Breaking News
Home / ਜੀ.ਟੀ.ਏ. ਨਿਊਜ਼ / ਪਾਰਕ ‘ਚ ਪੰਜਾਬੀ ਦੇ ਸਾਈਨ ਬੋਰਡ ‘ਤੇ ਲਿਖਿਆ ‘ਇਥੇ ਆਉਣ ਵਾਲਿਆਂ ਦੀ ਇੱਜ਼ਤ ਕਰੋ’

ਪਾਰਕ ‘ਚ ਪੰਜਾਬੀ ਦੇ ਸਾਈਨ ਬੋਰਡ ‘ਤੇ ਲਿਖਿਆ ‘ਇਥੇ ਆਉਣ ਵਾਲਿਆਂ ਦੀ ਇੱਜ਼ਤ ਕਰੋ’

ਐਬਟਸਫੋਰਡ : ਕੈਨੇਡਾ ਦੇ ਸ਼ਹਿਰ ਸਰੀ ‘ਚ ਵੱਡੀ ਗਿਣਤੀ ‘ਚ ਪੰਜਾਬੀ ਰਹਿੰਦੇ ਹਨ। ਸਰੀ ਸ਼ਹਿਰ ਦੀ ਪਛਾਣ ਪੰਜਾਬੀਆਂ ਵਜੋਂ ਵੀ ਕੀਤੀ ਜਾਂਦੀ ਹੈ। ਸਰੀ ਨਗਰਪਾਲਿਕਾ ਨੇ ਅਨਵਿਨ ਪਾਰਕ ‘ਚ ਇਕ ਸੂਚਨਾ ਬੋਰਡ ਲਾਇਆ, ਜਿਸ ‘ਤੇ ਅੰਗਰੇਜ਼ੀ ਅਤੇ ਪੰਜਾਬੀ ‘ਚ ਲਿਖਿਆ ਹੋਇਆ ਕਿ ਕਿਰਪਾ ਕਰਕੇ ਪਾਰਕ ਦੇ ਗੁਆਂਢੀ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਇੱਜ਼ਤ ਕਰੋ। ਸ਼ਰਾਬ ਪੀਣਾ, ਗਾਲੀ ਗਲੋਚ ਕਰਨਾ, ਉਚਾ ਬੋਲਣਾ ਅਤੇ ਦੂਜਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਸੰਕੋਚ ਕਰੋ ਆਦਿ ਗੱਲਾਂ ਲਿਖੀਆਂ ਗਈਆਂ ਹਨ। ਇਸ ਦੇ ਨਾਲ ਹੀ ਬੋਰਡ ‘ਤੇ ਅਖੀਰ ਵਿਚ ਸਹਿਯੋਗ ਦੇਣ ਲਈ ਤੁਹਾਡਾ ਧੰਨਵਾਦ ਵਾਲੀ ਗੱਲ ਵੀ ਲਿਖੀ ਗਈ ਹੈ। ਸਰੀ ਦਾ ਇਹ ਪਾਰਕ ਬਹੁਤ ਹੀ ਖੂਬਸੂਰਤ ਹੈ, ਜੋ ਕਿ 133 ਸਟਰੀਟ ਤੇ 68 ਐਵੇਨਿਊ ‘ਤੇ ਸਥਿਤ ਹੈ। ਇਹ ਪਾਰਕ 35 ਏਕੜ ‘ਚ ਫੈਲਿਆ ਹੋਇਆ ਹੈ ਅਤੇ ਇਸ ਵਿਚ ਬੱਚਿਆਂ ਦੇ ਖੇਡਣ ਲਈ ਝੂਟੇ ਅਤੇ ਖੇਡਣ ਲਈ ਕ੍ਰਿਕਟ, ਫੁੱਟਬਾਲ ਅਤੇ ਬਾਸਕਿਟਬਾਲ ਦੇ ਮੈਦਾਨ ਬਣੇ ਹੋਏ ਹਨ। ਪਾਰਕ ਵਿਚ ਵੱਡੀ ਗਿਣਤੀ ਵਿਚ ਬੱਚੇ ਅਤੇ ਬਜ਼ੁਰਗ ਸੈਰ ਕਰਨ ਲਈ ਆਉਂਦੇ ਹਨ ਜਿਨ੍ਹਾਂ ‘ਚ ਪੰਜਾਬੀ ਬਜ਼ੁਰਗ ਵੀ ਸ਼ਾਮਲ ਹੁੰਦੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …