਾਲ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਬਾਰੇ ਡਾਕੂਮੈਂਟਰੀ ਪੇਸ਼ ਕੀਤੀ ਗਈ।
ਦੂਜੇ ਦਿਨ ਦੀ ਸ਼ੁਰੂਆਤ ਸੰਤੋਖ ਸਿੰਘ ਸੰਧੂ ਨੇ ਕੀਤੀ ਅਤੇ ਪਹਿਲੇ ਸੈਸ਼ਨ ਵਿੱਚ ਕੁਲਵਿੰਦਰ ਸਿੰਘ ਥਿਆੜਾ ਏਆਈਜੀ ਨੇ ਚੇਅਰਪਰਸਨ ਅਤੇ ਡਾਕਟਰ ਸਤਿੰਦਰਜੀਤ ਕੌਰ ਬੁੱਟਰ, ਜਸਵਿੰਦਰ ਕੌਰ ਜੱਸੀ, ਕੁਲਵਿੰਦਰ ਸਿੰਘ ਥਿਆੜਾ ਨੇ ਯਤਨ ਸਿੰਘ ਚੱਠਾ ਅਤੇ ਕਰਨ ਅਜਾਇਬ ਸਿੰਘ ਸੰਘਾ ਨੇ ਮੰਚ ਦੀ ਕਾਰਵਾਈ ਚਲਾਈ । ਇਸ ਮੌਕੇ ਕਾਇਦਾ ਏ ਨੂਰ ਤੇ ਡਾਕੂਮੈਂਟਰੀ ਦਿਖਾਈ ਗਈ । ਕਾਇਦੇ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਕੁਲਵਿੰਦਰ ਸਿੰਘ ਥਿਆੜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਦੂਜੇ ਸੈਸ਼ਨ ਵਿੱਚ ਡਾਕਟਰ ਪਰਮਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੇਅਰਪਰਸਨ ਵਜੋਂ ਅਤੇ ਬੁਲਾਰੇ ਨਵਨੀਤ ਕੌਰ, ਬਬਨੀਤ ਕੌਰ ਨੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਸੰਭਾਵਨਾਵਾਂ ਤੇ ਗੱਲ ਕੀਤੀ।
ਤੀਜੇ ਦਿਨ ਦੀ ਸ਼ੁਰੂਆਤ ਵਿਚ ਵਿਸ਼ਵ ਪੰਜਾਬੀ ਕਾਨਫਰੰਸਾਂ ਤੇ ਡਾਕੂਮੈਂਟਰੀ ਦਿਖਾ ਕੇ ਕੀਤੀ ਗਈ। ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਹਾਸ ਪੁਸਤਕ ਬਾਰੇ ਸੀ ,ਜਿਸ ਵਿੱਚ ਚੇਅਰਪਰਸਨ ਵੱਜੋ ਹਕੂਮਤ ਸਿੰਘ ਮੱਲੀ ਸ਼ਾਮਲ ਹੋਏ ਤੇ ਪਿਆਰਾ ਸਿੰਘ ਕੁੱਦੋਵਾਲ ਨੇ ਪੁਸਤਕ ‘ਤੇ ਵਿਸਥਾਰ ਵਿੱਚ ਗੱਲ ਕੀਤੀ ਅਤੇ ਕਿਹਾ ਕਿ ਇਹ ਪੁਸਤਕ ਬਹੁਤ ਅਣਮੋਲ ਹੈ ਅਤੇ ਹਮੇਸ਼ਾ ਇਕ ਹਵਾਲਾ ਪੁਸਤਕ ਵੱਜੋਂ ਜਾਣੀ ਜਾਵੇਗੀ। ਪਿਸ਼ੌਰਾ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਪੁਸਤਕ ਨੂੰ ਸੰਪਾਦਿਤ ਕਰਨਾ ਇਕ ਇਤਿਹਾਸਿਕ ਕਾਰਜ ਹੈ।
ਸਮਾਪਤੀ ਸਮਾਰੋਹ ਵਿੱਚ ਡਾਕਟਰ ਦਲਜੀਤ ਸਿੰਘ ਸਰਪ੍ਰਸਤ, ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ, ਚਰਨਜੀਤ ਸਿੰਘ ਬਾਠ, ਤਰਲੋਚਨ ਸਿੰਘ ਅਟਵਾਲ ਪ੍ਰਧਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਸ਼ਾਮਲ ਹੋਏ। ਕਾਨਫ਼ਰੰਸ ਦੇ ਤੀਸਰੇ ਦਿਨ ਆਖੀਰ ਵਿੱਚ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਹ ਕਾਨਫ਼ਰੰਸ ਸਦਾ ਲਈ ਯਾਦਗਾਰੀ ਪੈੜਾਂ ਛੱਡਦੀ ਹੋਈ ਸੰਪੰਨ ਹੋਈ।
ਰਮਿੰਦਰ ਰਮੀ ਸਲਾਹਕਾਰ
ਵਰਲੱਡ ਪੰਜਾਬੀ ਕਾਨਫ਼ਰੰਸ।