Breaking News
Home / ਕੈਨੇਡਾ / Front / ਕਾਬੁਲ ਦੇ ਇੱਕ ਸਕੂਲ ‘ਚ ਧਮਾਕਾ, 6 ਦੀ ਮੌਤ 20 ਲੋਕ ਜ਼ਖ਼ਮੀ

ਕਾਬੁਲ ਦੇ ਇੱਕ ਸਕੂਲ ‘ਚ ਧਮਾਕਾ, 6 ਦੀ ਮੌਤ 20 ਲੋਕ ਜ਼ਖ਼ਮੀ

ਕਾਬੁਲ ਦੇ ਇੱਕ ਸਕੂਲ 'ਚ ਧਮਾਕਾ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੁੰਡਿਆਂ ਦੇ ਸਕੂਲ ਦੇ ਬਾਹਰ ਦੋ ਸ਼ੱਕੀ ਆਤਮਘਾਤੀ ਬੰਬ ਧਮਾਕਿਆਂ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕੇ ਸ਼ਹਿਰ ਦੇ ਪੱਛਮ ਵਿੱਚ ਸ਼ੀਆ ਵੱਧ ਗਿਣਤੀ ਵਾਲੇ ਇਲਾਕੇ ਦੇ ਅਬਦੁਲ ਰਹੀਮ ਸ਼ਾਹਿਦ ਹਾਈ ਸਕੂਲ ਵਿੱਚ ਹੋਏ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

ਹਾਲਾਂਕਿ, ਅਜੇ ਤੱਕ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਦਾ ਕੋਈ ਦਾਅਵਾ ਨਹੀਂ ਕੀਤਾ ਗਿਆ। ਇਸਲਾਮਿਕ ਸਟੇਟ ਦੇ ਅੱਤਵਾਦੀ ਪਿਛਲੇ ਦਿਨੀਂ ਵੀ ਇਸ ਖੇਤਰ ਵਿੱਚ ਹਮਲੇ ਕਰ ਚੁੱਕੇ ਹਨ। ਧਮਾਕਿਆਂ ਤੋਂ ਬਾਅਦ ਦੀਆਂ ਤਸਵੀਰਾਂ ਵਿੱਚ ਖ਼ੂਨ ਅਤੇ ਜ਼ਮੀਨ ‘ਤੇ ਪਈਆਂ ਕਾਪੀਆਂ-ਕਿਤਾਬਾਂ ਦੇਖੀਆਂ ਜਾ ਸਕਦੀਆਂ ਹਨ।

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਹੋਏ ਆਈਐੱਸ ਦੇ ਹਮਲਿਆਂ ਦੇ ਬਾਅਦ, ਸਮੂਹ ਦੀਆਂ ਗਤੀਵਿਧੀਆਂ ਵਿੱਚ ਗਿਰਾਵਟ ਆਈ ਸੀ।

ਆਈਐੱਸ ਨੇ ਪਿਛਲੇ ਕੁਝ ਸਾਲਾਂ ਵਿੱਚ ਅਫਗਾਨਿਸਤਾਨ ਵਿੱਚ ਸ਼ੀਆ ਭਾਈਚਾਰੇ ਦੇ ਖਿਲਾਫ ਇੱਕ ਵਿਨਾਸ਼ਕਾਰੀ ਮੁਹਿੰਮ ਚਲਾਈ ਹੈ।

ਪਿਛਲੀ ਮਈ ਵਿੱਚ ਦਸ਼ਤ-ਏ-ਬਰਚੀ ਵਿੱਚ ਇੱਕ ਕੁੜੀਆਂ ਦੇ ਸਕੂਲ ਉੱਤੇ ਆਈਐੱਸ ਵੱਲੋਂ ਕੀਤੇ ਗਏ ਹਮਲੇ ਵਿੱਚ 90 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਮੌਤ ਹੋਈ ਸੀ।

 

 

 

 

 

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …