ਅਦਾਲਤ ਨੇ ਕਿਹਾ, ਮਾਮਲੇ ਨਾਲ ਜੁੜੀਆਂ 42 ਕਿਤਾਬਾਂ ਦਾ ਅਨੁਵਾਦ ਦੋ ਹਫਤਿਆਂ ‘ਚ ਕਰਵਾਇਆ ਜਾਵੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅਯੁੱਧਿਆ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ । ਅਦਾਲਤ ਨੇ ਅਗਲੀ ਸੁਣਵਾਈ 14 ਮਾਰਚ ਨੂੰ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਚੀਫ ਜਸਟਿਸ ਦੀਪਕ ਮਿਸ਼ਰਾ, ਅਸ਼ੋਕ ਭੂਸ਼ਣ ਤੇ ਅਬਦੁਲ ਨਜ਼ੀਰ ਦੇ ਬੈਂਚ ਨੇ ਕਿਹਾ ਕਿ ਸਾਰੇ ਪੱਖ ਇਸ ਮਾਮਲੇ ਨੂੰ ਜ਼ਮੀਨੀ ਵਿਵਾਦ ਵਾਂਗ ਹੀ ਵੇਖਣ। ਮੁਸਲਿਮ ਪੱਖ ਵੱਲੋਂ ਏਜਾਜ਼ ਮਕਬੂਲ ਦੀ ਦਲੀਲ ਸੀ ਕਿ ਉਨ੍ਹਾਂ ਨੂੰ ਹਾਲੇ ਤੱਕ ਕਈ ਕਾਗ਼ਜ਼ਾਤ ਨਹੀਂ ਮਿਲੇ। ਇਸ ‘ਤੇ ਅਦਾਲਤ ਨੇ ਕਿਹਾ ਕਿ ਮਾਮਲੇ ਨਾਲ ਜੁੜੀਆਂ 42 ਕਿਤਾਬਾਂ ਦਾ ਅਨੁਵਾਦ ਦੋ ਹਫਤਿਆਂ ਵਿੱਚ ਕਰਵਾਇਆ ਜਾਏ ਤੇ ਇਸ ਨੂੰ ਸਾਰੇ ਪੱਖਾਂ ਨੂੰ ਦਿੱਤਾ ਜਾਵੇ। ਚੀਫ ਜਸਟਿਸ ਨੇ ਕਿਹਾ ਕਿ “ਮੁੱਖ ਪੱਖਾਂ ਤੋਂ ਇਲਾਵਾ ਹੁਣ ਤੱਕ ਜਿਨ੍ਹਾਂ ਵਿਅਕਤੀਆਂ ਨੇ ਅਰਜ਼ੀ ਦਾਖ਼ਲ ਕੀਤੀ ਹੈ, ਉਨ੍ਹਾਂ ਦੀ ਹੀ ਸੁਣਵਾਈ ਹੋਵੇਗੀ। ਕੇਸ ਸ਼ੁਰੂ ਹੋਣ ਤੋਂ ਬਾਅਦ ਕਿਸੇ ਨਵੀਂ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …