ਬਰੈਂਪਟਨ : ਮਾਊਂਨਟੇਨਐਸ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਆਜ਼ਾਦੀ ਦਿਵਸ ਅਤੇ ਕਮਿਊਨਿਟੀ ਮੇਲਾ 20 ਅਗਸਤ 2017 ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਗਰੇਅ ਵ੍ਹੇਲ ਪਾਰਕ ਬਰੈਂਪਟਨ ਵਿੱਚ ਮਨਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਬਖਸ਼ੀਸ਼ ਸਿੰਘ ਗਿੱਲ ਵਲੋਂ ਦਿੱਤੀ ਸੂਚਨਾ ਅਨੁਸਾਰ ਇਸ ਮੌਕੇ ਕੌਂਸਲਰ ਜਨਰਲ ਆਫ ਇੰਡੀਆ, ਫੈਡਰਲ, ਪ੍ਰੋਵਿੰਸਲ ਅਤੇ ਸਿਟੀ ਦੇ ਨੁਮਾਇੰਦੇ ਪਹੁੰਚ ਰਹੇ ਹਨ। ਇਸ ਮੌਕੇ ਵਿਚਾਰਾਂ ਤੋਂ ਬਿਨਾਂ ਮਨੋਰੰਜਨ ਲਈ ਕਵਿਤਾਵਾਂ ਅਤੇ ਗੀਤ ਵੀ ਪੇਸ਼ ਕੀਤੇ ਜਾਣਗੇ। ਇਸ ਤੋਂ ਬਿਨਾਂ ਬੱਚਿਆਂ ਅਤੇ ਸੀਨੀਅਰਜ਼ ਦੀਆਂ ਦੌੜਾ, ਮਿਊਜੀਕਲ ਰੇਸ ਅਤੇ ਤਾਸ਼ ਦੇ ਸੀਪ ਮੁਕਾਬਲੇ ਵੀ ਹੋਣਗੇ। ਵਧੇਰੇ ਜਾਣਕਾਰੀ ਲਈ ਪ੍ਰਧਾਨ ਬਖਸ਼ੀਸ਼ ਸਿੰਘ ਗਿੱਲ 647-772-0840, ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ 647-707-7107 ਜਾਂ ਚਰਨਜੀਤ ਕੌਰ ਢਿੱਲੋਂ 647-895-3560 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਮਾਊਂਟੇਨਐਸ਼ ਕਲੱਬ ਵਲੋਂ ਆਜ਼ਾਦੀ ਦਿਵਸ 20 ਅਗਸਤ ਨੂੰ
RELATED ARTICLES