ਟੋਰਾਂਟੋ : ਟ੍ਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਵਲੋਂ 19 ਅਗਸਤ 2017 ਨੂੰ ਟ੍ਰੀਲਾਈਨ ਪਾਰਕ ਵਿਖੇ ਸਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀ ਖਾਸ ਵਿਸ਼ੇਸ਼ਤਾ ਹੈ ਕਿ ਕਲੱਬ ਸਾਡੇ ਵਿਰਸੇ ਅਤੇ ਸੋਸ਼ਲ ਅਵੇਅਰਨੈਸ ਦਾ ਖਾਸ ਖਿਆਲ ਰੱਖਦੀ ਹੈ। ਇਹ ਮੇਲਾ ਸਵੇਰੇ 11.00 ਵਜੇ ਸਾਡੇ ਭਾਰਤ ਦੇਸ਼ ਦਾ ਅਤੇ ਕੈਨੇਡਾ ਦੇਸ਼ ਦੇ ਦੋਵੇਂ ਝੰਡੇ ਲਹਿਰਾਉਣ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਮੇਲੇ ਵਿਚ ਤਾਸ਼ ਦੇ ਓਪਨ ਮੁਕਾਬਲੇ ਕਰਵਾਏ ਜਾਣਗੇ। ਯੂਥ ਅਤੇ ਸੀਨੀਅਰ ਦੇ ਇਕੱਠੇ ਮੁਕਾਬਲੇ ਹੋਣਗੇ। ਬਹੁਤ ਵਧੀਆ ਇਨਾਮ ਦਿੱਤੇ ਜਾਣਗੇ, ਛੋਟੇ ਬੱਚਿਆਂ ਦੀਆਂ ਦੌੜਾਂ, ਬੀਬੀਆਂ ਦੀਆਂ ਦੌੜਾਂ, ਮਿਊਜ਼ੀਕਲ ਚੇਅਰ ਦੇ ਮੁਕਾਬਲੇ, ਸੀਨੀਅਰ ਬੀਬੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਦਰਸ਼ਕ ਅਤੇ ਖੇਡਣ ਵਾਲਿਆਂ ਲਈ ਖਾਣ-ਪੀਣ (ਚਾਹ, ਪਕੌੜੇ, ਜਲੇਬੀਆ) ਆਦਿ ਦਾ ਖੁੱਲ੍ਹਾ ਡੁੱਲ੍ਹਾ ਪ੍ਰਬੰਧ ਹੋਵੇਗਾ। ਮੇਲੇ ਵਿਚ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਜਾਵੇਗਾ। ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ ਨੂਰਾਂ ਸਿਸਟਰਜ਼ (ਜੋਤੀ ਤੇ ਮਲਕਾ) ਗਾਇਕਾ, ਔਜਲਾ ਬ੍ਰਦਰਜ਼ ਖੁੱਲ੍ਹਾ ਅਖਾੜਾ ਲਾ ਕੇ ਸਾਰਿਆਂ ਦਾ ਮਨੋਰੰਜਨ ਕਰਨਗੇ। ਖੇਡਾਂ ਵਿਚ ਮੁਕਾਬਲੇ ਜਿੱਤਣ ਵਾਲਿਆਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ਮੇਲੇ ਦੀ ਹੋਰ ਜਾਣਕਾਰੀ ਲਈ ਇਨ੍ਹਾਂ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਪ੍ਰਧਾਨ 647-572-2435, ਦਰਬਾਰਾ ਸਿੰਘ ਗਰੇਵਾਲ ਵਾਈਸ ਪ੍ਰਧਾਨ 905-793-6051, ਲੈਂਬਰ ਸਿੰਘ ਸ਼ੋਕਰ ਸੀਨੀਅਰ ਵਾਈਂਸ ਪ੍ਰਧਾਨ 647-998-6259 ਅਤੇ ਲਛਮਣ ਸਿੰਘ ਥਿੰਦ ਕੈਸ਼ੀਅਰ 647-521-7500
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …