ਤਾਲਾ ਤੋੜਨ ਲਈ ਬੁਲਾਏ ਗਏ 22 ਲੁਹਾਰ
ਸਰਚ ਅਪਰੇਸ਼ਨ ਲਈ ਰਿਟਾਇਰਡ ਜੱਜ ਐਸ ਕੇ ਪਵਾਰ ਨੂੰ ਦਿੱਤੀ ਜ਼ਿੰਮੇਵਾਰੀ
ਸਿਰਸਾ/ਬਿਊਰੋ ਨਿਊਜ਼
ਹਾਈਕੋਰਟ ਨੇ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਹੈਡਕੁਆਰਟਰ ਵਿਚ ਸਰਚ ਅਪਰੇਸ਼ਨ ਨੂੰ ਮਨਜੂਰੀ ਦੇ ਦਿੱਤੀ ਹੈ। ਪੁਲਿਸ ਨੇ ਤਾਲਾ ਤੋੜਨ ਲਈ 22 ਲੁਹਾਰਾਂ ਨੂੰ ਬੁਲਾਇਆ ਹੈ। ਹਰਿਆਣਾ ਸਰਕਾਰ ਨੇ ਹਾਈਕੋਰਟ ਵਿਚ ਡੇਰੇ ਦੀ ਤਲਾਸ਼ੀ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਮਨਜੂਰ ਕਰ ਲਿਆ ਗਿਆ ਹੈ। ਸਰਚ ਅਪਰੇਸ਼ਨ ਲਈ ਹਾਈਕੋਰਟ ਨੇ ਰਿਟਾਇਰਡ ਸੈਸ਼ਨ ਜੱਜ ਐਸ.ਕੇ. ਪਵਾਰ ਨੂੰ ਕਮਿਸ਼ਨਰ ਨਿਯੁਕਤ ਕੀਤਾ ਹੈ। ਚੇਤੇ ਰਹੇ ਕਿ ਹਰਿਆਣਾ ਵਿਚ ਰਾਮ ਰਹੀਮ ਦੇ 134 ਡੇਰੇ ਹਨ ਅਤੇ ਜਿਨ੍ਹਾਂ ਵਿਚੋਂ 133 ਨੂੰ ਸੀਲ ਕਰ ਦਿੱਤਾ ਗਿਆ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …