Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਵਿਚ 26 ਮਈ ਨੂੰ ਹੋਣ ਵਾਲੇ ‘ਇੰਸਪੀਰੇਸ਼ਨਲ ਸਟੈਪਸ 2024’ ਈਵੈਂਟ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਬਰੈਂਪਟਨ ਵਿਚ 26 ਮਈ ਨੂੰ ਹੋਣ ਵਾਲੇ ‘ਇੰਸਪੀਰੇਸ਼ਨਲ ਸਟੈਪਸ 2024’ ਈਵੈਂਟ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਬਰੈਂਪਟਨ/ਬਿਊਰੋ ਨਿਊਜ਼ : ਐਤਵਾਰ 26 ਮਈ ਨੂੰ ਸਥਾਨਕ ਚਿੰਗੂਆਕੂਜ਼ੀ ਪਾਰਕ ਤੋਂ ਆਰੰਭ ਤੇ ਇੱਥੇ ਹੀ ਸਮਾਪਤ ਹੋਣ ਵਾਲੇ ਹਾਫ਼-ਮੈਰਾਥਨ ਈਵੈਂਟ ‘ਇੰਸਪੀਰੇਸ਼ਨਲ ਸਟੈੱਪਸ 2024’ ਲਈ ਮੁੱਢਲੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਨੂੰ ਅੰਤਮ ਛੋਹ ਦਿੱਤੀ ਜਾ ਰਹੀ ਹੈ। ਇਹ ਮਹਾਨ ਈਵੈਂਟ ਸਥਾਨਕ ਸੰਸਥਾਵਾਂ ਟੀਪੀਏਆਰ ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ, ਐੱਨਲਾਈਟ ਕਿੱਡਜ਼, ਸਹਾਇਤਾ, ਡਰੱਗ ਅਵੇਅਰਨੈੱਸ ਸੋਸਾਇਟੀ, ਤਰਕਸ਼ੀਲ ਸੋਸਾਇਟੀ ਅਤੇ ਪਿੰਗਲਵਾੜਾ ਵੱਲੋਂ ਮਿਲ ਕੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਵਾਰ ਦੇ ‘ਇੰਸਪੀਰੇਸ਼ਨਲ ਸਟੈੱਪਸ 2024’ ਦੀ ਖ਼ਾਸੀਅਤ ਇਹ ਹੈ ਕਿ ਸਿਹਤ ਸਬੰਧੀ ਜਾਗਰੂਕਤਾ ਨਾਲ ਸਬੰਧਿਤ ਇਸ ਈਵੈਂਟ ਵਿਚ ਬਰੈਂਪਟਨ ਸਿਟੀ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਦੇ ਨਾਲ ਹੀਪੀਲ ਰੀਜਨਲ ਪੋਲੀਸ ਵੱਲੋਂ ਹਰ ਪ੍ਰਕਾਰ ਦੀ ਸੁਰੱਖਿਆ ਯਕੀਨੀ ਬਨਾਉਣ ਦਾ ਭਰੋਸਾ ਦਿਵਾਇਆ ਗਿਆ ਹੈ ਤਾਂ ਜੋ ਇਸ ਦੌੜ ਵਿੱਚ ਸ਼ਾਮਲ ਹੋਣ ਵਾਲੇ ਦੌੜਾਕ ਆਪਣਾ ਧਿਆਨ ਦੌੜ ਵਿਚ ਪੂਰੀ ਤਰ੍ਹਾਂ ਕੇਂਦ੍ਰਿਤ ਕਰ ਸਕਣ। ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਇਸ ਈਵੈਂਟ ਦੇ ਪ੍ਰਬੰਧਕ ਨਰਿੰਦਰਪਾਲ ਬੈਂਸ ਨੇ ਕਿਹਾ, ਇਹ ‘ਬਰੈਂਪਟਨ ਹਾਫ਼-ਮੈਰਾਥਨ’ ਮਹਿਜ਼ ਇੱਕ ਦੌੜ ਨਹੀਂ ਹੈ, ਸਗੋਂ ਇਹ ਈਵੈਂਟ ਤਾਂ ‘ਹਾਂ-ਪੱਖੀ ਤਬਦੀਲੀ’ ਤੇ ਸਮਾਜਿਕ-ਸਾਂਝ’ ਦਾ ਸੂਚਕ ਹੈ। ਅਸੀਂ ਆਪਣੀਆਂ ਸਹਿਯੋਗੀ ਸੰਸਥਾਵਾਂ ਤੇ ਹੋਰ ਭਾਈਵਾਲਾਂ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਵੱਲੋਂ ਮਿਲੇ ਭਰਵੇਂ ਤੇ ਉਸਾਰੂ ਸਹਿਯੋਗ ਸਦਕਾ ਸਾਨੂੰ ਪੂਰਨ ਆਸ ਹੈ ਕਿ ਇਹ ਈਵੈਂਟਭਰਪੂਰ ਗਿਣਤੀ ਵਾਲਾ ਅਤੇ ਇਸ ਦੇ ਨਾਲ ਹੀ ਗੁਣਾਤਮਿਕ ਪੱਖੋਂ ਵੀ ਇਹ ਯਾਦਗਾਰੀ ਸਾਬਤ ਹੋਵੇਗਾ। ਅਸੀਂ ਸਾਰੇ ਮਿਲ ਕੇ ਕਮਿਊਨਿਟੀ ਦੇ ਉੱਜਲੇ ਭਵਿੱਖ ਲਈ ਕੰਮ ਕਰਾਂਗੇ ਅਤੇਅੱਗੋਂ ਹੋਰ ਪ੍ਰਾਪਤੀਆਂ ਕਰਾਂਗੇ।
ਬਰੈਂਪਟਨ ਦੇ ਬਿਜ਼ਨੈੱਸ ਅਦਾਰਿਆਂ ਤੇ ਹੋਰ ਸਥਾਨਕ ਸਮਾਜਿਕ ਸੰਸਥਾਵਾਂ ਵੱਲੋਂ ਇਸ ਈਵੈਂਟ ਲਈ ਭਾਰੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਦੌੜ ਦੇ ਸਮੁੱਚੇ ਰੂਟ ਉੱਪਰ ਵੱਖ-ਵੱਖ ਥਾਵਾਂ ‘ਤੇ ਕਈ ਸਮਾਜਿਕ ਸੰਸਥਾਵਾਂ ਵੱਲੋਂ ‘ਵਾਟਰ ਸਟੇਸ਼ਨ’ ਕਾਇਮ ਕੀਤੇ ਜਾ ਰਹੇ ਹਨ। ‘ਬੀਵੀਡੀ ਗਰੁੱਪ’ ਇਸ ਈਵੈਂਟ ਦਾ ‘ਟਾਈਟਲ ਸਪਾਂਸਰ’ ਹੈ ਅਤੇ ਇਸ ਦੇ ਨਾਲ ਹੋਰ ਕਈ ਸਪਾਂਸਰਾਂ ਵੱਲੋਂ ਵੀ ਭਰਵਾਂ ਸਹਿਯੋਗ ਮਿਲਿਆ ਹੈ। ਦੌੜ ਦੇ ਇਸ ਈਵੈਂਟ ਲਈ ਹੁਣ ਤੀਕ 500 ਦੇ ਲੱਗਭੱਗ ਦੌੜਾਕਾਂ ਤੇ ਪੈਦਲ ਚੱਲਣ ਵਾਲਿਆਂ ਦੇ ਨਾਵਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਰਜਿਸਟਰੇਸ਼ਨ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਪ੍ਰਬੰਧਕਾਂ ਨੂੰ ਇਸ ਈਵੈਂਟ ਵਿਚ ਲੋਕਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਆਸ ਹੈ। ਇਸ ਈਵੈਂਟ ਵਿੱਚ 21 ਕਿਲੋਮੀਟਰ ਹਾਫ਼-ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਮੁਕਾਬਲੇ ਦੀਆਂ ਦੌੜਾਂ ਹੋਣਗੀਆਂ। ਇਸ ਤੋਂ ਇਲਾਵਾ ਇਸ ਵਿੱਚ ਸ਼ੁਗਲੀਆ ਤੌਰ ‘ਤੇ ਪੰਜ ਕਿਲੋਮੀਟਰ ਦੌੜਨ ਤੇ ਤੁਰਨ ਵਾਲੇ ਲੋਕ ਵੀ ਸ਼ਾਮਲ ਹੋਣਗੇ ਅਤੇ ਬੱਚਿਆਂ ਦੀ ਇੱਕ ਕਿਲੋਮੀਟਰ ਦੌੜ ਵੀ ਕਰਵਾਈ ਜਾਏਗੀ। ਲੋਕਾਂ ਵਿੱਚ ਇਸ ਈਵੈਂਟਲਈ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।

Check Also

ਕੈਨੇਡਾ ਵਿਚ ਰੋਸ ਮੁਜ਼ਾਹਰਾਕਾਰੀ

ਭਾਰਤੀ ਵਿਦਿਆਰਥੀਆਂ ਦੀ ਭੁੱਖ ਹੜਤਾਲ ਹਜ਼ਾਰਾਂ ਵਿਦਿਆਰਥੀਆਂ ‘ਤੇ ਲਟਕ ਰਹੀ ਡੀਪੋਰਟੇਸ਼ਨ ਦੀ ਤਲਵਾਰ ਟੋਰਾਂਟੋ /ਬਿਊਰੋ …