21 C
Toronto
Wednesday, September 9, 2026
spot_img
HomeਕੈਨੇਡਾFrontਰੂਸ ਦੇ ਰਾਸ਼ਟਰਪਤੀ ਪੂਤਿਨ ਬਰਿੱਕਸ ਸੰਮੇਲਨ ’ਚ ਹਿੱਸਾ ਲੈਣ ਲਈ ਪਹੰੁਚਣਗੇ ਭਾਰਤ

ਰੂਸ ਦੇ ਰਾਸ਼ਟਰਪਤੀ ਪੂਤਿਨ ਬਰਿੱਕਸ ਸੰਮੇਲਨ ’ਚ ਹਿੱਸਾ ਲੈਣ ਲਈ ਪਹੰੁਚਣਗੇ ਭਾਰਤ

ਰੂਸ ਦੇ ਰਾਸ਼ਟਰਪਤੀ ਪੂਤਿਨ ਬਰਿੱਕਸ ਸੰਮੇਲਨ ’ਚ ਹਿੱਸਾ ਲੈਣ ਲਈ ਪਹੰੁਚਣਗੇ ਭਾਰਤ
11 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਕਰਨਗੇ ਬੈਠਕ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਬਰਿੱਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਪਹੁੰਚ ਰਹੇ ਹਨ। ਆਉਂਦੀ 11 ਸਤੰਬਰ ਨੂੰ ਨਵੀਂ ਦਿੱਲੀ ਵਿਚ ਬਰਿੱਕਸ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੂਤਿਨ ਦੀ ਦੋਵੱਲੀ ਮੀਟਿੰਗ ਵੀ ਹੋਵੇਗੀ। ਰੂਸੀ ਰਾਸ਼ਟਰਪਤੀ ਦੇ ਦਫਤਰ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਇਸ ਮੁਲਾਕਾਤ ਦੀ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ, ਭਾਰਤ ਨੂੰ ਇਕ ਰਣਨੀਤਕ ਭਾਈਵਾਲ ਮੰਨਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਉਸ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਰੂਸ ਦੇ ਵਿਚਾਲੇ ਜ਼ਿਆਦਾਤਰ ਭੁਗਤਾਨ ਹੁਣ ਦੋਵੇਂ ਦੇਸ਼ਾਂ ਦੀ ਆਪੋ-ਆਪਣੀ ਕਰੰਸੀ ਵਿਚ ਹੋ ਰਿਹਾ ਹੈ। ਇਸੇ ਦੌਰਾਨ ਨਰਿੰਦਰ ਮੋਦੀ ਅਤੇ ਪੂੁਤਿਨ ਦੀ ਬੈਠਕ ਵਿਚ ਵਪਾਰ ਅਤੇ ਆਰਥਿਕ ਸਹਿਯੋਗ ’ਤੇ ਵੀ ਗੱਲਬਾਤ ਹੋਵੇਗੀ। ਦੋਵੇਂ ਦੇਸ਼ ਆਪਸੀ ਕਾਰੋਬਾਰ ਵਧਾਉਣ ਅਤੇ ਆਪਣੀਆਂ ਕੰਪਨੀਆਂ ਦੇ ਲਈ ਮੌਕੇ ਤਲਾਸ਼ਣ ’ਤੇ ਚਰਚਾ ਕਰ ਸਕਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਕੰਪਨੀਆਂ ਵੀ ਰੂਸ ਦੇ ਬਜ਼ਾਰ ਵਿਚ ਕਾਰੋਬਾਰ ਵਧਾਉਣ ਵਿਚ ਰੁਚੀ ਦਿਖਾ ਰਹੀਆਂ ਹਨ।

RELATED ARTICLES
POPULAR POSTS