ਬਰੈਂਪਟਨ/ਬਿਊਰੋ ਨਿਊਜ਼ : ਅਲੂਣਾ ਤੋਲ਼ਾ (ਜ਼ਿਲ੍ਹਾ ਲੁਧਿਆਣਾ) ਦੇ ਟੋਰਾਂਟੋ ਨਿਵਾਸੀਆਂ ਵਲੋਂ ਸਾਲਾਨਾ ਸ਼੍ਰੀ ਅਖੰਡ ਪਾਠ ਸਾਹਿਬ 17 ਨਵੰਬਰ ਦਿਨ ਸ਼ੁਕਰਵਾਰ ਨੂੰ ਗੁਰਦਵਾਰਾ ਸਿੱਖ ਸੰਗਤ (32 ਰੀਗਨ ਰੋਡ, ਬਰੈਂਪਟਨ) ਵਿਖੇ ਪ੍ਰਾਰੰਭ ਕਰਵਾਏ ਜਾਣਗੇ। ਅਖੰਡ ਪਾਠ ਦੇ ਭੋਗ 19 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ। ਸਮੂਹ ਪਿੰਡ ਅਲੂਣਾ ਤੋਲ਼ਾ ਨਾਲ਼ ਸਬੰਧਤ ਨਜ਼ਦੀਕੀਆਂ, ਸਕੇ ਸਬੰਧੀਆ ਅਤੇ ਬਾਕੀ ਸਭ ਸੰਗਤ ਨੂੰ ਪਰਿਵਾਰਾਂ ਸਮੇਤ ਇਸ ਅਖੰਡ ਪਾਠ ਅਤੇ ਭੋਗ ਵਿੱਚ ਸ਼ਾਮਲ ਹੋਣ ਦੀ ਹੱਥ ਜੋੜ ਕੇ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ਜੀ। ਇਹ ਅਖੰਡ ਪਾਠ ਹਰੇਕ ਸਾਲ ਸਮੂਹ ਅਲੂਣਾ ਤੋਲ਼ਾ ਦੇ ਟੋਰਾਂਟੋ ਨਿਵਾਸੀਆਂ ਵਲੋ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ, ਨਵੇਂ ਸਾਲ ਨੂੰ ਜੀ ਆਇਆਂ ਆਖਣ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕਰਵਾਏ ਜਾਂਦੇ ਹਨ। ਹੋਰ ਜਾਣਕਾਰੀ ਲਈ ਜਰਨੈਲ ਸਿੰਘ ਸਵੈਚ ਨਾਲ 647-924-1255 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …