Breaking News
Home / ਪੰਜਾਬ / ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ

ਪਠਾਨਕੋਟ ’ਚ ਭੋਆ ਦੇ ਫਾਰਮ ਹਾਊਸ ਅਤੇ ਕਰੈਸ਼ਰ ’ਤੇ ਵੀ ਕੀਤੀ ਗਈ ਰੇਡ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਭੋਆ ਵਿਧਾਨ ਸਭਾ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਦੇ ਘਰ, ਫਾਰਮ ਹਾਊਸ ਅਤੇ ਕਰੈਸ਼ਰ ’ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਮਾਰਿਆ। ਇਨਕਮ ਟੈਕਸ ਵਿਭਾਗ ਦੀ ਟੀਮ ਅੱਜ ਸਵੇਰੇ ਜੋਗਿੰਦਰਪਾਲ ਦੇ ਸੁਜਾਨਪੁਰ ਸਥਿਤ ਘਰ ਵਿਖੇ ਪਹੁੰਚੀ। ਇਸ ਬਾਅਦ ਟੀਮ ਨੇ ਉਨ੍ਹਾਂ ਕਰੈਸ਼ਰ ਅਤੇ ਫਾਰਮ ਹਾਊਸ ’ਤੇ ਵੀ ਰੇਡ ਕੀਤੀ ਗਈ। ਮੀਡੀਆ ਰਿਪੋਰਟਾਂ ਅਨੁਸਾਰ ਜੋਗਿੰਦਰਪਾਲ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ’ਤੇ ਵੀ ਸਰਚ ਅਪ੍ਰੇਸ਼ਨ ਚਲਾਇਆ। ਲੰਬੇ ਸਮੇਂ ਤੋਂ ਇਨਕਮ ਟੈਕਸ ਵਿਭਾਗ ਦੀ ਨਜ਼ਰ ਸਾਬਕਾ ਵਿਧਾਇਕ ਦੇ ਕਾਰਜਕਾਲ ਦੌਰਾਨ ਹੋਈ ਆਮਦਨ ਅਤੇ ਇਨਕਮ ਸੋਰਸਿਜ਼ ’ਤੇ ਟਿਕੀ ਹੋਈ ਸੀ। ਰੇਤ ਦੇ ਵੱਡੇ ਕਾਰੋਬਾਰੀ ਸਾਬਕਾ ਵਿਧਾਇਕ ਜੋਗਿੰਦਰਪਾਲ ਆਪਣੇ ਕਾਰਜਕਾਲ ਦੌਰਾਨ ਕਾਫ਼ੀ ਚਰਚਾ ਵਿਚ ਰਹੇ ਸਨ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਪੁਲਿਸ ਨਜਾਇਜ਼ ਮਾਈਨਿੰਗ ਦੇ ਆਰੋਪ ਵਿਚ ਗਿ੍ਰਫ਼ਤਾਰ ਕਰ ਚੁੱਕੀ ਹੈ ਅਤੇ ਪੁਲਿਸ ਨੇ ਉਨ੍ਹਾਂ ਦਾ ਦਿਨਾ ਰਿਮਾਂਡ ਵੀ ਲਿਆ ਸੀ।

 

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …