5.7 C
Toronto
Friday, April 24, 2026
spot_img
Homeਕੈਨੇਡਾਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਲੋਂ ਖਾਲਸਾਈ ਜਾਹੋ-ਜਲਾਲ ਨਾਲ ਸਜਾਏ ਗਏ 'ਮੀਰੀ-ਪੀਰੀ...

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਲੋਂ ਖਾਲਸਾਈ ਜਾਹੋ-ਜਲਾਲ ਨਾਲ ਸਜਾਏ ਗਏ ‘ਮੀਰੀ-ਪੀਰੀ ਦਿਵਸ’ ਨਗਰ ਕੀਰਤਨ

ਸਰੀ ਦੀ ਮੇਅਰ ਬਰਿੰਡਾ ਲੌਕ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨੇ ਜਾਣ ‘ਤੇ ਕੀਤਾ ਗਿਆ ਸਨਮਾਨਿਤ
ਸਰੀ/ਬਿਊਰੋ ਨਿਊਜ਼ : ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ ਮੀਰੀ ਪੀਰੀ ਦਿਵਸ ਨਗਰ ਕੀਰਤਨ ਖਾਲਸਾਈ ਜਾਹੋ-ਜਲਾਲ ਨਾਲ ਸਜਾਏ ਗਏ, ਜਿਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸੰਗਤਾਂ ਨੇ ਬੇਮਿਸਾਲ ਉਤਸ਼ਾਹ ਦਿਖਾਇਆ। ਇਸ ਮੌਕੇ ‘ਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਜੀਵਨ ਝਾਕੀਆਂ ਤੋਂ ਇਲਾਵਾ ਵੱਖ ਵੱਖ ਫਲੋਟ, ਸਿੱਖ ਸੰਸਥਾਵਾਂ, ਵਿਦਿਅਕ ਅਦਾਰੇ ਅਤੇ ਸੇਵਾਦਾਰ ਭਰਪੂਰ ਉਤਸ਼ਾਹ ਨਾਲ ਸ਼ਾਮਿਲ ਹੋਏ। ਨਗਰ ਕੀਰਤਨ ਸਵੇਰੇ 9 ਵਜੇ ਆਰੰਭ ਹੋਇਆ ਅਤੇ ਕਰੀਬ 3 ਵਜੇ ਨਿਰਵਿਘਨਤਾ ਨਾਲ ਸੰਪੂਰਨ ਹੋਇਆ। ਸਮੁੱਚੇ ਨਗਰ ਕੀਰਤਨ ਦੌਰਾਨ ਸ਼ਹੀਦੀ ਅਸਥਾਨ ਭਾਈ ਹਰਦੀਪ ਸਿੰਘ ਜੀ ਨਿੱਝਰ ਵਿਖੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਅਤੇ ਖਾਲਿਸਤਾਨ ਦੇ ਨਾਅਰਿਆਂ ਦੀਆਂ ਗੂੰਜਾਂ ਪੈਂਦੀਆਂ ਰਹੀਆਂ। ਮੀਰੀ ਪੀਰੀ ਨਗਰ ਕੀਰਤਨ ਨਾਲ ਸਬੰਧਿਤ ਸਮਾਗਮਾਂ ਦੌਰਾਨ ਢਾਡੀ ਦਰਬਾਰ, ਕਥਾ ਦਰਬਾਰ ਅਤੇ ਕੀਰਤਨ ਦਰਬਾਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੀਰਤਨੀ ਜਥੇ ਭਾਈ ਲਖਵਿੰਦਰ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਅਤੇ ਭਾਈ ਸੰਦੀਪ ਸਿੰਘ ਜੀ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਗੁਰਮਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਹਾਜ਼ਰੀ ਭਰੀ ਗਈ ਅਤੇ ਹਜ਼ਾਰਾਂ ਹੀ ਸੰਗਤਾਂ ਨੇ ਹਾਜ਼ਰੀ ਭਰ ਕੇ ਮਨੁੱਖੀ ਜੀਵਨ ਦਾ ਲਾਹਾ ਲਿਆ । ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੀ ਮੁੱਖ ਸਟੇਜ ‘ਤੇ ਸਰੀ ਦੀ ਮੇਅਰ ਬਰਿੰਡਾ ਲੌਕ ਨੂੰ ਸਨਮਾਨਤ ਕੀਤਾ ਗਿਆ। ਮੇਅਰ ਨੂੰ ਇਸ ਸਨਮਾਨ ਉਹਨਾਂ ਵੱਲੋਂ 23 ਜੁਲਾਈ ਦੇ ਦਿਹਾੜੇ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨੇ ਜਾਣ ਅਤੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਲਈ ਕੀਤੇ ਉਪਰਾਲੇ ਲਈ ਦਿੱਤਾ ਗਿਆ। ਮੇਅਰ ਨੇ ਇਸ ਮੌਕੇ ‘ਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਲਈ ਉਹ ਸਿੱਖ ਭਾਈਚਾਰੇ ਦੀ ਹਮੇਸ਼ਾ ਰਿਣੀ ਰਹੇਗੀ। ਉਸਨੇ ਕਿਹਾ ਕਿ ਗੁਰੂ ਨਾਨਕ ਜਹਾਜ਼ ਨਾਂ ਦਾ ਐਲਾਨ ਕਰਨਾ ਉਸ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ‘ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ਼ ਸੁਸਾਇਟੀ ਬੀਸੀ ਕੈਨੇਡਾ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ਼ ਦੇ ਨਾਂ ਦੀ ਬਹਾਲੀ ਲਈ ਸਮੁੱਚੇ ਯਤਨਾ ਬਾਰੇ ਜਾਣਕਾਰੀ ਦਿੱਤੀ ਅਤੇ ਪਹਿਲਾਂ ਵੈਨਕੂਵਰ ਅਤੇ ਫਿਰ ਸਰੀ ਵੱਲੋਂ ਇਸ ਦਿਹਾੜੇ ਨੂੰ ਅਸਲੀਅਤ ਮੁਤਾਬਿਕ ਗੁਰੂ ਨਾਨਕ ਜਹਾਜ਼ ਦਿਹਾੜਾ, ਐਲਾਨੇ ਜਾਣ ਤੇ ਖੁਸ਼ੀ ਪ੍ਰਗਟਾਈ ਸੰਸਥਾ ਦੇ ਸੇਵਾਦਾਰ ਭਾਈ ਰਾਜ ਸਿੰਘ ਭੰਡਾਲ ਨੇ ਸਰੀ ਸਿਟੀ ਵੱਲੋਂ ਪੇਸ਼ ਕੀਤਾ ਐਲਾਨਨਾਮਾ ਸੰਗਤਾਂ ਦੌਰਾਨ ਪੜ੍ਹ ਕੇ ਸੁਣਾਇਆ। ਨਗਰ ਕੀਰਤਨ ਦੇ ਸਮਾਪਤੀ ਸਮਾਗਮ ਦੇ ਅਖੀਰ ਵਿੱਚ ਸਿੱਖ ਸੰਘਰਸ਼ ‘ਚ ਸ਼ਹੀਦ ਹੋਣ ਵਾਲੇ ਯੋਧਿਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਖਾਲਸਾ ਪੰਥ ਵੱਲੋਂ ਸਤਿਕਾਰ ਦਿੱਤਾ ਗਿਆ। ਨੌਜਵਾਨ ਸਿੱਖ ਆਗੂ ਭਾਈ ਮਨਿੰਦਰ ਸਿੰਘ ਬੋਇਲ ਸਮੇਤ ਸਿੱਖ ਸੰਸਥਾਵਾਂ ਦੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਪੰਥ ਦੀ ਇੱਕਜੁੱਟਤਾ ਅਤੇ ਸਾਂਝ ਵਾਸਤੇ ਦ੍ਰਿੜ ਅਹਦ ਲੈਣ ਦੀ ਅਰਦਾਸ ਕੀਤੀ। ਇਹ ਸਮਾਗਮ ਇਤਿਹਾਸਿਕ, ਯਾਦਗਾਰੀ ਅਤੇ ਪ੍ਰੇਰਨਾ ਸਰੋਤ ਹੋ ਨਿਬੜੇ।

RELATED ARTICLES
POPULAR POSTS