9.6 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਰਾਸ਼ਟਰ ਮੰਡਲ ਖੇਡਾਂ 'ਚ ਕੈਨੇਡੀਅਨ ਖਿਡਾਰਨ ਟੇਲਰ ਰਕ ਨੇ ਜਿੱਤੇ 8 ਤਮਗੇ

ਰਾਸ਼ਟਰ ਮੰਡਲ ਖੇਡਾਂ ‘ਚ ਕੈਨੇਡੀਅਨ ਖਿਡਾਰਨ ਟੇਲਰ ਰਕ ਨੇ ਜਿੱਤੇ 8 ਤਮਗੇ

ਗੋਲਡ ਕੋਸਟ : ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ 21ਵੀਆਂ ਰਾਸ਼ਟਰ ਮੰਡਲ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਆਸਟਰੇਲੀਆ ਤੇ ਭਾਰਤ ਤੋਂ ਇਲਾਵਾ ਇਨ੍ਹਾਂ ਖੇਡਾਂ ਵਿਚ ਕੈਨੇਡਾ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਕੈਨੇਡੀਅਨ ਤੈਰਾਕ ਟੇਲਰ ਰਕ ਨੇ ਰਾਸ਼ਟਰ ਮੰਡਲ ਖੇਡਾਂ ਵਿਚ 8 ਤਮਗੇ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਉਸ ਦਾ ਨਾਂ ਰਾਸ਼ਟਰ ਮੰਡਲ ਖੇਡਾਂ ਦੀ ਰਿਕਾਰਡ ਬੁੱਕ ਵਿਚ ਦਰਜ ਕੀਤਾ ਗਿਆ ਹੈ।ઠ 17 ਸਾਲਾ ਕੈਨੇਡੀਅਨ ਤੈਰਾਕ ਟੇਲਰ ਨੇ 1 ਗੋਲਡ, 5 ਸਿਲਵਰ ਅਤੇ 2 ਕਾਂਸੇ ਦੇ ਤਮਗੇ ਜਿੱਤੇ ਹਨ। ਇਸ ਤੋਂ ਪਹਿਲਾਂ 1966 ਵਿਚ ਕੈਨੇਡੀਅਨ ਤੈਰਾਕ ਈਲੇਨ ਟੈਂਨਰ ਨੇ 7 ਤਮਗੇ ਜਿੱਤੇ ਸਨ। ਟੇਲਰ ਰਾਸ਼ਟਰ ਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੀ ਇਕੋ ਇਕ ਕੈਨੇਡੀਅਨ ਮਹਿਲਾ ਖਿਡਾਰਨ ਹੈ। ਇਸ ਤੋਂ ਪਹਿਲਾਂ ਟੇਲਰ 2016 ਦੀਆਂ ਰਿਓ ਉਲਪਿੰਕ ਖੇਡਾਂ ਵਿਚ ਕਾਂਸੇ ਦਾ ਤਮਗਾ ਜਿੱਤ ਚੁੱਕੀ ਹੈ। ਟੇਲਰ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਖੁਸ਼ੀ ਹੈ ਕਿ ਸਾਡੀ ਧੀ ਤੈਰਾਕੀ ਦੀ ਚੰਗੀ ਖਿਡਾਰਣ ਹੈ ਅਤੇ ਉਸ ਨੇ 8 ਤਮਗੇ ਜਿੱਤੇ ਹਨ।

RELATED ARTICLES
POPULAR POSTS