4.1 C
Toronto
Thursday, November 6, 2025
spot_img
Homeਭਾਰਤਐਨ.ਡੀ. ਤਿਵਾੜੀ ਦੇ ਪੁੱਤਰ ਦੀ ਹੱਤਿਆ ਦਾ ਜੁਰਮ ਪਤਨੀ ਅਪੂਰਵਾ ਨੇ ਕਬੂਲਿਆ

ਐਨ.ਡੀ. ਤਿਵਾੜੀ ਦੇ ਪੁੱਤਰ ਦੀ ਹੱਤਿਆ ਦਾ ਜੁਰਮ ਪਤਨੀ ਅਪੂਰਵਾ ਨੇ ਕਬੂਲਿਆ

ਵਿਆਹ ਤੋਂ ਬਾਅਦ ਦੋਵਾਂ ਵਿਚ ਸੀ ਤਣਾਅ

ਨਵੀਂ ਦਿੱਲੀ/ਬਿਊਰੋ ਨਿਊਜ਼

ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਪੁੱਤਰ ਰੋਹਿਤ ਸ਼ੇਖਰ ਦੀ ਪਿਛਲੇ ਦਿਨੀਂ ਹੋਈ ਹੱਤਿਆ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਅੱਜ ਉਸਦੀ ਪਤਨੀ ਅਪੂਰਵਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਵਿਚ ਅਪੂਰਵਾ ਨੇ ਰੋਹਿਤ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ ਹੈ। ਰੋਹਿਤ ਦੀ ਮਾਂ ਉਜਵਲਾ ਤਿਵਾੜੀ ਨੇ ਕਿਹਾ ਸੀ ਕਿ ਪ੍ਰੇਮ ਵਿਆਹ ਤੋਂ ਬਾਅਦ ਹੀ ਰੋਹਿਤ ਅਤੇ ਅਪਰੂਵਾ ਵਿਚ ਤਣਾਅ ਚੱਲ ਰਿਹਾ ਸੀ। ਅਪਰੂਵਾ ਪਰਿਵਾਰ ਦੀ ਜਾਇਦਾਦ ‘ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਪੋਸਟ ਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਰੋਹਿਤ ਦੀ ਮੌਤ ਸਾਹ ਘੁੱਟਣ ਕਰਕੇ ਹੋਈ ਹੈ। ਦਿੱਲੀ ਦੀ ਸਾਕੇਤ ਅਦਾਲਤ ਨੇ ਅਪੂਰਵਾ ਨੂੰ ਦੋ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਦਿੱਲੀ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਅਪੂਰਵਾ ਨੂੰ ਫੋਰੈਂਸਿਕ ਸਬੂਤਾਂ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਹੈ ਅਤੇ ਉਸ ਨੇ ਆਪਣੇ ਪਤੀ ਨੂੰ ਮਾਰਨ ਦੀ ਗੱਲ ਵੀ ਮੰਨ ਲਈ ਹੈ।

RELATED ARTICLES
POPULAR POSTS