14.4 C
Toronto
Sunday, September 14, 2025
spot_img
Homeਜੀ.ਟੀ.ਏ. ਨਿਊਜ਼ਲਿਬਰਲ ਓਨਟਾਰੀਓ ਦੀ ਗਰੀਨਬੈਲਟ ਦਾ ਵਿਸਥਾਰ ਕਰਨਗੇ

ਲਿਬਰਲ ਓਨਟਾਰੀਓ ਦੀ ਗਰੀਨਬੈਲਟ ਦਾ ਵਿਸਥਾਰ ਕਰਨਗੇ

ਗਰੀਨਬੈਲਟ ‘ਚ ਬਦਲਾਅ ਓਨਟਾਰੀਓ ਵਾਸੀਆਂ ਲਈ ਚੰਗਾ ਨਹੀਂ : ਕੈਥਲੀਨ ਵਿੰਨ
ਟੋਰਾਂਟੋ/ ਬਿਊਰੋ ਨਿਊਜ਼ : ਪੀਸੀ ਪਾਰਟੀ ਦੀ ਵਿਰੋਧੀ ਲਾਈਨ ਦਿੰਦਿਆਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਨੇ ਕਿਹਾ ਕਿ ਉਹ ਗਰੀਨਬੈਲਟ ਦਾ ਵਿਸਥਾਰ ਕਰੇਗੀ। ਹੰਬਰ ਰਿਵਰ, ਟੋਰਾਂਟੋ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਥਲੀਨ ਨੈ ਕਿਹਾ ਕਿ ਓਨਟਾਰੀਓ ਦੀ ਗਰੀਨਬੈਲਟ ਗਰੇਟਰ ਗੋਲਡਨ ਹੋਰਸਸ਼ੂ ‘ਚ ਰਹਿਣ ਵਾਲੇ ਲੋਕਾਂ ਲਈ ਬੇਹੱਦ ਮਹੱਤਵ ਹੈ ਅਤੇ ਇਸ ਵਿਚ ਕੋਈ ਵੀ ਬਦਲਾਓ ਉਨ੍ਹਾਂ ਲਈ ਚੰਗਾ ਨਹੀਂ ਰਹੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਓਨਟਾਰੀਓ ਦੀਆਂ ਆਉਂਦੀਆਂ ਚੋਣਾਂ ‘ਚ ਲਿਬਰਲ ਪਾਰਟੀ ਦੀ ਦੁਬਾਰਾ ਜਿੱਤ ਅਤੇ ਸਰਕਾਰ ਬਣਨ ‘ਤੇ ਗਰੀਨਬੈਲਟ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਓਨਟਾਰੀਓ ਲਿਬਰਲ ਨੇ ਗਰੀਨਬੈਲਡ ਨੂੰ ਸਾਡੇ ਜਲ ਪ੍ਰਣਾਲੀਆਂ ਅਤੇ ਸਾਡੀ ਖੇਤੀ ਭੂਮੀ ਦੀ ਅਖੰਡਤਾ ਨੂੰ ਸੁਰੱਖਿਅਤ ਕਰਨ ਲਈ ਬਣਾਇਆ। ਇਹ ਦੁਨੀਆ ‘ਚ ਆਪਣੀ ਤਰ੍ਹਾਂ ਦਾ ਸਭ ਤੋਂ ਸਥਾਈ ਰੂਪ ਨਾਲ ਸੁਰੱਖਿਅਤ ਗਰੀਨਬੈਲਟ ਹੈ। ਇਸ ਪੀੜ੍ਹੀ ਲਈ ਇਕ ਵਾਅਦਾ ਹੋਰ ਹੈ ਕਿ ਓਨਟਾਰੀਓ ਤਾਜ਼ਾ ਹਵਾ, ਸਾਫ਼ ਪਾਣੀ, ਸ਼ੁੱਧ ਸਥਾਨਕ ਭੋਜਨ, ਸਰਗਰਮ ਆਊਟਡੋਰ ਮਨੋਰੰਜਨ ਅਤੇ ਸਮਰੱਥ ਅਰਥ ਵਿਵਸਥਾ ਵਾਲਾ ਸੂਬਾ ਹੋਵੇਗਾ।
ਪਿਛਲੇ ਸਾਲ, ਪ੍ਰੀਮੀਅਰ ਵਿਨ ਦੀ ਸਰਕਾਰ ਨੇ ਗਰੀਨਬੈਲਟ ਦਾ ਵਿਸਥਾਰ ਕਰਨ ‘ਤੇ ਵਿਚਾਰ-ਚਰਚਾ ਸ਼ੁਰੂ ਕੀਤੀ ਗਈ ਸੀ। ਅੱਜ, ਪ੍ਰੀਮੀਅਰ ਨੇ ਖੁਲਾਸਾ ਕੀਤਾ ਕਿ ਓਨਟਾਰੀਓ ਲਿਬਰਲ ਚੋਣ ਮੰਚ ਗਰੀਨਬੈਲਟ ਵਿਕਸਿਤ ਕਰਨ ਲਈ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ 7 ਜੂਨ ਨੂੰ ਮੁੜ ਉਨ੍ਹਾਂ ਦੀ ਸਰਕਾਰ ਬਣੀ ਤਾਂ ਇਕ ਉਦਾਰ ਸਰਕਾਰ ਗਰੀਨਬੈਲਟ ਨੂੰ ਵਾਟਰਲੂ ਅਤੇ ਪੈਰਿਸ/ ਗਲਟ ਮੋਰਾਈਨ ਕਾਮਪਲੈਕਸ, ਆਰੇਜਵਿਲੇ ਮੋਰਾਇਨ, ਓਰੋ ਮੋਰਾਈਨ ਅਤੇ ਨਾਟਵਾਸਾਗਾ ਨਦੀ ਵਰਗੀਆਂ ਹਾਲਾਤਾਂ ਨਾਲ ਸੰਵੇਦਨਸ਼ੀਲ ਖੇਤਰਾਂ ‘ਚ ਵਿਸਥਾਰ ਕਰਕੇ ਵਾਤਾਵਰਨ ਸੁਰੱਖਿਅਤ ਦੇ ਆਪਣੇ ਰਿਕਾਰਡ ‘ਤੇ ਨਿਰਮਾਣ ਕਰੇਗੀ। ਗਲਿਆਰੇ, ਨਾਲ ਦੀ ਨਾਲ ਵਧੇਰੇ ਆਦਰਭੂਮੀ ਅਤੇ ਡਫਰੀਨ ਅਤੇ ਸਿਮਕੋ ਕਾਉਂਟੀ ‘ਚ ਛੋਟੇ ਮੋਰੇਂਸ। ਇਸ ਵਿਸਥਾਰ ਦੀ ਸਿਫ਼ਾਰਿਸ਼ ਇਕ ਮਾਹਰ ਸਰਕਾਰੀ ਸਲਾਹਕਾਰ ਪੈਨਲ ਵਲੋਂ ਕੀਤੀ ਗਈ ਸੀ ਅਤੇ ਖੇਤਰਾਂ ‘ਚ ਭਾਈਚਾਰੇ ਦੇ ਵਿਚਾਰ-ਚਰਚਾ ਦਾ ਹਿੱਸਾ ਹੈ।

RELATED ARTICLES
POPULAR POSTS