22.2 C
Toronto
Monday, June 8, 2026
spot_img
HomeਕੈਨੇਡਾFrontਚਾਂਦੀ ਢਾਈ ਲੱਖ ਰੁਪਏ ਪ੍ਰਤੀ ਕਿੱਲੋ ਤੋਂ ਪਾਰ ਪਹੁੰਚੀ - ਸੋਨਾ ਵੀ...

ਚਾਂਦੀ ਢਾਈ ਲੱਖ ਰੁਪਏ ਪ੍ਰਤੀ ਕਿੱਲੋ ਤੋਂ ਪਾਰ ਪਹੁੰਚੀ – ਸੋਨਾ ਵੀ ਪ੍ਰਤੀ 10 ਗਰਾਮ ਡੇਢ ਲੱਖ ਤੋਂ ਪਾਰ


ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਯਾਨੀ 8 ਮਈ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਬਾਜ਼ਾਰ ਖੁੱਲ੍ਹਦੇ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਜਿੱਥੇ ਚਾਂਦੀ ਦੀ ਕੀਮਤ ਵਿਚ 3300 ਰੁਪਏ ਪ੍ਰਤੀ ਕਿੱਲੋ ਦਾ ਵੱਡਾ ਉਛਾਲ ਆਇਆ, ਉਥੇ ਹੀ ਸੋਨਾ ਵੀ 800 ਰੁਪਏ ਪ੍ਰਤੀ 10 ਗਰਾਮ ਮਹਿੰਗਾ ਹੋ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ ’ਤੇ ਅੱਜ ਚਾਂਦੀ ਦੀ ਕੀਮਤ ਬਜ਼ਾਰ ਖੁੱਲ੍ਹਦਿਆਂ ਹੀ 3300 ਰੁਪਏ ਪ੍ਰਤੀ ਕਿੱਲੋਂ ਮਹਿੰਗੀ ਹੋਈ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਇਹ 2,61,811 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ। ਇਸੇ ਤਰ੍ਹਾਂ ਸੋਨੇ ਦੀ ਕੀਮਤ ਵਿਚ ਵੀ 842 ਰੁਪਏ ਦੀ ਤੇਜ਼ੀ ਦੇਖੀ ਗਈ, ਜਿਸ ਨਾਲ ਇਹ 1,53, 103 ਰੁਪਏ ਪ੍ਰਤੀ 10 ਗਰਾਮ ਦੇ ਪੱਧਰ ’ਤੇ ਪਹੁੰਚ ਗਿਆ।

RELATED ARTICLES
POPULAR POSTS