Breaking News
Home / ਭਾਰਤ / ਫਿਨਲੈਂਡ ਦੇ ਪ੍ਰਧਾਨ ਮੰਤਰੀ ਗਏ ਇਕਾਂਤਵਾਸ ‘ਚ

ਫਿਨਲੈਂਡ ਦੇ ਪ੍ਰਧਾਨ ਮੰਤਰੀ ਗਏ ਇਕਾਂਤਵਾਸ ‘ਚ

ਕਰੋਨਾ ਕਾਰਨ ਸੰਸਾਰ ਭਰ ‘ਚ 1 ਲੱਖ 85 ਹਜ਼ਾਰ ਤੋਂ ਵੱਧ ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਦਾ ਕਹਿਰ ਦੁਨੀਆ ਭਰ ‘ਚ ਬਰਕਾਰ ਹੈ ਅਤੇ ਪੂਰੀ ਦੁਨੀਆ ਕਰੋਨਾ ਤੋਂ ਬੁਰੀ ਤਰ੍ਹਾਂ ਡਰ ਚੁੱਕੀ ਹੈ। ਇਸ ਡਰ ਦੇ ਚਲਦਿਆਂ ਹੀ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰੀਨ ਨੇ ਖੁਦ ਨੂੰ ਇਕਾਂਤਵਾਸ ‘ਚ ਰੱਖਿਆ ਹੈ। ਸਨਾ ਮਾਰੀਨ ਨੇ ਆਪਣੇ ਘਰ ‘ਚ ਕੰਮ ਕਰਨ ਵਾਲੇ ਇਕ ਵਿਅਕਤੀ ਦੇ ਕਿਸੇ ਕਰੋਨਾ ਪੀੜਤ ਦੇ ਸੰਪਰਕ ‘ਚ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਸਨਾ ਮਾਰੀਕਨ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ ਅਤੇ ਉਨ੍ਹਾਂ ‘ਚ ਕਰੋਨਾ ਦਾ ਕੋਈ ਲੱਛਣ ਨਹੀਂ ਪਾਇਆ ਗਿਆ। 34 ਸਾਲਾ ਸਨਾ ਮਾਰੀਕਨ ਦਸੰਬਰ ‘ਚ ਦੁਨੀਆ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੀ ਸੀ ਅਤੇ ਕਰੋਨਾ ਤੋਂ ਡਰਦਿਆਂ ਉਹ ਖੁਦ ਨੂੰ ਇਕਾਂਤਵਾਸ ‘ਚ ਰੱਖਣਗੇ। ਦੁਨੀਆ ਭਰ ‘ਚ ਫੈਲਿਆ ਕਰੋਨਾ ਵਾਇਰਸ ਹੁਣ ਤੱਕ 1 ਲੱਖ 85 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ ਜਦਕਿ ਸੰਸਾਰ ‘ਚ ਭਰ ‘ਚ 26 ਲੱਖ ਤੋਂ ਵੱਧ ਵਿਅਕਤੀ ਅਜੇ ਵੀ ਕਰੋਨਾ ਤੋਂ ਪੀੜਤ ਹਨ। ਸਿੰਘਾਪੁਰ ‘ਚ ਪਿਛਲੇ 24 ਘੰਟਿਆਂ ਦੌਰਾਨ 1037 ਨਵੇਂ ਕੇਸ ਸਾਹਮਣੇ ਆਏ ਹਨ। ਦੂਜੇ ਪਾਸੇ ਭਾਰਤ ਨੇ ਨੇਪਾਲ ਨੂੰ ਕਰੋਨਾ ਨਾਲ ਮੁਕਾਬਲਾ ਕਰਨ ਲਈ 23 ਟਨ ਜ਼ਰੂਰੀ ਦਵਾਈਆਂ ਭੇਂਟ ਕੀਤੀਆਂ ਹਨ। ਨੇਪਾਲ ‘ਚ ਭਾਰਤ ਦੇ ਰਾਜਦੂਤ ਮੋਹਨ ਕਵਾਤਰਾ ਨੇ ਦਵਾਈਆਂ ਦੀ ਇਹ ਖੇਪ ਨੇਪਾਲ ਦੇ ਸਿਹਤ ਮੰਤਰੀ ਨੂੰ ਸੌਂਪੀ। ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਟਵੀਟ ਕਰਕੇ ਇਸ ਸਹਿਯੋਗ ਦੇ ਭਾਰਤ ਦਾ ਧੰਨਵਾਦ ਵੀ ਕੀਤਾ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …