ਨਵੀਂ ਦਿੱਲੀ/ਬਿਊਰੋ ਨਿਊਜ਼
ਉੜੀ ਹਮਲੇ ਤੋਂ ਬਾਅਦ ਭਾਰਤ ਵਲੋਂ ਅਪਣਾਏ ਗਏ ਸਖਤ ਰੁਖ਼ ਨੂੰ ਵੇਖਦਿਆਂ ਹੋਇਆਂ ਪਾਕਿਸਤਾਨ ਸਹਿਮ ਗਿਆ ਹੈ। ਹਮਲੇ ਤੋਂ ਬਾਅਦ ਭਾਰਤ ਦੀ ਸਰਹੱਦ ਵਿਚ 15 ਅੱਤਵਾਦੀਆਂ ਨੂੰ ਦਾਖਲ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਫੇਲ੍ਹ ਕਰਨ ਵਾਲੀ ਫੌਜ ਦੀ ਸਰਹੱਦ ‘ਤੇ ਵਧੀ ਸਰਗਰਮੀ ਨੇ ਪਾਕਿਸਤਾਨ ਦੇ ਮੱਥੇ ‘ਤੇ ਪਸੀਨਾ ਲਿਆ ਦਿੱਤਾ ਹੈ। ਪਾਕਿਸਤਾਨੀ ਮੀਡੀਆ ਵਿਚ ਵੀ ਭਾਰਤ ਦੀ ਕੋਲਡ ਵਾਰ ਸਟੈਟਰਜੀ ਨੂੰ ਲੈ ਕੇ ਖਬਰਾਂ ਨਸ਼ਰ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਜਿੱਥੇ ਆਪਣੀ ਫੌਜ ਦੇ ਤਿੰਨਾਂ ਮੁਖੀਆਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਉਥੇ ਪਾਕਿਸਤਾਨੀ ਸਰਹੱਦ ‘ਤੇ ਜਵਾਨਾਂ ਦੀ ਤੈਨਾਤੀ ਵੱਡੀ ਗਿਣਤੀ ਵਿਚ ਕਰ ਦਿੱਤੀ ਹੈ ਤੇ ਟੈਂਕ ਸਮੇਤ ਭਾਰੀ ਗਿਣਤੀ ਵਿਚ ਅਸਲਾ ਵੀ ਸਰਹੱਦ ਵੱਲ ਰਵਾਨਾ ਕਰ ਦਿੱਤਾ ਹੈ। ਇਨ੍ਹਾਂ ਸਾਰੀਆਂ ਕਾਰਵਾਈਆਂ ‘ਤੇ ਨਜ਼ਰਸਾਨੀ ਕਰਦਿਆਂ ਪਾਕਿਸਤਾਨ ਨੇ ਵੀ ਆਪਣੀ ਜਾਨ ਬਚਾਉਣ ਦੇ ਇਰਾਦੇ ਨਾਲ ਏਅਰਫੋਰਸ ਨੂੰ ਜਵਾਬੀ ਕਾਰਵਾਈ ਲਈ ਜਿੱਥੇ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਉਥੇ ਪਾਕਿਸਤਾਨ ਨੇ ਆਪਣੇ ਕਈ ਹਾਈਵੇ ਬੰਦ ਕਰ ਦਿੱਤੇ ਹਨ, ਬਲਕਿ ਐਲਓਸੀ ਦੇ ਨਾਲ ਲੱਗਦੇ ਇਲਾਕਿਆਂ ਵਿਚ ਜਹਾਜ਼ਾਂ ਦੀਆਂ ਉਡਾਣਾਂ ਤੱਕ ਰੱਦ ਕਰ ਦਿੱਤੀਆਂ ਹਨ।
Check Also
ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ
ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …