Breaking News
Home / ਕੈਨੇਡਾ / Front / ਦੱਖਣੀ ਓਨਟਾਰੀਓ ਵਿੱਚ ਬਰਫੀਲਾ ਤੂਫਾਨ ਆਉਣ ਦੀ ਚੇਤਾਵਨੀ

ਦੱਖਣੀ ਓਨਟਾਰੀਓ ਵਿੱਚ ਬਰਫੀਲਾ ਤੂਫਾਨ ਆਉਣ ਦੀ ਚੇਤਾਵਨੀ

ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਅਨੁਸਾਰ ਬਸੰਤ ਦੇ ਮੌਸਮ ਵਿੱਚ ਇੱਕ ਬਰਫੀਲਾ ਤੂਫਾਨ ਆਉਣ ਵਾਲਾ ਹੈ। ਇਸ ਨਾਲ ਪ੍ਰੋਵਿੰਸ ਦੇ ਕਈ ਹਿੱਸਿਆਂ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਹਿੱਸਿਆਂ ਵਿੱਚ ਇਹ ਤੂਫਾਨ ਆਉਣ ਦੀ ਸੰਭਾਵਨਾ ਹੈ ਤੇ ਇਸ ਕਾਰਨ ਚਾਰ ਤੋਂ ਅੱਠ ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈੇ।ਇਹ ਤੂਫਾਨ ਸੋਮਵਾਰ ਸ਼ਾਮ ਨੂੰ ਸ਼ੁਰੂ ਹੋ ਕੇ ਮੰਗਲਵਾਰ ਸਵੇਰ ਤੱਕ ਚੱਲ ਸਕਦਾ ਹੈ। ਟੋਰਾਂਟੋ ਤੇ ਨਾਇਗਰਾ ਰੀਜਨ ਵਿੱਚ ਇਸ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਪਰ ਇੱਥੇ ਟਾਵੀਆਂ ਥਾਂਵਾਂ ਉੱਤੇ ਬਰਫਬਾਰੀ ਹੋ ਸਕਦੀ ਹੈ। ਐਨਵਾਇਰਮੈਂਟ ਕੈਨੇਡਾ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਸ਼ੁਰੂਆਤ ਮੀਂਹ ਨਾਲ ਹੋਵੇਗੀ ਤੇ ਫਿਰ ਤਾਪਮਾਨ ਡਿੱਗਣ ਨਾਲ ਇਹ ਮੀਂਹ ਬਰਫਬਾਰੀ ਵਿੱਚ ਬਦਲ ਜਾਵੇਗਾ।

ਹੈਮਿਲਟਨ, ਗੁਐਲਫ, ਕਿਚਨਰ, ਬਲੂ ਮਾਊਨਟੇਨ, ਓਵਨ ਸਾਊਂਡ, ਸਾਰਨੀਆ ਤੇ ਹੈਨੋਵਰ ਵਿੱਚ ਹਰ ਘੰਟੇ ਤਿੰਨ ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ।ਮਾਰਖਮ, ਅਰੋਰਾ, ਨਿਊਮਾਰਕਿਟ, ਬੈਰੀ, ਰਿਚਮੰਡ ਹਿੱਲ, ਵਾਅਨ, ਜਾਰਜੀਨਾ, ਪਿੱਕਰਿੰਗ, ਓਸ਼ਵਾ ਤੇ ਉਕਸਬ੍ਰਿੱਜ ਲਈ ਵੀ ਵਿੰਟਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇੱਥੇ ਅੱਠ ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …