ਸੜਕ ਹਾਦਸੇ ਜਾਂ ਆਤਮ ਹੱਤਿਆ?
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਦਿਨੋਂ ਦਿਨ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਇਹ ਸੜਕ ਹਾਦਸੇ ਡਰਾਈਵਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਇਸਦੇ ਚੱਲਦਿਆਂ ਲੰਘੇ ਸਾਲ 2017 ਵਿਚ ਓਨਟਾਰੀਓ ਵਿਚ ਹੀ 343 ਵਿਅਕਤੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਹਾਦਸਿਆਂ ਦੌਰਾਨ ਹੋਈਆਂ ਜ਼ਿਆਦਾਤਰ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ ਤੇ ਡਰਾਈਵਰਾਂ ਦਾ ਗੈਰ-ਜ਼ਿੰਮੇਦਾਰ ਰਵੱਈਆ ਜਾਨੀ ਨੁਕਸਾਨ ਦਾ ਵੱਡਾ ਕਾਰਨ ਬਣਿਆ। ਪੁਲਿਸ ਦਾ ਕਹਿਣਾ ਹੈ ਕਿ 91 ਵਿਅਕਤੀਆਂ ਦੀ ਮੌਤ ਕਮਰਸ਼ੀਅਲ ਟਰਾਂਸਪੋਰਟ ਟਰੱਕਾਂ ਦੀ ਸ਼ਮੂਲੀਅਤ ਵਾਲੇ ਹਾਦਸਿਆਂ ਵਿਚ ਹੋਈ, ਜਦਕਿ 48 ਹੋਰ ਮੋਟਰ ਸਾਈਕਲ ਸਵਾਰਾਂ ਦੀ ਮੌਤ ਵੀ ਸੜਕ ਹਾਦਸਿਆਂ ਵਿਚ ਹੋਈ।
ਸਨੋਅ ਮੋਬਾਈਲ ਹਾਦਸਿਆਂ ਵਿਚ 29 ਜਾਨਾਂ ਗਈਆਂ, ਇਹ ਵੀ ਆਪਣੇ ਆਪ ਵਿਚ ਇਕ ਰਿਕਾਰਡ ਹੈ। ਪੁਲਿਸ ਨੇ ਦੱਸਿਆ ਕਿ 2016 ਦੌਰਾਨ 307 ਵਿਅਕਤੀ ਵੱਖ-ਵੱਖ ਸੜਕ ਹਾਦਸਿਆਂ ਕਾਰਨ ਮਾਰੇ ਗਏ ਸਨ। ਪਰ 2017 ਵਿਚ ਹੱਦ ਤੋਂ ਜ਼ਿਆਦਾ ਤੇਜ਼ ਰਫਤਾਰ, ਸੰਤੁਲਨ ਗਵਾਉਣ ਤੇ ਡਰਾਈਵਰਾਂ ਦੀ ਬੇਧਿਆਨੀ ਕਾਰਨ ਜ਼ਿਆਦਾ ਹਾਦਸੇ ਵਾਪਰੇ। ਕਈ ਮਾਮਲਿਆਂ ਵਿਚ ਚਾਲਕਾਂ ਨੇ ਸੀਟ ਬੈਲਟ ਵੀ ਨਹੀਂ ਲਾਈ ਹੋਈ ਸੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਕਮਿਸ਼ਨਰ ਜੇ.ਵੀ. ਹਾਕਸ ਨੇ ਸੜਕ ਹਾਦਸਿਆਂ ਦੀ ਵਧਦੀ ਗਿਣਤੀ ‘ਤੇ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਸੜਕ ਹਾਦਸਿਆਂ ਕਾਰਨ ਮੌਤਾਂ ਹੁੰਦੀਆਂ ਹਨ ਪਰ ਜ਼ਿਆਦਾਤਰ ਹਾਦਸਿਆਂ ਨੂੰ ਰੋਕਣਾ ਸੰਭਵ ਹੁੰਦਾ ਹੈ। ਡਰਾਈਵਰਾਂ ਦੀ ਲਾਪਰਵਾਹੀ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਬਣਦਾ ਹੈ। ਓਨਟਾਰੀਓ ਵਿਚ ਵਾਪਰੇ ਦਰਦਨਾਕ ਹਾਦਸਿਆਂ ਵਿਚ ਉਹ ਹਾਦਸਾ ਵੀ ਸ਼ਾਮਲ ਹੈ ਜਿਥੇ ਤੇਲ ਦੇ ਟੈਂਕਰ ਨੂੰ ਅੱਗ ਲੱਗਣ ਪਿੱਛੋਂ ਧਮਾਕਾ ਹੋ ਗਿਆ ਤੇ ਕਈ ਗੱਡੀਆਂ ਇਸ ਦੀ ਲਪੇਟ ਵਿਚ ਆ ਗਈਆਂ ਸਨ। ਪੁਲਿਸ ਵਲੋਂ ਲਗਾਤਾਰ ਹਾਈਵੇਅ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਕੁਝ ਬੇਧਿਆਨੇ ਡਰਾਈਵਰ ਨਾ ਸਿਰਫ ਖੁਦ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਬਲਕਿ ਹੋਰਨਾਂ ਦੀਆਂ ਜਾਨਾਂ ਵੀ ਖਤਰੇ ਵਿਚ ਪਾ ਦਿੰਦੇ ਹਨ।
Home / ਜੀ.ਟੀ.ਏ. ਨਿਊਜ਼ / ਲਾਪਰਵਾਹੀ ਦਾ ਨਤੀਜਾ : ਓਨਟਾਰੀਓ ‘ਚ 2017 ਦੌਰਾਨ 343 ਵਿਅਕਤੀਆਂ ਨੇ ਵੱਖੋ-ਵੱਖ ਸੜਕ ਹਾਦਸਿਆਂ ‘ਚ ਗੁਆਈਆਂ ਜਾਨਾਂ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …