ਅੰਮ੍ਰਿਤਸਰ ਤੋਂ ਆਬੂਧਾਬੀ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਬੂਧਾਬੀ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ। ਇਹ ਮੰਗ ਅੰਮ੍ਰਿਤਸਰ ਵਿਕਾਸ ਮੰਚ ਨੇ ਕੀਤੀ ਹੈ। ਮੰਚ ਦੇ ਅਮਰੀਕਾ ਸਥਿਤ ਨੁਮਾਇੰਦੇ ਇੰਜ. ਸਮੀਪ ਸਿੰਘ ਗੁਮਟਾਲਾ ਨੇ ਜੈੱਟ ਏਅਰਵੇਜ਼ ਦੇ ਅੰਮ੍ਰਿਤਸਰ ਸਥਿਤ ਮੈਨੇਜਰ ਵਿਵੇਕ ਸੂਰੀ ਤੇ ਏਤੀਹਾਦ ਏਅਰਵੇਜ਼ ਦੇ ਅਮਰੀਕਾ ਸਥਿਤ ਮੈਨੇਜਰ ਜੋਨ ਸਪਰਿੰਗ ਤੇ ਹੋਰਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਯਾਤਰੂਆਂ ਨੂੰ ਦਿੱਲੀ ਦੀ ਖੱਜਲ-ਖੁਆਰੀ ਤੋਂ ਨਿਜਾਤ ਮਿਲ ਜਾਵੇਗੀ। ਜੇਕਰ ਇਸ ਬਾਰੇ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਸਥਾਨਕ ਵਿਅਕਤੀਆਂ ਲਈ ਵਿਦੇਸ਼ਾਂ ਵਿੱਚ ਆਉਣ-ਜਾਣ ਲਈ ਸੌਖ ਹੋ ਜਾਵੇਗੀ।
ਲੱਖਾਂ ਪੰਜਾਬੀ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਇਟਲੀ ਅਤੇ ਆਸਟਰੇਲੀਆ ਆਦਿ ਮੁਲਕਾਂ ਵਿੱਚ ਰਹਿੰਦੇ ਹਨ। ਅਬੂਧਾਬੀ ਤੋਂ ਇਨ੍ਹਾਂ ਸਾਰੇ ਮੁਲਕਾਂ ਤੇ ਹੋਰਾਂ ਬਹੁਤ ਸਾਰੇ ਦੇਸ਼ਾਂ ਨੂੰ ਜੈੱਟ ਦੀ ਭਾਈਵਾਲ ਏਤੀਹਾਦ ਏਅਰਵੇਜ਼ ਦੀਆਂ ਸਿੱਧੀਆਂ ਉਡਾਣਾਂ ਹਨ। ਇੱਥੋਂ ਅਮਰੀਕਾ ਆਉਣ ਵਾਲੇ ਯਾਤਰੂਆਂ ਦੀ ਇਮੀਗ੍ਰੇਸ਼ਨ ਤੇ ਕਸਟਮ ਅਬੂਧਾਬੀ ਹੀ ਹੋ ਜਾਂਦੀ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …