11.3 C
Toronto
Monday, October 5, 2026
spot_img
Homeਭਾਰਤਕਤਲੇਆਮ '84: ਜੱਜ ਵੱਲੋਂ ਸੱਜਣ ਕੁਮਾਰ ਦੀ ਝਾੜ-ਝੰਬ

ਕਤਲੇਆਮ ’84: ਜੱਜ ਵੱਲੋਂ ਸੱਜਣ ਕੁਮਾਰ ਦੀ ਝਾੜ-ਝੰਬ

ਕਤਲੇਆਮ ’84: ਜੱਜ ਵੱਲੋਂ ਸੱਜਣ ਕੁਮਾਰ ਦੀ ਝਾੜ-ਝੰਬਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਨੇ ਕਿਹਾ ਕਿ ਉਹ ‘ਵਿਲੱਖਣ’ ਦਿਨ ਹੋਵੇਗਾ ਜਦੋਂ ਪਟੀਸ਼ਨਰ ਫ਼ੈਸਲਾ ਲੈਣਗੇ ਕਿ ਉਨ੍ਹਾਂ ਦੇ ਕੇਸ ਉਤੇ ਕਿਹੜਾ ਜੱਜ ਸੁਣਵਾਈ ਕਰੇਗਾ। ਕਾਂਗਰਸੀ ਆਗੂ ਤੇ ਹੋਰਾਂ ਵੱਲੋਂ ਡਿਵੀਜ਼ਨ ਬੈਂਚ ਦੇ ਇਕ ਜੱਜ ਉਤੇ ਪੱਖਪਾਤੀ ਹੋਣ ਦੇ ਦੋਸ਼ ਲਗਾ ਕੇ 1984 ਦੇ ਸਿੱਖ ਕਤਲੇਆਮ ਸਬੰਧੀ ਕੇਸ ਨੂੰ ਤਬਦੀਲ ਕਰਨ ਲਈ ਪਾਈ ਅਪੀਲ ਉਤੇ ਸੁਣਵਾਈ ਦੌਰਾਨ ਅਦਾਲਤ ਨੇ ਇਹ ਗੱਲ ਕਹੀ। ઠਜਸਟਿਸ ਪੀ ਐਸ ਤੇਜੀ ਅਤੇ ਜਸਟਿਸ ਗੀਤਾ ਮਿੱਤਲ ਦੇ ਬੈਂਚ ਨੇ ਕਿਹਾ, ‘ਉਹ ਇਤਿਹਾਸ ਵਿੱਚ ਨਿਰਾਲਾ ਦਿਨ ਹੋਵੇਗਾ ਜਦੋਂ ਕਿਸੇ ਕੇਸ ਨਾਲ ਸਬੰਧਤ ਧਿਰਾਂ ਫ਼ੈਸਲਾ ਕਰਨਗੀਆਂ ਕਿ ਕਿਹੜਾ ਜੱਜ ਉਨ੍ਹਾਂ ਦੇ ਕੇਸ ਉਤੇ ਸੁਣਵਾਈ ਕਰੇਗਾ।’ ਬੈਂਚ ਨੇ ਕਿਹਾ ਕਿ ਉਹ 1984 ਦੇ ਕਤਲੇਆਮ ਤੋਂ ਵੀ ਪਹਿਲਾਂ ਦੇ ਕੇਸਾਂ ਉਤੇ ਸੁਣਵਾਈ ਕਰਨ ਲਈ ਸੰਘਰਸ਼ ਕਰ ਰਹੇ ਹਨ ਤਾਂ ਜੋ ਇਨਸਾਫ਼ ਦੀ ਉਡੀਕ ਵਿੱਚ ਬੈਠੇ ਲੋਕਾਂ ਨੂੰ ਹੋਰ ਇੰਤਜ਼ਾਰ ਨਾ ਕਰਨਾ ਪਵੇ। ਇਸ ਬੈਂਚ ਵੱਲੋਂ 1987 ਹਾਸ਼ਿਮਪੁਰਾ ਕਤਲੇਆਮ ਉਤੇ ਵੀ ਸੁਣਵਾਈ ਕੀਤੀ ਜਾ ਰਹੀ ਹੈ। ਅਦਾਲਤ ਨੇ ਕਿਹਾ, ‘ਅੱਜ ਕੱਲ੍ਹ ਹਰੇਕ ਮੁਸ਼ਕਿਲ ਕੇਸ ਵਿੱਚ ਅਜਿਹੀਆਂ ਅਰਜ਼ੀਆਂ ਦਾਖ਼ਲ ਕੀਤੀਆਂ ਜਾਂਦੀਆਂ ਹਨ ਪਰ ਪਟੀਸ਼ਨਰ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਜਿਹੀਆਂ ਕਾਰਵਾਈਆਂ ਨਾਲ ਅਦਾਲਤਾਂ ਦਾ ਕਿੰਨਾ ਸਮਾਂ ਖ਼ਰਾਬ ਹੁੰਦਾ ਹੈ।’ ਸੱਜਣ ਕੁਮਾਰ ਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਵੱਲੋਂ ਜਸਟਿਸ ਪੀਐਸ ਤੇਜੀ ਉਤੇ ਪੱਖਪਾਤੀ ਹੋਣ ਦੇ ਦੋਸ਼ ਲਾਉਣ ਵਾਲੀ ਅਪੀਲ ਦਾ ਵਿਰੋਧ ਕਰਦਿਆਂ ਪੀੜਤ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਐਚ ਐਸ ਫੂਲਕਾ ਨੇ ਕਿਹਾ ਕਿ ਅਦਾਲਤ ਨੂੰ ਅਜਿਹੇ ਦੋਸ਼ਾਂ ਉਤੇ ਸੁਣਵਾਈ ਨਹੀਂ ਕਰਨੀ ਚਾਹੀਦੀ। ઠ

RELATED ARTICLES
POPULAR POSTS