ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸ਼ਹਿਰ ਮਾਂਟਰੀਅਲ ਵਿਖੇ ਉਸ ਇਮਾਰਤ ‘ਚ ਅੱਗ ਲੱਗਣ ਦੀ ਖ਼ਬਰ ਹੈ, ਜਿੱਥੇ ਇਕ ਅਪਾਰਟਮੈਂਟ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਮਾਰਗਰੇਟ ਟਰੂਡੋ (70) ਦੀ ਰਿਹਾਇਸ਼ ਹੈ। ਬੀਤੇ ਕੱਲ੍ਹ ਅੱਧੀ ਕੁ ਰਾਤ ਸਮੇਂ ਅੱਗ 5ਵੀਂ ਮੰਜ਼ਿਲ ਤੋਂ ਸ਼ੁਰੂ ਹੋਈ, ਜਿਸ ‘ਤੇ ਕਾਬੂ ਪਾਉਣ ਲਈ 70 ਦੇ ਕਰੀਬ ਅੱਗ ਬੁਝਾਊ ਅਮਲੇ ਨੂੰ ਜੱਦੋ-ਜਹਿਦ ਕਰਨੀ ਪਈ। ਬੀਬੀ ਟਰੂਡੋ ਨੂੰ ਧੂੰਆਂ ਚੜ੍ਹਨ ਕਾਰਨ ਸਾਹ ਲੈਣ ‘ਚ ਤਕਲੀਫ਼ ਹੋਈ ਸੀ ਪਰ ਹਸਪਤਾਲ ‘ਚ ਹੁਣ ਉਨ੍ਹਾਂ ਦੀ ਹਾਲਤ ਸਥਿਰ ਤੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਇਸ ਘਟਨਾ ‘ਚ ਇਮਾਰਤ ਅੰਦਰ ਰਹਿੰਦੇ ਕੁਝ ਹੋਰ ਲੋਕਾਂ ਨੂੰ ਮੌਕੇ ‘ਤੇ ਰੈੱਡ ਕਰਾਸ ਅਮਲੇ ਵਲੋਂ ਮੁੱਢਲੀ ਸਹਾਇਤਾ ਦਿੱਤੀ ਗਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ।
ਜਸਟਿਨ ਟਰੂਡੋ ਦੀ ਮਾਤਾ ਦੇ ਘਰ ‘ਚ ਲੱਗੀ ਅੱਗ ਪਰ ਹੋ ਗਿਆ ਬਚਾਅ
RELATED ARTICLES

