ਐੱਮ.ਪੀਜ਼, ਐੱਮ.ਪੀ.ਪੀਜ਼, ਸਿਟੀ ਤੇ ਰੀਜ਼ਨਲ ਕਾਊਂਸਲਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਭਾਗ ਲਿਆ
ਬੁਲਾਰਿਆਂ ਨੇ ਕਿਹਾ – ਬਰੈਂਪਟਨ ਨੂੰ ਬਣਦਾ ਹਿੱਸਾ ਮਿਲਣਾ ਚਾਹੀਦਾ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਕ ਹੋਰ ਹਸਪਤਾਲ ਬਣਾਉਣ, ਯੂਨੀਵਰਸਿਟੀ, ਸ਼ਹਿਰ ਵਿਚ ਸੇਫ਼ਟੀ ਤੇ ਸਕਿਉਰਿਟੀ ਅਤੇ ਲੀਗਲ ਬੇਸਮੈਂਟਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਐੱਫ਼.ਬੀ.ਆਈ. ਸਕੂਲ ਵਿਚ 30 ਨਵੰਬਰ ਦਿਨ ਸ਼ਨੀਵਾਰ ਨੂੰ 12.30 ਵਜੇ ਇਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲਈ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ ਤੇ ਮਨਿੰਦਰ ਸਿੱਧੂ, ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰਾਂ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਅਮਰਜੋਤ ਸੰਧੂ ਤੇ ਐਨ.ਡੀ.ਪੀ. ਮੈਂਬਰ ਸਾਰਾ ਸਿੰਘ, ਸਿਟੀ ਤੇ ਰੀਜਨਲ ਕਾਂਊਸਲਰਾਂ ਹਰਕੀਰਤ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਪੈਟ ਫ਼ੋਰਟਿਨੀ, ਰੋਵੀਨਾ ਸੰਤੋਸ, ਪਾਲ ਵਿਸੈਟੇ ਅਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਸਮਾਜ-ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਭਾਗ ਲਿਆ। 12.30 ਵਜੇ ਸਕੂਲ ਦੇ ਜਿੰਮ-ਹਾਲ ਵਿਚ ਕੌਮੀ-ਗੀਤ ‘ਓ ਕੈਨੇਡਾ’਼ ਨਾਲ ਮੀਟਿੰਗ ਨੂੰ ਆਰੰਭ ਕਰਦਿਆਂ ਮੰਚ-ਸੰਚਾਲਕ ਸੀਮਾ ਗਿੱਲ ਨੇ ઑਜੀ-ਆਇਆਂ ਨੋਟ਼ ਪੜ੍ਹਦਿਆ ਹੋਇਆਂ ਮੀਟਿੰਗ ਵਿਚ ਹਾਜ਼ਰ ਸੱਭਨਾਂ ਦਾ ਸੁਆਗ਼ਤ ਕੀਤਾ। ਮੀਟਿੰਗ ਦੇ ਆਯੋਜਕਾਂ ਪ੍ਰਿੰ. ਸੰਜੀਵ ਧਵਨ, ਆਜ਼ਾਦ ਗੋਇਤ ਤੇ ਭਵੇਸ਼ ਭੱਟ ਨੇ ਹਾਜ਼ਰੀਨ ਦਾ ਇਸ ਮੀਟਿੰਗ ਵਿਚ ਆਉਣ ਲਈ ਸੁਆਗ਼ਤ ਤੇ ਧੰਨਵਾਦ ਕੀਤਾ। ਉਪਰੰਤ, ਬੁਲਾਰਿਆਂ ਵਿੱਚੋਂ ਸੱਭ ਤੋਂ ਪਹਿਲਾਂ ਕਰਨ ਅਜਾਇਬ ਸਿੰਘ ਸੰਘਾ ਨੂੰ ਮੰਚ ઑਤੇ ਬੁਲਾਇਆ ਗਿਆ ਜਿਨ੍ਹਾਂ ਨੇ ਆਪਣਾ ਸੰਬੋਧਨ ઑਅਰਦਾਸ਼ ਦੇ ਅੰਤਲੇ ਸ਼ਬਦਾਂ ઑਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇਾ ਭਲ਼ਾ ਤੋਂ ਸ਼ੁਰੂ ਕਰਦਿਆਂ ਇਸ ਜਨਤਕ ਮੀਟਿੰਗ ਦੇ ਉਦੇਸ਼ਾਂ ਬਾਰੇ ਭਰਪੂਰ ਚਾਨਣਾ ਪਾਇਆ ਅਤੇ ਕਿਹਾ ਕਿ ਉਹ ਬਰੈਂਪਟਨ ਦੀਆਂ ਇਨ੍ਹਾਂ ਜਾਇਜ਼ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ ਤੇ ਨਾ ਹੀ ਹੋਰਨਾਂ ਨੂੰ ਪਿੱਛੇ ਹਟਣ ਦੇਣਗੇ। ਉਨ੍ਹਾਂ ਤੋਂ ਬਾਅਦ ਇਸਲਾਮਿਕ ਫ਼ੋਰਮ ਆਫ਼ ਕੈਨੇਡਾ ਦੇ ਪ੍ਰੈਜ਼ੀਡੈਂਟ ਇਮਾਮ ਸ਼ੇਖ਼ ਫ਼ੈਜ਼ਲ ਅਤੇ ਪ੍ਰਿੰਸੈੱਸ ਬਾਊਚਰ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਮੰਚ ਦੀ ਕਾਰਵਾਈ ਸੰਭਾਲਦਿਆਂ ਹੋਇਆਂ ਐਵਲਿਨਾ ਰੈਡਾਕੌਵਿਚ ਨੇ ਡੱਚੈੱਸ ਕਿੰਬਰਲੀ, ਡੌਨ ਪਟੇਲ, ਮੈਰੀਓ ਰੂਸੋ, ਸੱਯਦ ਤੱਕਵੀ, ਸਾਬਕਾ ਐੱਮ.ਪੀ. ਗੁਰਬਖ਼ਸ਼ ਸਿੰਘ ਮੱਲ੍ਹੀ, ਕੋਡੀ ਵਾੱਚਰ, ਪ੍ਰੋ. ਜਗੀਰ ਸਿੰਘ ਕਾਹਲੋਂ, ਕਮਲੇਸ਼ ਸ਼ਾਹ, ਤਰੁਨ ਬਿੱਜੂ, ਜੋਤਵਿੰਦਰ ਸੋਢੀ, ਸੁਖਵਿੰਦਰ ਸਿੰਘ ਚੰਦੀ, ઑ’ਪਰਵਾਸੀ’਼ ਸਮੂਹ ਦੇ ਸੰਚਾਲਕ ਰਜਿੰਦਰ ਸੈਣੀ, ਪ੍ਰਿੰ. ਸੰਜੀਵ ਧਵਨ, ਆਜ਼ਾਦ ਗੋਇਤ ਤੇ ਭਵੇਸ਼ ਭੱਟ ਨੂੰ ਵਾਰੋ-ਵਾਰੀ ਮੰਚ ‘ઑਤੇ ਆਉਣ ਦਾ ਸੱਦਾ ਦਿੱਤਾ। ਬੁਲਾਰਿਆਂ ਦੇ ਸੰਬੋਧਨ ਦਾ ਮੁੱਖ-ਧੁਰਾ ਬਰੈਂਪਟਨ ਵਿਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਦੇ ਮੱਦੇਨਜ਼ਰ ਇੱਥੇ ਇਕ ਹੋਰ ਹਸਪਤਾਲ ਦੀ ਫ਼ੌਰੀ ਲੋੜ, ਪੀਲ ਮੈਮੋਰੀਅਲ ਹਸਪਤਾਲ ਨੂੰ ઑਫੁੱਲ-ਟਾਈਮ ਹਸਪਤਾਲ਼ ਬਨਾਉਣਾ, ਮੌਜੂਦਾ ਬਰੈਂਪਟਨ ਸਿਵਿਕ ਹਸਪਤਾਲ ਵਿਚ ਹੋਰ ਬੈੱਡਾਂ ਦਾ ਪ੍ਰਬੰਧ ਕਰਕੇ ਮਰੀਜ਼ਾਂ ਦੇ ਹਾਲਵੇਅ-ਇਲਾਜ ਨੂੰ ਬੰਦ ਕਰਨਾ, ਸ਼ਹਿਰ ਵਿਚ ਪੂਰੀ ਯੂਨੀਵਰਸਿਟੀ ਦੀ ਸਥਾਪਨਾ ਕਰਨਾ, ਲੀਗਲ ਬੇਸਮੈਂਟਾਂ ਦੀ ਮੰਗ ਪੂਰੀ ਕਰਨਾ ਅਤੇ ਸ਼ਹਿਰ ਵਿਚ ਸੇਫ਼ਟੀ ਤੇ ਸਕਿਉਰਿਟੀ ਦੀਆਂ ਸਮੱਸਿਆਵਾਂ ਰਿਹਾ। ਆਪਣੇ ਸੰਬੋਧਨਾਂ ਵਿਚ ਕਈ ਬੁਲਾਰਿਆਂ ਨੇ ਸਰਕਾਰ ਵੱਲੋਂ ਬਰੈਂਪਟਨ ਨੂੰ ਇਸ ਸਮੇਂ ਬਣਦਾ ਹਿੱਸਾ ਨਾ ਮਿਲਣ ਦੀ ਗੱਲ ਕਾਫ਼ ਤਿੱਖੀ ਸੁਰ ਵਿਚ ਕਹੀ। ਸੁਖਵਿੰਦਰ ਚੰਦੀ ਨੇ ਕਿਹਾ ਕਈ ਲੋਕ ਪ੍ਰਿੰ. ਸੰਜੀਵ ਧਵਨ ਤੇ ਉਨ੍ਹਾਂ ਦੇ ਸਾਥੀਆਂ ਦੇ ਇਸ ਉਪਰਾਲੇ ਨੂੰ ઑਹਿੰਦੂਵਾਦ਼ ਨਾਲ ਜੋੜ ਕੇ ਵੇਖ ਰਹੇ ਹਨ ਜੋ ਸਰਾਸਰ ਗ਼ਲਤ ਹੈ। ਇਹ ਸਾਰੇ ਬਰੈਂਪਟਨ-ਵਾਸੀਆਂ ਦੇ ਸਾਂਝੇ ਮਸਲੇ ਹਨ ਅਤੇ ਸਾਨੂੰ ਸਾਰਿਆਂ ਨੂੰ ਕੈਨੇਡੀਅਨ ਹੋਣ ਦੇ ਨਾਤੇ ਇਨ੍ਹਾਂ ਦੇ ਹੱਲ ਲਈ ਇਕ-ਮੁੱਠ ਹੋ ਕੇ ਸਾਂਝੇ ਯਤਨ ਕਰਨੇ ਚਾਹੀਦੇ ਹਨ। ਰਜਿੰਦਰ ਸੈਣੀ ਨੇ ਬਰੈਂਪਟਨ ਦਾ ਇਕਲੌਤਾ ਹਸਤਾਲ ਵੀ ਆਪਣੀ ਸਮਰੱਥਾ ਅਨੁਸਾਲ ਕੰਮ ਨਹੀਂ ਕਰ ਰਿਹਾ ਤੇ ਇੱਥੇ ਬੈੱਡਾਂ ਦੀ ਕਾਫ਼ੀ ਘਾਟ ਹੋਣ ਕਾਰਨ ਮਰੀਜ਼ਾਂ ਦਾ ਇਲਾਜ ਹਾਲਵੇਅ ਵਿਚ ਹੀ ਕੀਤਾ ਜਾਂਦਾ ਹੈ ਅਤੇ ਐਮਰਜੈਂਸੀ ਦੇ ਉਡੀਕ-ਸਮੇਂ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਹੈ।
ਪ੍ਰਿੰ. ਧਵਨ ਨੇ ਆਪਣੇ ਸੰਬੋਧਨ ਵਿਚ ਬਰੈਂਪਟਨ ਦੇ ਇਕਲੌਤੇ ਹਸਪਤਾਲ ਦੀ ਤਰਸਯੋਗ ਹਾਲਤ ਬਿਆਨਦਿਆਂ ਹੋਇਆਂ ਇੱਥੇ ਬਰੈਂਪਟਨ ਵਿਚ ਜਲਦੀ ਤੋਂ ਜਲਦੀ ਇਕ ਹੋਰ ਹਸਪਤਾਲ ਬਨਾਉਣ ਉੱਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਦੀ ਸੱਭ ਤੋਂ ਵੱਡੀ ਸਫ਼ਲਤਾ ਇਹ ਹੈ ਕਿ ਇਸ ਵਿਚ ਤਿੰਨਾਂ ਹੀ ਸਰਕਾਰਾਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਅਤੇ ਮੀਟਿੰਗ ਵਿਚ ਬਰੈਂਪਟਨ ਦੀ ਸਾਰੀਆਂ ਕਮਿਊਨਿਟੀਆਂ, ਧਰਮਾਂ, ਰੰਗਾਂ ਤੇ ਨਸਲ-ਭੇਦਾਂ ਦੇ ਲੋਕ ਸਾ ਹੋਏ ਹਨ। ਉਨ੍ਹਾਂ ਕਿਹਾ ਕਿ ਬਰੈਂਪਟਨ ਵਿਚ ਈਸਟ, ਵੈੱਸਟ, ਨੌਰਥ, ਸਾਊਥ ਤੇ ਸੈਂਟਰ ਪੰਜ ਹੈੱਲਥ ਸੈਂਟਰ ਬਨਾਉਣੇ ਚਾਹੀਦੇ ਹਨ ਜੋ 24 ਘੰਟੇ ਖੁੱਲ੍ਹੇ ਰਹਿਣ ਤਾਂ ਜੋ ਲੋਕਾਂ ਨੂੰ ਥੋੜ੍ਹੇ ਕੀਤਿਆਂ ਹਸਪਤਾਲ ਦੀ ਐਮਰਜੈਂਸੀ ਵਿਚ ਨਾ ਜਾਣਾ ਪਵੇ ਅਤੇ ਉਹ ਕੇਵਲ ઑਰੀਅਲ ਐਮਰਜੈਂਸ਼ੀ ਦੀ ਹਾਲਤ ਵਿਚ ਹੀ ਉੱਥੇ ਜਾਣ। ਇਸ ਨਾਲ ਹਸਪਤਾਲ ਦੀ ਐਮਰਜੈਂਸੀ ਵਿਚ ਭੀੜ ਘਟੇਗੀ। ਓਨਟਾਰੀਓ ਦੇ ਆਡੀਟਰ ਜਨਰਲ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਰਿਪੋਰਟ ਵਿਚ ਹਸਪਤਾਲਾਂ ਦੇ ਖ਼ਰਚਿਆਂ ਵਿਚ ਸੈਂਕੜੇ ਮਿਲੀਅਨ ਡਾਲਰਾਂ ਦੇ ਘਪਲੇ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਹਰ ਹਾਲਤ ਰੋਕਣ ਦੀ ਜ਼ਰੂਰਤ ਹੈ ਤਾਂ ਜੋ ਟੈਕਸਾਂ ਦਾ ਇਹ ਪੈਸਾ ਹਸਪਤਾਲਾਂ ਦੀ ਬੇਹਤਰੀ ਲਈ ਲਗਾਇਆ ਜਾ ਸਕੇ। ਭਵੇਸ਼ ਭੱਟ ਨੇ ਬਰੈਂਪਟਨ ਵਿਚ ਯੂਨੀਵਰਸਿਟੀ ਬਨਾਉਣ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਉਂਦਿਆਂ ਕਿਹਾ ਕਿ ਇਸ ਨਾਲ ਬਰੈਂਪਟਨ-ਵਾਸੀਆਂ ਦਾ ਬਹੁਤ ਸਾਰਾ ਪੈਸਾ ਜੋ ਉਹ ਆਪਣੇ ਬੱਚਿਆਂ ਦੀ ਉਚੇਰੀ-ਸਿੱਖਿਆਂ ਉੱਪਰ ਦੂਸਰੇ ਸ਼ਹਿਰਾਂ ਦੀਆਂ ਯੁਨੀਵਰਸਿਟੀਆਂ ਵਿਚ ਖ਼ਰਚ ਕਰ ਰਹੇ ਹਨ, ਉਹ ਬਰੈਂਪਟਨ ਵਿਚ ਹੀ ਰਹੇਗਾ ਅਤੇ ਇਸ ਨਾਲ ਇੱਥੇ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਲਈ ਬਰੈਂਪਟਨ ਵਿਚ ਬੇਸਮੈਂਟਾਂ ਦੇ ਕਾਨੂੰਨੀਕਰਨ ਨੂੰ ਵਿਸ਼ਾ ਚੁਣਿਆ। ਇਸ ਦੌਰਾਨ ਨਿਤਪ੍ਰੀਤ ਸਿੰਘ ਨੇ ਟੀਕੇ ਦੇ ਰਿਐੱਕਸ਼ਨ ਤੋਂ ਬਾਅਦ ਹਸਪਤਾਲ ਵਿਚ ਆਪਣੀ ਹੋਈ ਦਰਦ-ਭਰੀ ਹੱਡ-ਬੀਤੀ ਵੀ ਬਿਆਨ ਕੀਤੀ ਜਿਸ ਵਿਚ ਉਨ੍ਹਾਂ ਨੂੰ ਕਈ ਮਹੀਨੇ ਉੱਥੇ ਵੀਲ੍ਹ-ਚੇਅਰ ਦੇ ਆਸਰੇ ਰਹਿਣਾ ਪਿਆ।
ਮੀਟਿੰਗ ਦੇ ਦੂਸਰੇ ਪੜਾਅ ਵਿਚ ਮੰਚ ਦਾ ਸੰਚਾਲਨ ਸੰਭਾਲਦਿਆਂ ਸੀਮਾ ਗਿੱਲ ਨੇ ਸੱਭ ਤੋਂ ਪਹਿਲਾਂ ਓਨਟਾਰੀਓ ਸੂਬਾ ਸਰਕਾਰ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਮੰਚ ‘ઑਤੇ ਬੁਲਾਇਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਬਰੈਂਪਟਨ-ਵਾਸੀਆਂ ਦੀਆਂ ਸਿਹਤ-ਸੰਭਾਲ ਅਤੇ ਉਚੇਰੀ ਸਿੱਖਿਆ ਦੀਆਂ ਅਹਿਮ ਮੰਗਾਂ ਵੱਲ ਪੂਰਾ ਧਿਆਨ ਦੇ ਰਹੀ ਹੈ ਅਤੇ ਇਨ੍ਹਾਂ ਦੀ ਬੇਹਤਰੀ ਲਈ ਯੋਗ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਬਜ਼ੁਰਗਾਂ ਦੇ ਦੰਦਾਂ ਦੀ ਸੰਭਾਲ ਬਾਰੇ ਸਰਕਾਰ ਵੱਲੋਂ ਹਾਲ ਵਿਚ ਹੀ ਲਏ ਗਏ ਫ਼ੈਸਲੇ ਦਾ ਵੀ ਜ਼ਿ ਕੀਤਾ। ਪੀ.ਸੀ.ਪਾਰਟੀ ਦੇ ਮੈਂਬਰ ਅਮਰਜੋਤ ਸੰਧੂ ਨੇ ਆਪਣੇ ਸੰਬੋਧਨ ਵਿਚ ਬੀਤੇ ਦਿਨੀਂ ਐੱਨ.ਡੀ.ਪੀ. ਵੱਲੋਂ ਓਨਟਾਰੀਓ ਅਸੈਂਬਲੀ ਵਿਚ ਬਰੈਂਪਟਨ ਵਿਚ ਹਸਪਤਾਲ ਦੀ ਸਥਾਪਨਾ ਲਈ ਪੇਸ਼ ਕੀਤੇ ਗਏ ਮਤੇ ਦੀ ਉਨ੍ਹਾਂ ਅਤੇ ਪ੍ਰਭਮੀਤ ਸਰਕਾਰੀਆ ਵੱਲੋਂ ਕੀਤੀ ਗਈ ਹਮਾਇਤ ਅਤੇ ਬਰੈਂਪਟਨ ਦੀਆਂ ਵੱਖ-ਵੱਖ ਵਿਕਾਸ ਸਕੀਮਾਂ ਲਈ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਾਸ਼ੀ ਬਾਰੇ ਦੱਸਿਆ। ਐੱਨ.ਡੀ.ਪੀ. ਦੀ ਮੈਂਬਰ ਸਾਰਾ ਸਿੰਘ ਨੇ ਬਰੈਂਪਟਨ ਸ਼ਹਿਰ ਨਾਲ ਹੋ ਰਹੇ ਮਤਰੇਏ ਵਿਹਾਰ ਬਾਰੇ ਬੋਲਦਿਆਂ ਕਿਹਾ ਕਿ ਬਰੈਂਪਟਨ ਨੂੰ ਉਸ ਦਾ ਬਣਦਾ ਹਿੱਸਾ ਜ਼ਰੂਰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਸਬੰਧੀ ਹਾਊਸ ਵਿਚ ਆਵਾਜ਼ ਉਠਾਈ ਹੈ ਅਤੇ ਅੱਗੋਂ ਵੀ ਉਠਾਉਂਦੇ ਰਹਿਣਗੇ। ਉਨ੍ਹਾਂ ਦੇ ਸਾਥੀ ਐੱਮ.ਪੀ.ਪੀ. ਗੁਰਰਤਨ ਸਿੰਘ ਜੋ ਕਿਸੇ ਕਾਰਨ ਇਸ ਮੀਟਿੰਗ ਵਿਚ ਹਾਜ਼ਰ ਨਾ ਹੋ ਸਕੇ, ਦਾ ਸੁਨੇਹਾ ਇਕ ਵੀਡੀਓ-ਕਲਿੱਪ ਰਾਹੀ ਹਾਜ਼ ਨੂੰ ਸਕਰੀਨ ਉੱਪਰ ਵਿਖਾਇਆ ਗਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਬਰੈਂਪਟਨ ਵਿਚ ਇਕ ਹੋਰ ਹਸਪਤਾਲ ਅਤੇ ਯੂਨੀਵਰਸਿਟੀ ਲਿਆਉਣ ਲਈ ਯਤਨਸ਼ੀਲ ਰਹਿਣਗੇ।
ਬਰੈਂਪਟਨ ਦੇ ਕਾਊਸਲਰਾਂ ਗੁਰਪ੍ਰੀਤ ਸਿਂਘ ਢਿੱਲੋ, ਪੈਟ ਫ਼ੋਰਟਿਨੀ, ਰੋਵੀਨਾ ਸੰਤੋਸ, ਪਾਲ ਵਿਸੈਟੇ ਹਰਕੀਰਤ ਸਿੰਘ ਨੇ ਕਿਹਾ ਕਿ ਉਹ ਸਾਰੇ ਮਿਲ ਕੇ ਬਰੈਂਪਟਨ ਦੇ ਵਿਕਾਸ ਲਈ ਵੱਖ-ਵੱਖ ਯੋਜਨਾਵਾਂ ਉੱਪਰ ਸੰਜੀਦਗੀ ਨਾਲ ਕੰਮ ਕਰ ਰਹੇ ਹਨ ਅਤੇ ਬਰੈਂਪਟਨ ਵਿਚ ਇਕ ਹੋਰ ਹਸਪਤਾਲ ਦੀ ਲੋੜ ਤੇ ਇੱਥੇ ਯੂਨੀਵਰਸਿਟੀ ਦਾ ਹੋਣਾ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਵਿਚ ਸਾਮਲ ਹੈ। ਉਨ੍ਹਾਂ ਹਸਪਤਾਲ ਸਬੰਧੀ ਇਕ ਵਿਆਪਕ ਪਲੈਨ ਬਣਾ ਕੇ ਓਨਟਾਰੀਓ ਸਰਕਾਰ ਨੂੰ ਭੇਜਣ ਦੀ ਵੀ ਗੱਲ ਕਹੀ। ਮੀਟਿੰਗ ਵਿਚ ਬੋਲਣ ਲਈ ਮਿਲੇ ਸਮੇਂ ਦੀ ਘਾਟ ਨੂੰ ਮਹਿਸੂਸ ਕਰਦਿਆਂ ਗੁਰਪ੍ਰੀਤ ਢਿੱਲੋਂ ਨੇ ਮੀਟਿੰਗ ਦੇ ਆਯੋਜਕਾਂ ਨੂੰ ਜਲਦੀ ਹੀ ਅਜਿਹੀ ਇਕ ਹੋਰ ਮੀਟਿੰਗ ਬੁਲਾਉਣ ਲਈ ਕਿਹਾ ਜਿਸ ਵਿਚ ਖੁੱਲ੍ਹੇ ਸਮੇਂ ਵਿਚ ਸੁਆਲਾਂ-ਜੁਆਬਾਂ ਦਾ ਸੈਸ਼ਨ ਵੀ ਹੋਵੇ।
ਮੀਟਿੰਗ ਦੇ ਤੀਸਰੇ ਪੜਾਅ ਵਿਚ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਮਨਿੰਦਰ ਸਿੱਧੂ, ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਕਮਲ ਖਹਿਰਾ ਨੇ ਬਰੈਂਪਟਨ-ਵਾਸੀਆਂ ਵੱਲੋਂ ਇਸ ਮੀਟਿੰਗ ਵਿਚ ਪੇਸ਼ ਕੀਤੀਆਂ ਗਈਆਂ ਮੰਗਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਮੰਗਾਂ ਦਾ ਯੋਗ ਆਧਾਰ ਬਨਾਉਣਾ ਅਤੇ ਇਨ੍ਹਾਂ ਲਈ ਲੋੜੀਂਦਾ ਇਨਫ਼ਰਾ-ਸਟਰੱਕਚਰ ਪੈਦਾ ਕਰਨਾ ਬਰੈਂਪਟਨ ਸਿਟੀ ਤੇ ਓਨਟਾਰੀਓ ਸੂਬਾ ਸਰਕਾਰ ਦਾ ਕੰਮ ਹੈ। ਇਸ ਤੋਂ ਬਾਅਦ ਉਹ ਇਨ੍ਹਾਂ ਦੀ ਪੂਰਤੀ ਲਈ ਫ਼ੈੱਡਰਲ ਸਰਕਾਰ ਉੱਪਰ ਲੋੜੀਂਦੇ ਫ਼ੰਡਾਂ ਦੇ ਪ੍ਰਬੰਧ ਲਈ ਜ਼ੋਰ ਪਾਉਣਗੇ। ਇਸ ਦੌਰਾਨ ਰੂਬੀ ਸਹੋਤਾ ਨੇ ਆਪਣੇ ਸੰਬੋਧਨ ਵਿਚ ਬਰੈਂਪਟਨ ਦੀਆਂ ਵੱਖ-ਵੱਖ ਯੋਜਨਾਵਾਂ ਲਈ ਬੱਜਟ ਵਿਚ ਰੱਖੀ ਗਈ ਰਕਮ ਦਾ ਵੀ ਹਵਾਲਾ ਦਿੱਤਾ। ਕਈ ਬੁਲਾਰੇ ਜੋ ਮੀਟਿੰਗ ਦੇ ਸ਼ੁਰੂ ਵਿਚ ਨਾ ਬੋਲ ਸਕੇ, ਨੂੰ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਤੋਂ ਬਾਅਦ ਬੋਲਣ ਲਈ ਸਮਾਂ ਦਿੱਤਾ ਗਿਆ। ਇਨ੍ਹਾਂ ਵਿਚ ਰੈਡ ਰੋਜ਼, ਪਰਤਾਪ ਦੂਆ, ਪਰਮਜੀਤ ਸਿੰਘ ਬਿਰਦੀ, ਮੱਲ ਸਿੰਘ ਬਾਸੀ ਤੇ ਕਈ ਹੋਰ ਸ਼ਾਮਲ ਸਨ। ਤੀਸਰੀ ਕਲਾਸ ਦੇ ਵਿਦਿਆਰਥੀ ਹਰੀਨੂਰ ਸਿੰਘ ਨੇ ઑਬਰੈਂਪਟਨ ਨੂੰ ਹੋਰ ਹਸਪਤਾਲ ਕਿਉਂ ਚਾਹੀਦਾ ਹੈ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੇ ਇਸ ਭਾਗ ਦਾ ਮੰਚ-ਸੰਚਾਲਨ ਹਰਪ੍ਰੀਤ ਵੱਲੋਂ ਕੀਤਾ ਗਿਆ ਅਤੇ ਇਸ ਦੌਰਾਨ ਨੌਵੀਂ ਜਮਾਤ ਦੀ ਵਿਦਿਆਰਥਣ ਹਰਨੂਰ ਕੌਰ ਨੇ ਵੀ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।
ਇਸ ਤਰ੍ਹਾਂ ਕੁਲ ਮਿਲਾ ਕੇ ਇਹ ਜਨਤਕ-ਮੀਟਿੰਗ ਜਿਸ ਵਿਚ 200 ਤੋਂ ਵਧੇਰੇ ਬਰੈਂਪਟਨ-ਵਾਸੀਆਂ ਨੇ ਹਾਜ਼ਰੀ ਭਰੀ, ਇਕ ਵਧੀਆ ਤੇ ਸਫ਼ਲ ਇਕੱਤਰਤਾ ਹੋ ਨਿੱਬੜੀ ਜਿਸ ਵਿਚ ਬਰੈਂਪਟਨ ਸ਼ਹਿਰ ਦੀ ਹਰੇਕ ਕਮਿਊਨਿਟੀ ਦੇ ਪਤਵੰਤੇ ਬੁਲਾਰਿਆਂ ਤੋਂ ਇਲਾਵਾ ਸਥਾਨਕ, ਸੂਬਾਈ ਅਤੇ ਫ਼ੈੱਡਰਲ, ਤਿੰਨਾਂ ਹੀ ਸਰਕਾਰਾਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਪੂਰੀ ਸਰਗ਼ਰਮੀ ਨਾਲ ਵੱਧ-ਚੜ੍ਹ ਕੇ ਭਾਗ ਲਿਆ। ਹਾਜ਼ਰੀਨ ਵਿਚ ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਦੇ ਚੇਅਰਪਰਸਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਲਾਲੀ ਕਿੰਗ ਤੇ ਉਨ੍ਹਾਂ ਦੇ ਸਾਥੀ, ਤਰਕਸ਼ੀਲ ਸੋਸਾਇਟੀ ਆਫ਼ ਅਮੈਰਿਕਾ ਦੇ ਸਰਗਰਮ ਮੈਂਬਰ ਬਲਦੇਵ ਰਹਿਪਾ, ਹਰਪ੍ਰਮਿੰਦਰਜੀਤ ਗ਼ਦਰੀ ਤੇ ਚਰਨਜੀਤ ਬਰਾੜ, ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸੁਰਜੀਤ ਸਹੋਤਾ, ਹਰਿੰਦਰ ਹੁੰਦਲ ਤੇ ਜਸਵਿੰਦਰ ਸਿੰਘ, ਸੀਨੀਅਰਜ਼ ਵਿਮੈੱਨ ਕਲੱਬ ਆਫ਼ ਬਰੈਂਪਟਨ ਦੀ ਪ੍ਰਧਾਨ ਕੁਲਦੀਪ ਕੌਰ ਗਰੇਵਾਲ, ਬਰੈਂਪਟਨ ਦੀਆਂ ਸੀਨੀਅਰ ਕਲੱਬਾਂ ਦੇ ਕਈ ਅਹੁਦੇਦਾਰ ਤੇ ਮੈਂਬਰ, ਕੈਪਟਨ ਇਕਬਾਲ ਸਿੰਘ ਵਿਰਕ, ਬਲਜੀਤ ਬਾਵਾ, ਦਰਸ਼ਨ ਸਿੰਘ ਦਰਸ਼ਨ, ਸੁਖਦੇਵ ਸਿੰਘ ਝੰਡ, ਸ਼ਾਇਰ ਮਲਵਿੰਦਰ ਸਿੰਘ, ਅਜੀਤ ਸਿੰਘ ਰੱਖੜਾ, ਗੁਰਬਚਨ ਸਿੰਘ ਛੀਨਾ, ਇਕਬਾਲ ਕੌਰ ਛੀਨਾ, ਸਰਬਜੀਤ ਕੌਰ ਕਾਹਲੋਂ ਅਤੇ ਸ਼ਾਮਲ ਸਨ। ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਪਰਵਾਸੀ ਟੀ.ਵੀ. ਨੇ ਵੀ ਕੱਵਰ ਕੀਤਾ। ਪੰਜਾਬੀ ਪ੍ਰਿੰਟ-ਮੀਡੀਆ ਦੇ ਨੁਮਾਇੰਦੇ ਵੀ ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …