-6.6 C
Toronto
Monday, January 19, 2026
spot_img
Homeਕੈਨੇਡਾਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਆਪਣੀ ਜਿਗਰੀ ਦੋਸਤ ਰਮਿੰਦਰ ਰੰਮੀ ਦੇ...

ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਆਪਣੀ ਜਿਗਰੀ ਦੋਸਤ ਰਮਿੰਦਰ ਰੰਮੀ ਦੇ ਵਿਹੜੇ ਪਹੁੰਚੇ

ਬਰੈਂਪਟਨ/ਰਮਿੰਦਰ ਵਾਲੀਆ : ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਤੇ ਰਮਿੰਦਰ ਰੰਮੀ ਜਿਗਰੀ ਦੋਸਤ ਹਨ। 40 ਸਾਲ ਪੁਰਾਣੀ ਉਹਨਾਂ ਦੀ ਆਪਸੀ ਸਾਂਝ ਹੈ। ਰਮਿੰਦਰ ਰੰਮੀ ਨੂੰ ਮਿਲਣ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ। ਰਮਿੰਦਰ ਨੇ ਫ਼ੁੱਲਾਂ ਦੇ ਬੁੱਕੇ ਦੇ ਕੇ ਉਹਨਾਂ ਨੂੰ ਨਿੱਘਾ ਜੀ ਆਇਆਂ ਕਿਹਾ।
ਲਜ਼ੀਜ਼ ਖਾਣੇ ਦੇ ਲੁਤਫ਼ ਤੋਂ ਬਾਅਦ ਦੋਵੇਂ ਸਖੀਆਂ ਘਰ ਦੇ ਪਿਛਵਾੜੇ ਚਲੇ ਗਈਆਂ। ਖੁੱਲ÷ ੀਆਂ ਗੱਲਾਂ ਦਾ ਲਾਈਵ ਪ੍ਰੋਗਰਾਮ ਕੀਤਾ ਤੇ ਜੀਅ ਭਰ ਕੇ ਬਹੁਤ ਸਾਰੇ ਵਿਸ਼ਿਆਂ ‘ਤੇ ਖੁੱਲ÷ ਕੇ ਗੱਲਾਂ ਬਾਤਾਂ ਹੋਈਆਂ। ਚੰਡੀਗੜ÷ ਵਿਖੇ ਕਿਵੇਂ ਮਿਲ ਕੇ ਬਹੁਤ ਸਾਰੇ ਇਕੱਠੇ ਪ੍ਰੋਗਰਾਮ ਉਹ ਕਰਦੇ ਸੀ। ਚਾਹੇ ਕੋਈ ਸੈਮੀਨਾਰ ਹੋਵੇ, ਕੀਰਤਨ ਪ੍ਰੋਗਰਾਮ, ਕੋਈ ਰੈਲੀ ਜਾਂ ਧਰਨਾ ਹੋਏ। ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਜ਼ ਦੇ ਦੌਰਾਨ ਵੀ ਸਵੇਰੇ 7 ਵਜੇ ਤੋਂ ਰਾਤ ਦੇ 12 ਵਜੇ ਤੱਕ ਇਕੱਠੇ ਚੋਣ ਪ੍ਰਚਾਰ ਲਈ ਜਾਂਦੇ ਸਨ। ਇੱਕ ਦੂਸਰੇ ਦੇ ਹਰ ਦੁੱਖ ਸੁੱਖ ਵਿਚ ਵੀ ਸ਼ਰੀਕ ਹੁੰਦੇ ਸਨ। ਪਹਿਲਾਂ ਦੀਆਂ ਦੋਸਤੀਆਂ ਅਤੇ ਰਿਸ਼ਤਿਆਂ ਦੀ ਗੰਢ ਪੀਡੀ ਹੁੰਦੀ ਸੀ ਪਰ ਅੱਜ ਕੱਲ÷ (ਟੁੱਟ ਗਈ ਤੜੱਕ ਕਰਕੇ) ਵਾਲਾ ਹਿਸਾਬ ਹੈ। ਮਤਲਬੀ ਰਿਸ਼ਤੇ ਜ਼ਿਆਦਾ ਹਨ।
ਸਿੱਖੀ, ਸੇਵਾ, ਸਿਮਰਨ ਤੇ ਗੁਰੂ ਦੇ ਬਚਨ ਪਾਲਣ ‘ਤੇ ਵੀ ਗੱਲਾਂ ਹੋਈਆਂ। ਉਹਨਾਂ ਕਿਹਾ ਕਿ ਸਾਡੇ ਪੰਜਾਬੀ ਕਿਰਦਾਰ ਦੀ ਸੱਭ ਪਾਸਿਉਂ ਖ਼ੁਸ਼ਬੂ ਆਉਣੀ ਚਾਹੀਦੀ ਸੀ ਪਰ ਐਸਾ ਨਹੀਂ ਹੈ ਅਜੇ ਵੀ ਕਮੀ ਹੈ ਕਿਤੇ ਨਾ ਕਿਤੇ। ਸਾਡਾ ਪੰਜਾਬੀ ਸਮਾਜ ਅੱਜ ਕਿੰਨਾ ਕੁ ਵਿਕਸਿਤ ਹੋ ਰਿਹਾ ਹੈ। ਲੋੜ ਹੈ ਸਭ ਨੂੰ ਮਿਲ ਜੁੱਲ ਕੇ ਇਕੱਠੇ ਕੰਮ ਕਰਨ ਦੀ। ਹਰਜਿੰਦਰ ਜੀ ਦਾ ਕਹਿਣਾ ਕਿ ਜੋ ਲੇਖਕ ਵੀ ਨੇ (ਸਾਰੇ ਨਹੀਂ) ਕੁਝ ਵਿਖਾਵਾ ਜ਼ਿਆਦਾ ਕਰਦੇ ਹਨ ਪਰ ਕਹਿਣੀ ਕੱਥਨੀ ਕਰਨੀ ਦੇ ਪੂਰੇ ਨਹੀਂ ਹਨ। ਜਦਕਿ ਇਸ ਤਰ÷ ਾਂ ਨਹੀਂ ਹੋਣਾ ਚਾਹੀਦਾ। ਸਾਡੇ ਸੀਨੀਅਰਜ਼ ਬਹੁਤ ਕੁਝ ਇੱਥੇ ਨਵਾਂ ਕਰ ਸਕਦੇ ਹਨ। ਰਮਿੰਦਰ ਦਾ ਇਹ ਕਹਿਣਾ ਕਿ ਇੱਥੇ ਪ੍ਰਚਾਰ ਤੇ ਪ੍ਰਸਾਰ ਮਾਂ ਬੋਲੀ ਲਈ ਜ਼ਿਆਦਾ ਹੋ ਰਿਹਾ ਹੈ ਪਰ ਹਰ ਚੀਜ਼ ਨੂੰ ਸਮਾਂ ਲੱਗਦਾ ਹੈ।
ਆਪਣੇ ਰੁਝੇਵਿਆਂ ਵਿੱਚੋਂ ਜਿੰਨਾ ਸਮਾਂ ਮਿਲਦਾ ਹੈ, ਅਸੀਂ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਬੀਬੀ ਹਰਜਿੰਦਰ ਕੌਰ ਨੇ ਵੀ ਸ਼ੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਕ ਪ੍ਰੋਜੈਕਟ ਉਲੀਕਿਆ ਹੈ ਕਿ ਜੋ ਬੱਚੇ ਬਾਹਰ ਆਉਣਾ ਚਾਹੁੰਦੇ ਹਨ ਉਹਨਾਂ ਨੂੰ ਜਾਂ ਜੋ ਬਾਹਰ ਹਨ, ਉਹਨਾਂ ਸੱਭ ਨੂੰ ਕਿਸੇ ਤਰ÷ ਾਂ ਦੀ ਕੋਈ ਜ਼ਰੂਰਤ ਹੈ ਤਾਂ ਉਸ ਸੱਭ ਲਈ ਉਪਰਾਲੇ ਕਰ ਰਹੇ ਹਨ। ਵਾਹਿਗੁਰੂ ਕਰੇ ਉਹਨਾਂ ਦੇ ਸੁਪਨਿਆਂ ਨੂੰ ਬੂਰ ਪਵੇ ਤੇ ਇਹ ਮੁਹੱਬਤੀ ਸਾਂਝਾਂ ਹਮੇਸ਼ਾਂ ਬਣੀਆਂ ਰਹਿਣ। ਮੁੜ ਮਿਲਣ ਦਾ ਵਾਅਦਾ ਕਰ ਭਰੇ ਮਨ ਨਾਲ ਇਕ ਦੂਸਰੇ ਤੋਂ ਵਿਦਾ ਲਈ। ਦਿਲ ਦੀਆਂ ਗਹਿਰਾਈਆਂ ਤੋਂ ਮੈਂ ਆਪ ਜੀ ਦੀ ਸ਼ੁਕਰ-ਗੁਜ਼ਾਰ ਹਾਂ ਜੋ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਮੈਨੂੰ ਮਿਲਣ ਲਈ ਆਏ। ਧੰਨਵਾਦ ਸਹਿਤ।
(ਰਮਿੰਦਰ ਰੰਮੀ)

RELATED ARTICLES
POPULAR POSTS