ਹੁਣ ਕੈਸ਼ ਕਢਵਾਓ ਬਿਨਾ ਕਾਰਡ ਤੋਂ , ਮੋਬਾਈਲ ਦੀ ਕਮਾਂਡ ਤੇ ਪੈਸੇ ਦੇਵੇਗਾ ATM September 8, 2023 ਹੁਣ ਕੈਸ਼ ਕਢਵਾਓ ਬਿਨਾ ਕਾਰਡ ਤੋਂ , ਮੋਬਾਈਲ ਦੀ ਕਮਾਂਡ ਤੇ ਪੈਸੇ ਦੇਵੇਗਾ ATM ਨਵੀ ਦਿੱਲੀ / ਬਿਊਰੋ ਨੀਊਜ਼ ਹੁਣ ਕੈਸ਼ ਕਢਵਾਉਣਾ ਹੋਇਆ ਸੌਖਾ ਜੀ ਹਾਂ ਤੁਹਾਨੂੰ ਦਸ ਦੇਈਏ ਕੇ ਭਾਰਤ ਦਾ ਪਹਿਲਾ UPI ATM ਲਾਂਚ ਹੋ ਚੁੱਕਾ ਹੈ , ਹਿਟਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਟਾਚੀ ਪੇਮੈਂਟ ਸਰਵਿਸਿਜ਼ ਨੇ ਯੂਪੀਆਈ ਏਟੀਐਮ ਲਾਂਚ ਕੀਤਾ ਹੈ। ਹੁਣ ਤੁਸੀ ਬਿਨਾ ਡੈਬਿਟ ਕਾਰਡ ਦੇ ATM ਵਿੱਚੋ UPI ਸਕੈਨਰ ਰਾਹੀਂ ਪੈਸੇ ਕਢਵਾ ਸਕਦੇ ਹੋ ਮੁੰਬਈ ਦੇ ਗਲੋਬਲ ਫਿਨਟੇਕ ਫੈਸਟ ਵਿੱਚ ਰਵਿਸੁਤੰਜਨੀ ਕੁਮਾਰ ਵੱਲੋਂ ਇੱਕ ਵੀਡੀਓ ਡੈਮੋ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ UPI ATM ਨੂੰ ਇੱਕ ਟੱਚ ਪੈਨਲ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਸੱਜੇ ਪਾਸੇ UPI ਕਾਰਡਲੈੱਸ ਕੈਸ਼ ‘ਤੇ ਟੈਪ ਕਰਨ ਨਾਲ ਨਕਦ ਰਾਸ਼ੀ ਆਪਸ਼ਨ ਜਿਵੇਂ ਕਿ 100 ਰੁਪਏ, 500 ਰੁਪਏ, 1000 ਰੁਪਏ, 2000 ਰੁਪਏ, 5000 ਰੁਪਏ ਅਤੇ ਹੋਰ ਰਕਮਾਂ ਲਈ ਬਟਨ ਦੇ ਨਾਲ ਇੱਕ ਹੋਰ ਵਿੰਡੋ ਖੁੱਲ੍ਹਦੀ ਹੈ। ਇਸ ਨੂੰ ਚੁਣਨ ਤੋਂ ਬਾਅਦ ਸਕ੍ਰੀਨ ‘ਤੇ QR ਕੋਡ ਦਿਖਾਈ ਦਿੰਦਾ ਹੈ। ਤੁਹਾਨੂੰ ਕਿਸੇ ਵੀ UPI ਐਪ ਦੀ ਵਰਤੋਂ ਕਰਕੇ ਸਕੈਨ ਕਰਨਾ ਹੋਵੇਗਾ। ਕੋਡ ਨੂੰ ਸਕੈਨ ਕਰਨ ਤੋਂ ਬਾਅਦ ਯੂਜ਼ਰ ਨੂੰ ਆਪਣਾ ਲੋੜੀਂਦਾ ਬੈਂਕ ਖਾਤਾ ਚੁਣਨ ਅਤੇ ਪੁਸ਼ਟੀ ‘ਤੇ ਕਲਿੱਕ ਕਰਨ ਲਈ ਕਿਹਾ ਜਾਵੇਗਾ। ਹੁਣ ਤੁਹਾਨੂੰ ਕੈਸ਼ ਕਢਵਾਉਣ ਲਈ ਪੁਸ਼ਟੀ ਕਰਨੀ ਪਵੇਗੀ। ਇਸ ਤੋਂ ਬਾਅਦ UPI ਪਿੰਨ ਪਾਉਣਾ ਹੋਵੇਗਾ ਅਤੇ ਕੁਛ ਸਮੇ ਬਾਅਦ ATM ਕੈਸ਼ ਦੇਵੇਗਾ | 2023-09-08 Parvasi Chandigarh Share Facebook Twitter Google + Stumbleupon LinkedIn Pinterest