16.8 C
Toronto
Tuesday, October 13, 2026
spot_img
Homeਜੀ.ਟੀ.ਏ. ਨਿਊਜ਼ਰਾਜ ਗਰੇਵਾਲ ਅਦਾਲਤ ਵੱਲੋਂ ਦੋਸ਼ ਮੁਕਤ ਕਰਾਰ

ਰਾਜ ਗਰੇਵਾਲ ਅਦਾਲਤ ਵੱਲੋਂ ਦੋਸ਼ ਮੁਕਤ ਕਰਾਰ

ਰਾਜ ਗਰੇਵਾਲ ਅਦਾਲਤ ਵੱਲੋਂ ਦੋਸ਼ ਮੁਕਤ ਕਰਾਰਗਰੇਵਾਲ ‘ਤੇ ਲੱਗੇ ਪੰਜ ਚਾਰਜਾਂ ਵਿਚੋਂ ਤਿੰਨ ਪਹਿਲਾਂ ਲਈ ਲਏ ਜਾ ਚੁੱਕੇ ਸਨ ਵਾਪਸ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਈਸਟ ਤੋਂ ਮੈੱਬਰ ਪਾਰਲੀਮੈਂਟ ਰਹੇ ਰਾਜ ਗਰੇਵਾਲ, ਜਿਨ੍ਹਾਂ ਦੇ 2018 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਨੂੰ ਅਦਾਲਤ ਵੱਲੋਂ ਦੋਸ ਮੁਕਤ ਕਰਾਰ ਦੇ ਦਿੱਤਾ ਗਿਆ ਹੈ।
ਰਾਜ ਗਰੇਵਾਲ ਉੱਤੇ ਪੰਜ ਚਾਰਜ ਲੱਗੇ ਸਨ, ਜਿਨ੍ਹਾਂ ਵਿੱਚੋਂ ਤਿੰਨ ਪਹਿਲਾਂ ਹੀ ਵਾਪਿਸ ਲਏ ਜਾ ਚੁੱਕੇ ਸਨ ਤੇ ਬਾਕੀ ਬਚੇ ਦੋ ਕ੍ਰਿਮੀਨਲ ਚਾਰਜਿਜ ਵੀ ਖਤਮ ਕਰ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਪਿਛਲੇ ਸਾਲ ਇਸ ਮਾਮਲੇ ਦੇ ਸਬੰਧ ਵਿੱਚ ਨੌਂ ਮਹੀਨਿਆਂ ਦੀ ਸੁਣਵਾਈ ਅਦਾਲਤ ਵੱਲੋਂ ਕੀਤੀ ਗਈ ਸੀ। ਇਸ ਦੌਰਾਨ ਬਹੁਤੇ ਸਾਰੇ ਲੋਕਾਂ ਦੀ ਗਵਾਹੀ ਲਈ ਗਈ ਤੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਗਈ। ਪਰ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜੱਜ ਵੱਲੋਂ ਰਾਜ ਗਰੇਵਾਲ ਉੱਤੇ ਲੱਗੇ ਸਾਰੇ ਚਾਰਜਿਜ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਇਹ ਦੋਸ ਸਪੈਸਲ ਪ੍ਰੋਸੀਜਰ ਤਹਿਤ ਖਾਰਜ ਕੀਤੇ ਗਏ ਹਨ। ਇਸ ਪ੍ਰੋਸੀਜਰ ਨੂੰ ਡਾਇਰੈਕਟਿਡ ਵਰਡਿਕਟ ਆਖਿਆ ਜਾਂਦਾ ਹੈ। ਇਹ ਡਾਇਰੈਕਟਿਡ ਵਰਡਿਕਟ ਇਸ ਲਈ ਦਿੱਤਾ ਗਿਆ ਕਿਉਂਕਿ ਕ੍ਰਾਊਨ ਵਕੀਲ ਗਰੇਵਾਲ ਉੱਤੇ ਲੱਗੇ ਇਨ੍ਹਾਂ ਦੋਸਾਂ ਨੂੰ ਸਿੱਧ ਕਰਨ ਲਈ ਕੋਈ ਵੀ ਸਬੂਤ ਪੇਸ ਨਹੀਂ ਕਰ ਸਕੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਹੁਤ ਹੀ ਘੱਟ ਮਾਮਲਿਆਂ ਵਿੱਚ ਜੱਜ ਮਸਕੂਕ ਦੇ ਸਬੰਧ ਵਿੱਚ ਡਾਇਰੈਕਟਿਡ ਵਰਡਿਕਟ ਤਹਿਤ ਦੋਸ ਖਾਰਜ ਕਰਦਾ ਹੈ। ਇਸ ਤੋਂ ਪਹਿਲਾਂ ਰਾਜ ਗਰੇਵਾਲ ਵੱਲੋਂ ਇਹ ਅਰਜੀ ਪਾਈ ਗਈ ਸੀ ਕਿ ਕ੍ਰਾਊਨ ਵਕੀਲ ਉਨ੍ਹਾਂ ਖਿਲਾਫ ਲੱਗੇ ਦੋਸਾਂ ਦੇ ਸਬੰਧ ਵਿੱਚ ਕੋਈ ਵੀ ਸਬੂਤ ਪੇਸ ਕਰਨ ਵਿੱਚ ਅਸਮਰੱਥ ਰਿਹਾ ਇਸ ਲਈ ਕੇਸ ਨੂੰ ਹੋਰ ਲਮਕਾਉਣ ਦੀ ਥਾਂ ਇਸ ਉੱਤੇ ਫੈਸਲਾ ਦਿੱਤਾ ਜਾਵੇ। ਗਰੇਵਾਲ ਦੀ ਇਸ ਅਰਜੀ ਨੂੰ ਮਨਜੂਰ ਕਰਦਿਆਂ ਹੋਇਆਂ ਤੇ ਹੁਣ ਤੱਕ ਦੀ ਚੱਲੀ ਮਾਮਲੇ ਦੀ ਸੁਣਵਾਈ ਨੂੰ ਧਿਆਨ ਵਿੱਚ ਰੱਖਦਿਆਂ ਜੱਜ ਵੱਲੋਂ ਰਾਜ ਗਰੇਵਾਲ ਨੂੰ ਦੋਸ ਮੁਕਤ ਕਰਾਰ ਦੇ ਦਿੱਤਾ ਗਿਆ ਹੈ ਤੇ ਉਨ੍ਹਾਂ ਉੱਤੇ ਚੱਲ ਰਿਹਾ ਇਹ ਮਾਮਲਾ ਖਾਰਜ ਕਰ ਦਿੱਤਾ ਗਿਆ ਹੈ। ਜੱਜ ਇਸ ਬਾਰੇ ਸੁੱਕਰਵਾਰ ਨੂੰ ਵਿਸਥਾਰਪੂਰਬਕ ਇਸ ਮਾਮਲੇ ਦਾ ਫੈਸਲਾ ਸੁਣਾਉਣਗੇ। ਇਸ ਤੋਂ ਬਾਅਦ ਰਾਜ ਗਰੇਵਾਲ ਇੱਕ ਪ੍ਰੈੱਸ ਕਾਨਫਰੰਸ ਵੀ ਕਰਨਗੇ।
ਇਸ ਦੌਰਾਨ ਪੰਜਾਬੀ ਪੋਸਟ ਨਾਲ ਗੱਲਬਾਤ ਕਰਦਿਆਂ ਰਾਜ ਗਰੇਵਾਲ ਨੇ ਆਖਿਆ ਕਿ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਇਸ ਮੁਸਕਲ ਘੜੀ ਵਿੱਚ ਬਹੁਤ ਸਾਥ ਦਿੱਤਾ ਗਿਆ ਹੈ ਜਿਸ ਲਈ ਉਹ ਸੱਭ ਦੇ ਸੁਕਰਗੁਜਾਰ ਹਨ। ਉਨ੍ਹਾਂ ਆਖਿਆ ਕਿ ਇਹ ਸਮਾਂ ਉਨ੍ਹਾਂ ਲਈ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਔਖਾ ਸੀ।ਅਖੀਰ ਵਿੱਚ ਉਨ੍ਹਾਂ ਪਰਮਾਤਮਾ ਦਾ ਸੁਕਰੀਆ ਵੀ ਅਦਾ ਕੀਤਾ। ਜਿਕਰਯੋਗ ਹੈ ਕਿ ਰਾਜ ਗਰੇਵਾਲ ਉੱਤੇ 6 ਮਿਲੀਅਨ ਦੇ ਨੇੜੇ ਤੇੜੇ ਫੰਡਾਂ ਦਾ ਐਥਿਕਸ ਕਮਿਸਨਰ ਕੋਲ ਖੁਲਾਸਾ ਨਾ ਕਰਨ ਦਾ ਦੋਸ ਲਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਉੱਤੇ ਫਰੌਡ ਤੇ ਬ੍ਰੀਚ ਆਫ ਟਰਸਟ ਵਰਗੇ ਦੋਸ ਵੀ ਲੱਗੇ ਸਨ।ਅਦਾਲਤੀ ਦਸਤਾਵੇਜਾਂ ਅਨੁਸਾਰ ਪੁਲਿਸ ਨੇ ਇਹ ਦੋਸ ਲਾਇਆ ਸੀ ਕਿ 19 ਅਕਤੂਬਰ, 2015 ਤੇ 23 ਅਪਰੈਲ, 2019 ਦਰਮਿਆਨ ਗਰੇਵਾਲ, ਜੋ ਕਿ ਉਸ ਸਮੇਂ ਐਮਪੀ ਸਨ, ਨੂੰ 6 ਮਿਲੀਅਨ ਡਾਲਰ ਦੇ ਫੰਡ ਹਾਸਲ ਹੋਏ ਸਨ ਜਿਨ੍ਹਾਂ ਦਾ ਉਨ੍ਹਾਂ ਵੱਲੋਂ ਐਥਿਕਸ ਕਮਿਸਨਰ ਕੋਲ ਕੋਈ ਖੁਲਾਸਾ ਨਹੀਂ ਕੀਤਾ ਗਿਆ, ਜਿਸ ਨੂੰ ਬ੍ਰੀਚ ਆਫ ਟਰਸਟ ਕਰਾਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਰਾਜ ਗਰੇਵਾਲ ਉੱਤੇ ਇਸ ਰਕਮ ਨੂੰ ਨਿਜੀ ਫਾਇਦੇ ਲਈ ਵਰਤਣ ਦਾ ਦੋਸ ਵੀ ਲਾਇਆ ਗਿਆ। ਪ੍ਰਧਾਨ ਮੰਤਰੀ ਆਫਿਸ ਵੱਲੋਂ ਇਹ ਖੁਲਾਸਾ ਕੀਤੇ ਜਾਣ ਕਿ ਰਾਜ ਗਰੇਵਾਲ ਜੂਏ ਦੀ ਲਤ ਨਾਲ ਸਿੱਝਣ ਲਈ ਆਪਣਾ ਸਿਹਤ ਸਬੰਧੀ ਇਲਾਜ ਕਰਵਾ ਰਹੇ ਹਨ, ਉਨ੍ਹਾਂ ਨੇ 2018 ਵਿੱਚ ਲਿਬਰਲ ਕਾਕਸ ਛੱਡ ਦਿੱਤਾ ਸੀ।ਇਹ ਵੀ ਕਨਸੋਆਂ ਸਨ ਕਿ ਇਸ ਲਤ ਕਾਰਨ ਉਨ੍ਹਾਂ ਸਿਰ ਕਾਫੀ ਕਰਜਾ ਚੜ੍ਹ ਗਿਆ ਸੀ। ਬਾਅਦ ਵਿੱਚ ਉਹ ਆਜਾਦ ਉਮੀਦਵਾਰ ਵਜੋਂ ਪਾਰਲੀਆਮੈਂਟ ਵਿੱਚ ਬੈਠਦੇ ਰਹੇ ਪਰ ਫਿਰ 2019 ਦੀਆਂ ਚੋਣਾਂ ਵਿੱਚ ਉਹ ਖੜ੍ਹੇ ਨਹੀਂ ਹੋਏ।

RELATED ARTICLES
POPULAR POSTS