ਬਰੈਂਪਟਨ : ਇੰਡਸ ਕਮਿਊਨਿਟੀ ਸਰਵਿਸਿਜ਼ ਨੇ ਹਾਲ ਹੀ ਵਿਚ 60, ਗਿਲੀਘਮ, ਡਰਾਈਵ, ਬਰੈਂਪਟਨ ਵਿਚ ਇਕ ਨਵੀਂ ਲੋਕੇਸ਼ਨ ‘ਤੇ ਆਪਣੀ ਸਰਵਿਸਿਜ਼ ਦਾ ਵਿਸਥਾਰ ਕੀਤਾ ਹੈ। ਇਸ ਨਵੀਂ ਲੋਕੇਸ਼ਨ ਨੂੰ ਬਿਹਤਰੀਨ ਅੰਦਾਜ਼ ਵਿਚ ਖੋਲ੍ਹਿਆ ਗਿਆ ਹੈ। ਇਸ ਮੌਕੇ ‘ਤੇ ਇਕ ਓਪਨ ਹਾਊਸ ਦਾ ਵੀ ਆਯੋਜਨ ਕੀਤਾ ਗਿਆ। ਮਹਿਮਾਨਾਂ ਨੂੰ ਸਨੈਕਸ ਅਤੇ ਰਿਫਰੈਸਮੈਂਟ ਆਦਿ ਵੀ ਦਿੱਤੀ ਗਈ। ਇਸ ਓਪਨ ਹਾਊਸ ਦਾ ਮੁੱਖ ਉਦੇਸ਼ ਲੋਕਾਂ ਨੂੰ ਇੰਡਸ ਮਿਸ਼ਨ ਅਤੇ ਵਿਜ਼ਨ ਦੇ ਬਾਰੇ ਦੱਸਣਾ ਹੈ, ਜੋ ਕਿ ਲੋਕਾਂ ਨੂੰ ਸ਼ਾਨਦਾਰ ਸਰਵਿਸਿਜ਼ ਅਤੇ ਬਿਹਤਰੀਨ ਪ੍ਰੋਗਰਾਮ ਪ੍ਰਦਾਨ ਕਰ ਰਹੀ ਹੈ। ਸਟਾਫ ਦੇ ਲੋਕਾਂ ਨੂੰ ਆਨਸਾਈਟ ਟੂਰ ਵੀ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਪ੍ਰੋਗਰਾਮ ਅਤੇ ਸਰਵਿਸਿਜ਼ ਬਾਰੇ ਬੂਥ ਵੀ ਲਗਾਏ ਗਏ ਸਨ। ਸਮਾਗਮ ਵਿਚ ਇੰਡਸ ਸਟਾਫ, ਵਲੰਟੀਅਰਸ, ਗ੍ਰਾਹਕ ਅਤੇ ਪ੍ਰਮੁੱਖ ਆਗੂ ਵੀ ਹਾਜ਼ਰ ਸਨ। ਇਨ੍ਹਾਂ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਪਾਲ ਵਿਸੈਂਟ, ਰੋਬੇਨਾ ਸੈਂਟੋਸ, ਰਮੇਸ਼ ਸੰਘਾ, ਮਾਰਟਿਨ ਮੀਡੋਜੋਰਸ, ਸਾਰਾ ਸਿੰਘ, ਜੈਫ ਬੋਮੈਨ ਅਤੇ ਐਮਪੀਪੀ ਅਮਰਜੋਤ ਸੰਧੂ ਸ਼ਾਮਲ ਹਨ। ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਆਗੂਆਂ ਵਲੋਂ ਇੰਡਸ ਸੀਈਓ ਗੁਰਪ੍ਰੀਤ ਮਲਹੋਤਰਾ ਨੂੰ ਸਰਟੀਫਿਕੇਟ ਆਫ ਰੈਕੋਗਨਾਈਜੇਸ਼ਨ ਵੀ ਦਿੱਤਾ ਗਿਆ। ਗੁਰਪ੍ਰੀਤ ਮਲਹੋਤਰਾ ਨੇ ਇਸ ਸਾਰੇ ਕਾਰਜ ਲਈ ਇੰਡਸ ਸਟਾਫ ਦਾ ਧੰਨਵਾਦ ਕੀਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …