17.2 C
Toronto
Sunday, August 23, 2026
spot_img
Homeਭਾਰਤਪਠਾਨਕੋਟ ਹਮਲੇ ਸਬੰਧੀ ਪਾਕਿ ਜਾਂਚ ਦੀ ਰਿਪੋਰਟ ਹੋਈ ਲੀਕ

ਪਠਾਨਕੋਟ ਹਮਲੇ ਸਬੰਧੀ ਪਾਕਿ ਜਾਂਚ ਦੀ ਰਿਪੋਰਟ ਹੋਈ ਲੀਕ

ਪਠਾਨਕੋਟ ਹਮਲੇ ਸਬੰਧੀ ਪਾਕਿ ਜਾਂਚ ਦੀ ਰਿਪੋਰਟ ਹੋਈ ਲੀਕਪਾਕਿ ਦਾ ਅਸਲੀ ਚਿਹਰਾ ਫਿਰ ਆਇਆ ਸਾਹਮਣੇ
ਪਠਾਨਕੋਟ ਹਮਲੇ ਨੂੰ ਦੱਸਿਆ ਇਕ ਡਰਾਮਾ, ਕਿਹਾ ਭਾਰਤ ਨੇ ਜਾਂਚ ‘ਚ ਨਹੀਂ ਦਿੱਤਾ ਸਹਿਯੋਗ
ਨਵੀਂ ਦਿੱਲੀ/ਬਿਊਰੋ ਨਿਊਜ਼
ਪਠਾਨਕੋਟ ਹਮਲੇ ਨੂੰ ਲੈ ਕੇ ਭਾਰਤ ਆਈ ਪਾਕਿਸਤਾਨੀ ਟੀਮ ਦੀ ਜਾਂਚ ਰਿਪੋਰਟ ਲੀਕ ਹੋ ਗਈ ਹੈ। ਰਿਪੋਰਟ ਲੀਕ ਹੋਣ ਤੋਂ ਬਾਅਦ ਪਾਕਿਸਤਾਨ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਤੋਂ ਸਾਹਮਣੇ ਆ ਗਿਆ ਹੈ। ਪਾਕਿਸਤਾਨ ਮੀਡੀਆ ਅਨੁਸਾਰ ਜਾਂਚ ਟੀਮ ਨੇ ਰਿਪੋਰਟ ਵਿੱਚ ਪੂਰੇ ਹਮਲੇ ਨੂੰ ਭਾਰਤ ਦਾ ਡਰਾਮਾ ਕਰਾਰ ਦਿੱਤਾ ਹੈ। ਜਾਂਚ ਰਿਪੋਰਟ ਲੀਕ ਹੋਣ ਤੋਂ ਬਾਅਦ ਭਾਰਤ ਵਿੱਚ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਰਾਜਸੀ ਪਾਰਟੀਆਂ ਨੇ ਸਰਕਾਰ ਨੂੰ ਇਸ ਮੁੱਦੇ ਉੱਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਪਾਕਿਸਤਾਨ ਜਾਂਚ ਟੀਮ ਦੀ ਰਿਪੋਰਟ ਉੱਥੋਂ ਦੇ ਮੀਡੀਆ ਵਿੱਚ ਲੀਕ ਹੋਈ ਹੈ। ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਭਾਰਤ ਨੇ ਹਮਲੇ ਦਾ ਡਰਾਮਾ ਕੀਤਾ ਹੈ। ਜਾਂਚ ਟੀਮ ਦੀ ਰਿਪੋਰਟ ਵਿੱਚ ਆਖਿਆ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਲੱਗਦਾ ਹੋਵੇ ਕਿ ਅੱਤਵਾਦੀ ਪਾਕਿਸਤਾਨ ਤੋਂ ਪਠਾਨਕੋਟ ਵਿੱਚ ਆਏ ਸਨ। ਪਾਕਿਸਤਾਨ ਟੀਮ ਦਾ ਇਹ ਵੀ ਦੋਸ਼ ਹੈ ਕਿ ਭਾਰਤ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ।

RELATED ARTICLES
POPULAR POSTS