Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 70 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 70 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 70 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਕਿਹਾ : ਨੌਕਰੀ ਕਰਦੇ ਸਮੇਂ ਇਹ ਖਿਆਲ ਰੱਖਣਾ ਕਿ ਤਿਰੰਗੇ ਨੂੰ ਕੋਈ ਆਂਚ ਨਾ ਆਵੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੱਤਵੇਂ ਰੋਜ਼ਗਾਰ ਮੇਲੇ ’ਚ 70 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ। ਦੇਸ਼ ’ਚ 20 ਤੋਂ ਵੀ ਜ਼ਿਆਦਾ ਰਾਜਾਂ ’ਚ 44 ਥਾਵਾਂ ’ਤੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਜਰੀਏ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ। ਉਨ੍ਹਾਂ ਨੌਕਰੀ ਪਾਉਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ 1947 ’ਚ ਅੱਜ ਦੇ ਹੀ ਦਿਨ ਸੰਵਿਧਾਨ ਸਭਾ ਨੇ ਤਿਰੰਗੇ ਦੇ ਡਿਜ਼ਾਇਨ ਨੂੰ ਫਾਈਨਲ ਕੀਤਾ ਸੀ। ਅੱਜ ਦੇ ਦਿਨ ਤੁਹਾਨੂੰ ਨੌਕਰੀ ਮਿਲਣੀ ਮਾਣ ਵਾਲੀ ਗੱਲ ਹੈ। ਸਰਕਾਰੀ ਨੌਕਰੀ ’ਚ ਰਹਿੰਦੇ ਹੋਏ ਤੁਹਾਨੂੰ ਹਮੇਸ਼ਾ ਇਹ ਕੋਸ਼ਿਸ਼ ਕਰਨੀ ਹੋਵੇਗੀ ਕਿ ਤਿਰੰਗੇ ਦੀ ਆਨ-ਬਾਨ-ਸ਼ਾਨ ਨੂੰ ਕੋਈ ਆਂਚ ਨਾ ਆਵੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਬੈਂਕਿੰਗ ਸੈਕਟਰ ਸਬੰਧੀ ਗੱਲ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਫੋਨ ਬੈਂਕਿੰਗ ਘੁਟਾਲਾ ਹੋਇਆ ਸੀ। ਜਿਸ ਨਾਲ ਬੈਂਕਿੰਗ ਸੈਕਟਰ ਦਾ ਲੱਕ ਟੁੱਟ ਗਿਆ ਸੀ। 2014 ’ਚ ਅਸੀਂ ਬੈਂਕਿੰਗ ਸੈਕਟਰ ਨੂੰ ਫਿਰ ਤੋਂ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੱਜ ਭਾਰਤ ਦਾ ਬੈਂਕਿੰਗ ਸਿਸਟਮ ਦੁਨੀਆ ਦੇ ਸਭ ਤੋਂ ਮਜ਼ਬੂਤ ਸਿਸਟਮਾਂ ’ਚ ਗਿਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਸਿਰਫ 9 ਸਾਲਾਂ ਵਿਚ ਦੁਨੀਆ ਦੀ 10ਵੀਂ ਅਰਥਵਿਵਸਥਾ ਤੋਂ 5 ਨੰਬਰ ਦੀ ਅਰਥਵਿਵਸਥਾ ਬਣ ਗਿਆ ਹੈ। ਅੱਜ ਹਰ ਮਾਹਿਰ ਦਾ ਕਹਿਣਾ ਹੈ ਕਿ ਆਉਂਦੇ ਕੁੱਝ ਸਾਲਾਂ ਵਿਚ ਭਾਰਤ ਦੁਨੀਆ ਦੀ ਟਾਪ 3 ਅਰਥਵਿਵਸਥਾ ਵਿਚ ਸ਼ਾਮਲ ਹੋ ਜਾਵੇਗਾ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …