ਉਧਵ ਧੜਾ 21, ਕਾਂਗਰਸ ਪਾਰਟੀ 17 ਅਤੇ ਐਨਸੀਪੀ 10 ਸੀਟਾਂ ’ਤੇ ਲੜੇਗੀ ਚੋਣ
ਮੁੰਬਈ/ਬਿਊਰੋ ਨਿਊਜ਼ : ਮਹਾਂਰਾਸ਼ਟਰ ’ਚ ਵਿਰੋਧੀ ਧਿਰਾਂ ਦੇ ਗੱਠਜੋੜ ਮਹਾ ਵਿਕਾਸ ਅਘਾੜੀ ਦਰਮਿਆਨ ਲੋਕ ਸਭਾ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲ ਤੈਅ ਹੋ ਗਿਆ ਹੈ। ਮਹਾਂਰਾਸ਼ਟਰ ਦੀਆਂ 48 ਸੀਟਾਂ ਵਿਚੋਂ 21 ਸੀਟਾਂ ’ਤੇ ਸ਼ਿਵ ਸੈਨਾ ਉਧਵ ਠਾਕਰੇ, 17 ਸੀਟਾਂ ’ਤੇ ਕਾਂਗਰਸ ਪਾਰਟੀ ਅਤੇ 10 ਸੀਟਾਂ ’ਤੇ ਐਨਸੀਪੀ ਸ਼ਰਦ ਪਵਾਰ ਧੜਾ ਆਪਣੇ ਉਮੀਦਵਾਰ ਉਤਾਰੇਗਾ। ਮੁੰਬਈ ’ਚ ਅੱਜ ਮੰਗਲਵਾਰ ਨੂੰ ਤਿੰਨੋਂ ਪਾਰਟੀਆਂ ਵੱਲੋਂ ਕੀਤੀ ਗਈ ਜੁਆਇੰਟ ਪ੍ਰੈਸ ਕਾਨਫਰੰਸ ਦੌਰਾਨ ਸੀਟ ਸ਼ੇਅਰਿੰਗ ਫਾਰਮੂਲੇ ਸਬੰਧੀ ਐਲਾਨ ਕੀਤਾ ਗਿਆ। ਮਹਾ ਵਿਕਾਸ ਅਘਾੜੀ ਦੇ ਆਗੂਆਂ ਦਰਮਿਆਨ ਮੁੰਬਈ ਸਾਊਥ ਸੈਂਟਰਲ, ਭਿਵੰਡੀ, ਸਾਂਗਲੀ ਅਤੇ ਸਤਾਰਾ ਸੀਟ ਨੂੰ ਲੈ ਕੇ ਵੀ ਸਹਿਮਤੀ ਬਣ ਗਈ ਹੈ।