ਹਰ ਟ੍ਰੈਫਿਕ ਸਿਗਨਲ ‘ਤੇ ਰੁਕਿਆ ਮੋਦੀ ਦਾ ਕਾਫਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ ਦਾ ਹਾਲ ਜਾਨਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੀ ਰਾਤ ਏਮਜ਼ ਪਹੁੰਚੇ। ਏਮਜ਼ ਪ੍ਰਸ਼ਾਸਨ ਨੂੰ ਪ੍ਰਧਾਨ ਮੰਤਰੀ ਦੇ ਆਉਣ ਦੀ ਸੂਚਨਾ ਨਹੀਂ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਦੇ ਘਰ ਤੋਂ ਲੈ ਕੇ ਏਮਜ਼ ਤੱਕ ਹਰ ਟ੍ਰੈਫਿਕ ਸਿਗਨਲ ‘ਤੇ ਮੋਦੀ ਦਾ ਕਾਫਲਾ ਰੁਕਿਆ। ਏਮਜ਼ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਐਤਵਾਰ ਰਾਤ 9 ਵਜੇ ਤੋਂ ਬਾਅਦ ਏਮਜ ਪਹੁੰਚੇ ਅਤੇ 20 ਮਿੰਟ ਤੱਕ ਰੁਕੇ। ਜ਼ਿਕਰਯੋਗ ਹੈ ਕਿ 93 ਸਾਲ ਦੇ ਵਾਜਪਾਈ ਲੰਘੀ 11 ਜੂਨ ਤੋਂ ਏਮਜ਼ ਵਿਚ ਭਰਤੀ ਹਨ। ਵਾਜਪਾਈ ਨੂੰ ਮਿਲਣ ਲਈ ਸਭ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਹੀ ਹੋਰ ਨੇਤਾਵਾਂ ਦਾ ਪਹੁੰਚਣਾ ਸ਼ੁਰੂ ਹੋਇਆ ਸੀ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …