20.3 C
Toronto
Wednesday, May 27, 2026
spot_img
Homeਜੀ.ਟੀ.ਏ. ਨਿਊਜ਼ਕੈਂਮਬਰੀਅਨ ਕਾਲਜ 'ਚ ਪੜ੍ਹਦੇ ਪਟਿਆਲਾ ਨੇੜਲੇ ਪਿੰਡ ਘੱਗਾ ਦੇ ਨੌਜਵਾਨ ਨੇ ਕੀਤੀ...

ਕੈਂਮਬਰੀਅਨ ਕਾਲਜ ‘ਚ ਪੜ੍ਹਦੇ ਪਟਿਆਲਾ ਨੇੜਲੇ ਪਿੰਡ ਘੱਗਾ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਪਟਿਆਲਾ ਨੇੜਲੇ ਪਿੰਡ ਘੱਗਾ ਦੇ ਨੌਜਵਾਨ ਦੀ ਉਨਟਾਰੀਓ ‘ਚ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਅਰਸ਼ਦੀਪ ਵਰਮਾ ਵਜੋਂ ਹੋਈ ਹੈ ਜੋ 2019 ‘ਚ ਪੜ੍ਹਾਈ ਦਾ ਵੀਜ਼ਾ ਲੈ ਕੇ ਕੈਨੇਡਾ ‘ਚ ਸਡਬਰੀ ਵਿਖੇ ਕੈਂਮਬਰੀਅਨ ਕਾਲਜ ‘ਚ ਪੜ੍ਹਨ ਪੁੱਜਿਆ ਸੀ।
ਸੋਸ਼ਲ ਮੀਡੀਆ ‘ਤੇ ਚਰਚਿਤ ਜਾਣਕਾਰੀ ਅਨੁਸਾਰ ਅਰਸ਼ਦੀਪ ਆਪਣੇ ਖਰਚਿਆਂ ਅਤੇ ਭਵਿੱਖ ਦੇ ਫਿਕਰਾਂ ਤੋਂ ਚਿੰਤਤ ਸੀ ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਭਾਰਤ ਦੇ ਕੌਂਸਲਖਾਨੇ ਰਾਹੀਂ ਉਸ ਦੀ ਲਾਸ਼ ਵਾਪਸ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਕੈਨੇਡਾ ਭਰ ‘ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਮੁੰਡੇ ਤੇ ਕੁੜੀਆਂ ਪੜ੍ਹਨ ਅਤੇ ਸਥਾਪਿਤ ਹੋਣ ਲਈ ਪੁੱਜਦੇ ਹਨ। ਜਿਨ੍ਹਾਂ ਵਿਚ ਪੰਜਾਬ, ਹਰਿਆਣਾ, ਕਰਨਾਟਕ, ਯੂ.ਪੀ. ਰਾਜਸਥਾਨ ਅਤੇ ਭਾਰਤ ਦੇ ਹੋਰ ਪ੍ਰਾਂਤਾਂ ਤੋਂ ਵੀ ਨੌਜਵਾਨ ਆਉਂਦੇ ਹਨ।
ਕੈਨੇਡਾ ਵਿਚ ਪੜ੍ਹਾਈ ਅਤੇ ਰਿਹਾਇਸ਼ ਦੇ ਸਮੇਂ (ਦੋ ਜਾਂ ਤਿੰਨ ਕੁ ਸਾਲ) ਦੇ ਖਰਚਿਆਂ ਦਾ ਅਗਾਊਂ ਪ੍ਰਬੰਧ ਕਰਕੇ ਘਰੋਂ ਤੁਰਨ ਵਾਲੇ ਵਿਦਿਅਰਥੀਆਂ ਨੂੰ ਸਫਲ ਹੋਣ ਵਿਚ ਸਭ ਤੋਂ ਵੱਧ ਅਸਾਨੀ ਰਹਿੰਦੀ ਹੈ।

RELATED ARTICLES
POPULAR POSTS