20.6 C
Toronto
Saturday, August 15, 2026
spot_img
Homeਭਾਰਤਲਖੀਮਪੁਰ ਖੀਰੀ ’ਚ ਦੋ ਦਲਿਤ ਭੈਣਾਂ ਦੀਆਂ ਲਾਸ਼ਾਂ ਦਰੱਖਤ ’ਤੇ ਲਟਕਦੀਆਂ ਮਿਲੀਆਂ

ਲਖੀਮਪੁਰ ਖੀਰੀ ’ਚ ਦੋ ਦਲਿਤ ਭੈਣਾਂ ਦੀਆਂ ਲਾਸ਼ਾਂ ਦਰੱਖਤ ’ਤੇ ਲਟਕਦੀਆਂ ਮਿਲੀਆਂ

ਲਖੀਮਪੁਰ ਖੀਰੀ ’ਚ ਦੋ ਦਲਿਤ ਭੈਣਾਂ ਦੀਆਂ ਲਾਸ਼ਾਂ ਦਰੱਖਤ ’ਤੇ ਲਟਕਦੀਆਂ ਮਿਲੀਆਂਮਾਂ ਬੋਲੀ : ਬਲਾਤਕਾਰ ਤੋਂ ਬਾਅਦ ਕੀਤੀ ਗਈ ਹੱਤਿਆ, 6 ਮੁਲਜ਼ਮ ਗਿ੍ਰਫ਼ਤਾਰ
ਲਖੀਮਪੁਰ ਖੀਰੀ/ਬਿਊਰੋ ਨਿਊਜ਼ : ਲਖੀਮਪੁਰ ਖੀਰੀ ’ਚ ਦੋ ਨਾਬਾਲਗ ਭੈਣਾਂ ਦੀਆਂ ਲਾਸ਼ਾਂ ਦਰਖਤ ’ਤੇ ਲਟਕਦੀਆਂ ਮਿਲੀਆਂ, ਜਿਨ੍ਹਾਂ ਵਿਚੋਂ ਇਕ 7ਵੀਂ ਅਤੇ ਦੂਜੀ 10ਵੀਂ ਕਲਾਸ ਦੀਆਂ ਵਿਦਿਆਰਥਣ ਸੀ। ਮਾਂ ਨੇ ਆਰੋਪ ਲਗਾਇਆ ਕਿ ਕੁਝ ਲੜਕੇ ਮੋਟਰ ਸਾਈਕਲ ’ਤੇ ਆਏ ਅਤੇ ਉਸ ਦੇ ਸਾਹਮਣੇ ਉਸ ਦੀਆਂ ਬੇਟੀਆਂ ਨੂੰ ਜਬਰਦਸਤੀ ਅਗਵਾ ਕਰਕੇ ਲੈ ਗਏ। ਜਿਨ੍ਹਾਂ ਵੱਲੋਂ ਪਹਿਲਾਂ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਦੀ ਹੱਤਿਆ ਕਰਕੇ ਲਾਸ਼ਾਂ ਦਰੱਖਤ ’ਤੇ ਲਟਕਾ ਦਿੱਤੀਆਂ ਤਾਂ ਜੋ ਪੂਰਾ ਮਾਮਲਾ ਖੁਦਕੁਸ਼ੀ ਦਾ ਲੱਗੇ। ਦੂਜੇ ਪਾਸੇ ਐਸਪੀ ਸੰਜੀਵ ਸਿੰਘ ਦੱਸਿਆ ਕਿ ਕਤਲ ਮਾਮਲੇ ’ਚ 6 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਐਸਪੀ ਨੇ ਕਿਹਾ ਕਿ ਲੜਕੀਆਂ ਨੂੰ ਜਬਰਦਸਤੀ ਨਹੀਂ ਲਿਜਾਇਆ ਗਿਆ ਸੀ ਬਲਕਿ ਮਿ੍ਰਤਕ ਭੈਣਾਂ ਦੇ ਜੁਨੈਦ ਅਤੇ ਸੋਹੇਲ ਨਾਮੀ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਪੁਲਿਸ ਵੱਲੋਂ ਕੀਤੀ ਗਈ ਜਾਂਚ ਅਨੁਸਾਰ ਪਤਾ ਲੱਗਿਆ ਹੈ ਕਿ ਦੋਵੇਂ ਭੈਣਾਂ ਬੁੱਧਵਾਰ ਨੂੰ ਜੁਨੈਦ ਅਤੇ ਸੋਹੇਲ ਦੇ ਕਹਿਣ ’ਤੇ ਹੀ ਘਰੋਂ ਨਿਕਲੀਆਂ ਸਨ। ਜੁਨੈਦ ਅਤੇ ਸੋਹੇਲ ਨੇ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਨੇ ਲੜਕੀਆਂ ਨਾਲ ਪਹਿਲਾਂ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੇ ਗਲਾ ਘੁੱਟ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।

 

RELATED ARTICLES
POPULAR POSTS