22.7 C
Toronto
Monday, September 7, 2026
spot_img
Homeਭਾਰਤਕਾਂਗਰਸ ਪ੍ਰਧਾਨ ਦੀ ਦੌੜ ’ਚ ਦਿਗਵਿਜੇ ਸਿੰਘ ਵੀ ਹੋਏ ਸ਼ਾਮਲ

ਕਾਂਗਰਸ ਪ੍ਰਧਾਨ ਦੀ ਦੌੜ ’ਚ ਦਿਗਵਿਜੇ ਸਿੰਘ ਵੀ ਹੋਏ ਸ਼ਾਮਲ

ਕਾਂਗਰਸ ਪ੍ਰਧਾਨ ਦੀ ਦੌੜ ’ਚ ਦਿਗਵਿਜੇ ਸਿੰਘ ਵੀ ਹੋਏ ਸ਼ਾਮਲਅਸ਼ੋਕ ਗਹਿਲੋਤ ਦੇ ਚੋਣ ਲੜਨ ’ਤੇ ਸਸਪੈਂਸ ਬਰਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਿਉਂ-ਜਿਉਂ ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ ਪੈਣ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਉਵੇਂ ਉਵੇਂ ਹੀ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀ ਚੋਣ ਵੀ ਦਿਲਚਸਪ ਹੁੰਦੀ ਜਾ ਰਹੀ ਹੈ। ਹੁਣ ਸਾਹਮਣੇ ਆਇਅ ਹੈ ਦਿੱਗਜ਼ ਕਾਂਗਰਸੀ ਆਗੂ ਦਿਗਵਿਜੇ ਸਿੰਘ ਵੀ ਕਾਂਗਰਸ ਪ੍ਰਧਾਨ ਦੀ ਚੋਣ ਲੜਨਗੇ ਅਤੇ ਉਹ ਜਲਦੀ ਹੀ ਚੋਣ ਲਈ ਨਾਮਜ਼ਦਗੀ ਦਾਖਲ ਕਰਨਗੇ। ਫ਼ਿਲਹਾਲ ਦਿਗਵਿਜੇ ਸਿੰਘ ਰਾਹੁਲ ਗਾਂਧੀ ਦੇ ਨਾਲ ‘ਭਾਰਤ ਜੋੜੋ’ ਯਾਤਰਾ ’ਤੇ ਹਨ। ਖ਼ਬਰਾਂ ਮਿਲੀਆਂ ਹਨ ਕਿ ਉਹ ਅੱਜ ਰਾਤ ਤੱਕ ਦਿੱਲੀ ਵਾਪਸ ਪਰਤ ਆਉਣ ਅਤੇ ਕੱਲ੍ਹ ਉਨ੍ਹਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਦੀ ਚੋਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸ਼ਸ਼ੀ ਥਰੂਰ, ਭੁਪਿੰਦਰ ਸਿੰਘ ਹੁੱਡਾ, ਪੰਜਾਬ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਦੇ ਵੀ ਚੋਣ ਲੜਨ ਦੀ ਚਰਚਾ ਹੈ। ਜਦਕਿ ਰਾਜਸਥਾਨ ’ਚ ਕਾਂਗਰਸ ਪਾਰਟੀ ਅੰਦਰ ਪੈਦਾ ਹੋਏ ਕਲੇਸ਼ ਤੋਂ ਬਾਅਦ ਅਸ਼ੋਕ ਗਹਿਲੋਤ ਦੇ ਚੋਣ ਲੜਨ ’ਤੇ ਫਿਲਹਾਲ ਸਸਪੈਂਸ ਬਣਿਆ ਹੋਇਆ ਹੈ। ਉਥੇ ਹੀ ਸ਼ਸ਼ੀ ਥਰੂਰ ਦੀ ਉਮੀਦਵਾਰ ਪੱਕੀ ਦੱਸੀ ਜਾ ਰਹੀ ਹੈ ਅਤੇ ਉਹ 30 ਸਤੰਬਰ ਨੂੰ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਧਿਆਨ ਰਹੇ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 19 ਅਕਤੂਬਰ ਨੂੰ ਨਤੀਜੇ ਆਉਣਗੇ।

 

RELATED ARTICLES
POPULAR POSTS