ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਫੈਡਰਲ ਸਰਕਾਰ ਹੁਣ ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਰਿਕਾਰਡ ਇਕੱਠਾ ਕਰੇਗੀ। ਸਰਕਾਰ ਵਲੋਂ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਸੰਭਾਵੀ ਅੱਤਵਾਦੀਆਂ ਦਾ ਰਿਕਾਰਡ ਰੱਖਿਆ ਜਾ ਸਕੇ ਅਤੇ ਜਿਹੜੇ ਵਿਅਕਤੀ ਝੂਠ ਬੋਲ ਕੇ ਸਰਕਾਰੀ ਲਾਭ ਲੈਂਦੇ ਹਨ ਉਨ੍ਹਾਂ ‘ਤੇ ਨਿਗ੍ਹਾ ਰੱਖੀ ਜਾ ਸਕੇ।
ਇਹ ਨਵੇਂ ਮਾਪਦੰਡ ਇਸ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ।ਇਸ ਨਾਲ ਬਾਰਡਰ ਸਕਿਊਰਿਟੀ ਮਜ਼ਬੂਤ ਹੋਣ ਦੇ ਨਾਲ-ਨਾਲ ਸਥਾਈ ਵਾਸੀਆਂ ਦੀ ਰਿਹਾਇਸ਼ ਲਈ ਲੋੜੀਂਦੇ ਨਿਯਮਾਂ ਨੂੰ ਲਾਗੂ ਕੀਤੇ ਜਾਣ ਤੇ ਨਿਯਮਾਂ ਮੁਤਾਬਕ ਦੇਸ਼ ਛੱਡ ਕੇ ਨਾ ਜਾਣ ਵਾਲਿਆਂ ਉੱਤੇ ਸਖ਼ਤੀ ਕਰਨ ਦਾ ਉਪਰਾਲਾ ਕੀਤਾ ਜਾਵੇਗਾ।ઠ
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਅਜਿਹੇ ਵਿਜ਼ਿਟਰ ਹਨ ਜਿਹੜੇ ਇੱਥੇ ਸਮੇਂ ਨਾਲੋਂ ਜ਼ਿਆਦਾ ਰਹਿ ਰਹੇ ਹਨ, ਪਨਾਹ ਹਾਸਲ ਕਰਨ ਵਿੱਚ ਅਸਫਲ ਰਹੇ ਤੇ ਇਹ ਨਵਾਂ ਐਗਜ਼ਿਟ ਸਿਸਟਮ ਕਿੰਨੇ ਮੁਜਰਮਾਂ ਨੂੰ ਕਾਬੂ ਕਰੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …