4.3 C
Toronto
Friday, January 9, 2026
spot_img
Homeਭਾਰਤਖਾਪ ਪੰਚਾਇਤਾਂ ਨੇ ਸੁਪਰੀਮ ਕੋਰਟ ਨੂੰ ਦਿੱਤੀ ਧਮਕੀ

ਖਾਪ ਪੰਚਾਇਤਾਂ ਨੇ ਸੁਪਰੀਮ ਕੋਰਟ ਨੂੰ ਦਿੱਤੀ ਧਮਕੀ

ਕਿਹਾ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਵਿਚ ਬਿਲਕੁਲ ਵੀ ਦਖਲ ਨਾ ਦਿੱਤਾ ਜਾਵੇ
ਮੇਰਠ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਅੰਤਰਜਾਤੀ ਵਿਆਹਾਂ ਦੇ ਮਾਮਲੇ ਵਿਚ ਖਾਪ ਪੰਚਾਇਤਾਂ ਨੂੰ ਝਾੜ ਪਾਈ ਸੀ। ਸੁਪਰੀਮ ਕੋਰਟ ਦੀਆਂ ਝਿੜਕਾਂ ਖਾਣ ਤੋਂ ਬਾਅਦ ਖਾਪ ਪੰਚਾਇਤਾਂ ਨੇ ਵੀ ਧਮਕੀ ਦਿੱਤੀ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਉਨ੍ਹਾਂ ਦੀਆਂ ਪੁਰਾਤਨ ਰਹੁ-ਰੀਤਾਂ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਉਹ ਕੁੜੀਆਂ ਨੂੰ ਜਨਮ ਨਹੀਂ ਦੇਣਗੇ।
ਬਾਲਯਾਨ ਖਾਪ ਪੰਚਾਇਤ ਦੇ ਮੁਖੀ ਨਰੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਾਂ, ਪਰ ਉਹ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਉਨ੍ਹਾਂ ਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਦਖਲ ਦਿੱਤਾ ਜਾਵੇ। ਜੇਕਰ ਸੁਪਰੀਮ ਕੋਰਟ ਇਸ ਤਰ੍ਹਾਂ ਦੇ ਹੁਕਮ ਦੇਵੇਗੀ ਤਾਂ ਉਹ ਕੁੜੀਆਂ ਨੂੰ ਜਨਮ ਹੀ ਨਹੀਂ ਦੇਣਗੇ।

RELATED ARTICLES
POPULAR POSTS