ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਦੀ 22 ਮਈ ਨੂੰ ਹੋਈ ਮੀਟਿੰਗ ਵਿਚ ਤਿੰਨ ਵੱਡੇ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ ਹੈ, ਜਿਸ ਨਾਲ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਨਵਾਂ ਨਿਵੇਸ਼ ਵੀ ਆਵੇਗਾ। ਇਨ੍ਹਾਂ ਯਤਨਾਂ ਨਾਲ ਡਾਊਨ ਟਾਊਨ ਦਾ ਚਿਹਰਾ ਬਦਲਣ ਵਿਚ ਵੀ ਮੱਦਦ ਮਿਲੇਗੀ ਅਤੇ ਡਿਵੈਲਪਮੈਂਟ ‘ਚ ਤੇਜ਼ੀ ਆਵੇਗੀ। ਸਿਟੀ ਕੌਂਸਲ ਡਿਵੈਲਪਮੈਂਟ ਪ੍ਰੋਜੈਕਟਾਂ ਵਿਚ ਲਗਾਤਾਰ ਇਨੋਵੇਸ਼ਨ ਕਰ ਰਹੀ ਹੈ। ਇਸ ਮੌਕੇ ‘ਤੇ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿਚੋਂ ਇਕ ਸਾਈਬਰਸਿਟੀ ਹੱਬ ਨੂੰ ਡਿਵੈਲਪ ਕਰਨਾ ਵੀ ਸ਼ਾਮਲ ਹੈ। ਇਸ ਨਾਲ ਵੱਡੀ ਸੰਖਿਆ ਵਿਚ ਰੁਜ਼ਗਾਰ ਪੈਦਾ ਕਰਨ ਵਿਚ ਮੱਦਦ ਮਿਲੇਗੀ। ਮਨਜੂਰ ਕੀਤੇ ਗਏ ਹੋਰ ਪ੍ਰੋਜੈਕਟਾਂ ਵਿਚ ਸੈਂਟਰ ਫਾਰ ਇਨੋਵੇਸ਼ਨ, ਬਰੈਂਪਟਨ ਸੈਂਟਰ ਫਾਰ ਇਨੋਵੇਸ਼ਨ ਵੀ ਸ਼ਾਮਲ ਹੈ, ਜਿਸ ਵਿਚ 20 ਮੰਜ਼ਿਲਾ ਆਫਿਸ ਕੰਪਲੈਕਸ ਬਣਾਇਆ ਜਾਵੇਗਾ।
ਨਵੇਂ ਪ੍ਰੋਜੈਕਟਾਂ ਨਾਲ ਡਾਊਨ ਟਾਊਨ ਬਰੈਂਪਟਨ ਦਾ ਚਿਹਰਾ ਬਦਲੇਗਾ : ਢਿੱਲੋਂ
RELATED ARTICLES

