7.8 C
Toronto
Tuesday, October 28, 2025
spot_img
Homeਕੈਨੇਡਾਰੂਬੀ ਸਹੋਤਾ ਦੇ 'ਯੂਥ ਕਰੀਅਰ ਐਂਡ ਜੌਬ ਫ਼ੇਅਰ' ਵਿਚ ਸੈਂਕੜੇ ਵਿਦਿਆਰਥੀਆਂ ਨੇ...

ਰੂਬੀ ਸਹੋਤਾ ਦੇ ‘ਯੂਥ ਕਰੀਅਰ ਐਂਡ ਜੌਬ ਫ਼ੇਅਰ’ ਵਿਚ ਸੈਂਕੜੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ

ਬਰੈਂਪਟਨ : ਲੰਘੇ ਹਫ਼ਤੇ ਬਰੈਂਪਟਨ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਸਥਾਨਕ ਰੋਜ਼ਗਾਰ-ਦਾਤਿਆਂ ਨੂੰ 15 ਤੋਂ 30 ਸਾਲਾਂ ਵਿਚਲੀ ਉਮਰ ਦੇ ਨੌਜਵਾਨ ਲੜਕੇ ਤੇ ਲੜਕੀਆਂ ਜੋ ਇਨ੍ਹਾਂ ਗਰਮੀਆਂ ਵਿਚ ਪਾਰਟ-ਟਾਈਮ ਜਾਂ ਪੂਰੇ ਸਮੇਂ ਦੇ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਵਿਚ ਹਨ, ਨਾਲ ਜੋੜਨ ਲਈ ‘ਯੂਥ ਕਰੀਅਰ ਐਂਡ ਜੌਬ ਫ਼ੇਅਰ’ ਦੀ ਮੇਜ਼ਬਾਨੀ ਕੀਤੀ ਗਈ। ਇਸ ਮੌਕੇ ਬੋਲਦਿਆਂ ਰੂਬੀ ਸਹੋਤਾ ਨੇ ਕਿਹਾ, ”ਨੌਜਵਾਨ ਕੈਨੇਡਾ-ਵਾਸੀਆਂ ਨੂੰ ਨੌਕਰੀਆਂ ਲੱਭਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਲਈ ਪਹਿਲੀ ਨੌਕਰੀ ਲੱਭਣੀ ਤਾਂ ਹੋਰ ਵੀ ਕਠਨ ਹੈ।” ਉਨ੍ਹਾਂ ਕਿਹਾ, ”ਮੈਂ ਅਜਿਹਾ ਅਕਸਰ ਹੀ ਘਰਾਂ ਵਿਚ ਮਾਪਿਆਂ ਦੇ ਮੂੰਹੋਂ, ਯੂਥ ਕੌਂਸਲ ਦੀਆਂ ਮੀਟਿੰਗਾਂ ਦੌਰਾਨ ਨੌਜਵਾਨਾਂ ਕੋਲੋਂ ਅਤੇ ਆਪਣੀ ਕਮਿਊਨਿਟੀ ਵਿਚ ਰੋਜ਼ਗਾਰ ਦੇਣ ਵਲਿਆਂ ਕੋਲੋਂ ਵੀ ਸੁਣਦੀ ਹਾਂ।”
ਫ਼ੈਡਰਲ ਲਿਬਰਲ ਸਰਕਾਰ ਨੇ ਪੋਸ-ਸੈਕੰਡਰੀ ਸਿੱਖਿਆ ਵਧੇਰੇ ਯਥਾਯੋਗ ਬਣਾ ਦਿੱਤੀ ਹੈ। ਉਸ ਨੇ ਕੰਮਾਂ ਨਾਲ ਸਬੰਧਿਤ ਸਿੱਖਿਅਤ ਪ੍ਰੋਗਰਾਮਾਂ ਵਿਚ ਕਾਫ਼ੀ ਪੂੰਜੀ-ਨਿਵੇਸ਼ ਕੀਤਾ ਹੈ, ਵਿਦਿਆਰਥੀਆਂ ਲਈ ਨਵੀਆਂ ਵਰਕ-ਪਲੇਸਮੈਂਟਸ ਪੈਦਾ ਕੀਤੀਆਂ ਹਨ ਅਤੇ ਕੈਨੇਡਾ ਦੇ ‘ਸੱਮਰ ਜੌਬਜ਼ ਪ੍ਰੋਗਰਾਮ’ ਲਈ ਪੂੰਜੀ-ਨਿਵੇਸ਼ ਦੁੱਗਣਾ ਕਰ ਦਿੱਤਾ ਹੈ ਜਿਸ ਨਾਲ ਬਰੈਂਪਟਨ ਨੌਰਥ ਵਿਚ 200 ਤੋਂ ਵਧੇਰੇ ਸੱਮਰ ਜੌਬਜ਼ ਪੈਦਾ ਹੋਈਆਂ ਹਨ ਅਤੇ ਇਹ ਸਿਲਸਿਲਾ ਅੱਗੋਂ ਲਈ ਵੀ ਗਰਮੀਆਂ ਵਿਚ ਜਾਰੀ ਰਹੇਗਾ।
ਇਸ ਮੌਕੇ ਉਨ੍ਹਾਂ ਦਾ ਇਹ ਵੀ ਕਹਿਣਾ ਸੀ, ਇਸ ਜੌਬ ਫ਼ੇਅਰ ਦੀ ਸਫ਼ਲਤਾ ਲਿਬਰਲ ਸਰਕਾਰ ਵੱਲੋਂ ਦੇਸ਼ ਦੇ ਅਰਥਚਾਰੇ ਨੂੰ ਹੋਰ ਅੱਗੇ ਵਧਾਉਣ, ਨਵੀਆਂ ਨੌਕਰੀਆਂ ਪੈਦਾ ਕਰਨ, ਇਤਿਹਾਸਕ ਪੱਧਰ ਤੱਕ ਬੇਰੋਜ਼ਗਾਰੀ ਨੂੰ ਘਟਾਉਣ ਅਤੇ ਅਗਲੀ ਪੀੜ੍ਹੀ ਲਈ ਨਿਵੇਸ਼ ਕਰਨ ਲਈ ਦਰਪਣ ਦਾ ਕੰਮ ਕਰਦੀ ਹੈ। ਰੋਜ਼ਗਾਰ ਦੇਣ ਵਾਲਿਆਂ ਅਤੇ ਇਸ ਜੌਬ ਫ਼ੇਅਰ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਵੱਲੋਂ ਮਿਲਿਆ ‘ਫ਼ੀਡਬੈਕ’ ਬੇਹੱਦ ਹਾਂ-ਪੱਖੀ ਹੈ। ਮੈਂ ਆਉਂਦੇ ਮਹੀਨਿਆਂ ਵਿਚ ਵੀ ਅਜਿਹੇ ਕਮਿਊਨਿਟੀ ਈਵੈਂਟਸ ਦਾ ਆਯੋਜਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ।

RELATED ARTICLES

ਗ਼ਜ਼ਲ

POPULAR POSTS