Breaking News
Home / ਭਾਰਤ / ਹਾਰਦਿਕ ਪਟੇਲ ਭਾਜਪਾ ’ਚ ਹੋਏ ਸ਼ਾਮਲ

ਹਾਰਦਿਕ ਪਟੇਲ ਭਾਜਪਾ ’ਚ ਹੋਏ ਸ਼ਾਮਲ

ਪਟੇਲ ਨੇ ਕੋਬਾ ਤੋਂ ਭਾਜਪਾ ਦਫ਼ਤਰ ਕਮਲਮ ਤੱਕ ਕੱਢਿਆ ਰੋਡ ਸ਼ੋਅ
ਅਹਿਮਦਾਬਾਦ/ਬਿਊਰੋ ਨਿਊਜ਼ : ਗੁਜਰਾਤ ਦੇ ਪਾਟੀਦਾਰ ਆਗੂ ਹਾਰਦਿਕ ਪਟੇਲ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਸ਼ਵੇਤ ਬ੍ਰਹਮਾਭੱਟ ਵੀ ਸੂਬਾ ਪ੍ਰਧਾਨ ਸੀਆਰ ਪਟੇਲ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਈ। ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹਾਰਦਿਕ ਪਟੇਲ ਨੇ ਕੋਬਾ ਇਲਾਕੇ ਤੋਂ ਭਾਜਪਾ ਦਫ਼ਤਰ ਕਮਲਮ ਤੱਕ ਇਕ ਰੋਡ ਸ਼ੋਅ ਕੀਤਾ, ਜਿਸ ਵਿਚ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਸ਼ਾਮਲ ਹੋਏ। ਇਸ ਤੋਂ ਬਾਅਦ ਭਾਜਪਾ ਦਫ਼ਤਰ ਕਮਲਮ ਵਿਖੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੀ ਆਰ ਪਟੇਲ ਦੀ ਮੌਜੂਦਗੀ ’ਚ ਹਾਰਦਿਕ ਪਟੇਲ ਨੂੰ ਕੇਸਰੀਆ ਪਹਿਨਾਇਆ ਗਿਆ। ਧਿਆਨ ਰਹੇ ਕਿ ਹਾਰਦਿਕ ਪਟੇਲ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਨਰਾਜ਼ਗੀ ਦੇ ਚਲਦਿਆਂ ਕਾਂਗਰਸ ਪਾਰਟੀ ਤੋਂ ਲੰਘੇ ਦਿਨੀਂ ਅਸਤੀਫ਼ਾ ਦੇ ਦਿੱਤਾ ਸੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …