ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਜਾਰੀ ਨਵੇਂ ਮਾਡਲ ਵਿੱਚ ਮਹਾਂਮਾਰੀ ਦੇ ਸਬੰਧ ਵਿੱਚ ਅਜੀਬ ਕਿਸਮ ਦਾ ਵਿਰੋਧਾਭਾਸ ਵੇਖਣ ਨੂੰ ਮਿਲ ਰਿਹਾ ਹੈ। ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਭਾਵੇਂ ਕਮੀ ਆਈ ਹੈ ਪਰ ਇਸ ਮਹਾਮਾਰੀ ਕਾਰਨ ਜ਼ਿਆਦਾ ਲੋਕ ਮਰ ਰਹੇ ਹਨ।
ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਦੱਸਿਆ ਕਿ ਕਈ ਪ੍ਰੋਵਿੰਸਾਂ ਵਿੱਚ ਕੁੱਲ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਫਿਜ਼ੀਕਲ ਡਿਸਟੈਂਸਿੰਗ ਸਬੰਧੀ ਜਿਹੜੇ ਮਾਪਦੰਡ ਅਪਣਾਏ ਗਏ ਹਨ ਉਸ ਕਾਰਨ ਨੋਵਲ ਕਰੋਨਾਵਾਇਰਸ ਦੇ ਫੈਲਣ ਦੀ ਦਰ ਵਿੱਚ ਕਾਫੀ ਕਮੀ ਦਰਜ ਆਈ ਹੈ। ਪਿਛਲੇ ਤਿੰਨ ਹਫਤਿਆਂ ਵਿੱਚ ਇਹ ਟਰਾਂਸਮਿਸ਼ਨ ਦਰ ਅੱਧੀ ਰਹਿ ਗਈ ਹੈ।
ਇਸ ਦੇ ਨਾਲ ਹੀ ਟੈਮ ਨੇ ਇਹ ਵੀ ਆਖਿਆ ਕਿ ਮੌਜੂਦਾ ਮਾਡਲ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਹਿਲਾਂ ਲਾਏ ਗਏ ਕਿਆਫਿਆਂ ਨਾਲੋਂ ਜ਼ਿਆਦਾ ਹੋਵੇਗੀ। ਤਾਜ਼ਾ ਸੰਭਾਵਨਾਵਾਂ ਅਨੁਸਾਰ ਸਰਕਾਰ ਨੂੰ 5 ਮਈ ਤੱਕ 3227 ਤੇ 3883 ਦਰਮਿਆਨ ਮੌਤਾਂ ਹੋਣ ਦਾ ਖਦਸ਼ਾ ਹੈ। ਸਭ ਤੋਂ ਵੱਧ ਚੁਣੌਤੀਆਂ ਓਨਟਾਰੀਓ ਤੇ ਕਿਊਬਿਕ ਵਿੱਚ ਹਨ। ਕੈਨੇਡਾ ਭਰ ਨਾਲੋਂ ਕਰੋਨਾਵਾਇਰਸ ਦੇ 80 ਫੀ ਸਦੀ ਮਾਮਲੇ ਇੱਥੇ ਹੀ ਹਨ।
ਕਰੋਨਾ ਵਾਇਰਸ ਦੇ 80 ਫੀਸਦੀ ਮਾਮਲੇ ਓਨਟਾਰੀਓ ਤੇ ਕਿਊਬਿਕ ‘ਚ : ਟੈਮ
RELATED ARTICLES

